ਜਲਦੀ ਹੀ ਬਾਰਡਰ ਏਰੀਆਂ ਅੰਦਰ ਲੜਕਿਆਂ ਲਈ ਵੀ ਕੀਤੇ ਜਾਣਗੇ ਫ੍ਰੀ ਟ੍ਰੇਨਿੰਗ ਕੋਰਸ ਸੁਰੂ

Oct 15 2018 03:49 PM

ਪਠਾਨਕੋਟ ਬਾਰਡਰ ਏਰੀਆਂ ਅੰਦਰ ਇਸ ਤਰ•ਾਂ ਦਾ ਉਪਰਾਲਾ ਜਿੱਥੇ ਬੱਚੀਆਂ ਨੂੰ ਸਵੈ ਰੋਜਗਾਰ ਸਥਾਪਤ ਕਰਨ ਵਿੱਚ ਸਹਿਯੋਗੀ ਸਾਬਤ ਹੋਵੇਗਾ ਉੱਥੇ ਹੀ ਬਾਰਡਰ ਏਰੀਆਂ ਦੀਆਂ ਹੋਰ ਲੜਕੀਆਂ ਦੇ ਲਈ ਇੱਕ ਪ੍ਰੇਰਨਾ ਸਰੋਤ ਬਣ ਕੇ ਵੀ ਸਾਹਮਣੇ ਆਵੇਗਾ, ਇਸ ਨਾਲ ਲੋਕਾਂ ਦੀ ਆਰਥਿਤ ਸਥਿਤੀ ਵਿੱਚ ਵੀ ਸੁਧਾਰ ਹੋਵੇਗਾ। ਇਹ ਪ੍ਰਗਟਾਵਾ ਸ੍ਰੀ ਜੋਗਿੰਦਰ ਪਾਲ ਵਿਧਾਇਕ ਹਲਕਾ ਭੋਆ ਨੇ ਨਰੋਟ ਜੈਮਲ ਸਿੰਘ ਵਿਖੇ ਸਥਿਤ ਬਲਾਕ ਦਫਤਰ ਵਿਖੇ ਨਿਟਕੌਨ ਚੰਡੀਗੜ• ਵੱੋਲੋਂ ਆਯੋਜਿਤ ਇੱਕ ਸਮਾਰੋਹ ਦੋਰਾਨ ਸੰਬੋਧਤ ਕਰਦਿਆਂ ਕੀਤਾ। ਇਸ ਮੋਕੇ ਤੇ ਹੋਰਨਾਂ ਤੋਂ ਇਲਾਵਾ ਸਰਵਸ੍ਰੀ ਵਿਜੈ ਅਰੋੜਾ ਡੀ.ਜੀ.ਐਮ. ਨਿਟਕੋਨ ਚੰਡੀਗੜ•, ਸੁਨੀਲ ਕੁਮਾਰ ਜਿਲ•ਾ ਮੈਨੇਜਰ ਨਿਟਕੋਨ, ਸੁਮਨ ਟ੍ਰੇਨਿੰਗ ਟੀਚਰ ਅਤੇ ਹੋਰ ਅਧਿਕਾਰੀ ਵੀ ਹਾਜ਼ਰ ਸਨ।  ਜਿਕਰਯੋਗ ਹੈ ਕਿ ਜਿਲ•ਾ ਪ੍ਰਸਾਸਨ ਵੱਲੋਂ ਬਾਰਡਰ ਏਰੀਆਂ ਖੇਤਰ ਨਰੋਟ ਜੈਮਲ ਸਿੰਘ ਅਤੇ ਬਮਿਆਲ ਵਿਖੇ ਸਾਲ 2015-16 ਦੋਰਾਨ ਨਿਟਕੌਨ ਚੰਡੀਗੜ• ਦੀ ਸਹਾਇਤਾ ਨਾਲ ਕਰੀਬ 69 ਲੜਕੀਆਂ ਨੂੰ ਸਿਲਾਈ ਕਟਾਈ ਦੀ ਕਰੀਬ ਤਿੰਨ ਮਹੀਨੇ ਫ੍ਰੀ ਟ੍ਰੇਨਿੰਗ ਦਿੱਤੀ ਗਈ ਸੀ। ਜਿਸ ਵਿੱਚ 44 ਲੜਕੀਆਂ ਨਰੋਟ ਜੈਮਲ ਸਿੰਘ ਅਤੇ 25 ਲੜਕੀਆਂ ਬਮਿਆਲ ਖੇਤਰ ਨਾਲ ਸਬੰਧਤ ਸਨ। ਇਨ•ਾਂ 69 ਲੜਕੀਆਂ ਜਿਨ•ਾਂ ਨੇ ਤਿੰਨ ਤਿੰਨ ਮਹੀਨੇ ਦਾ ਸਿਲਾਈ ਕਟਾਈ ਦਾ ਕੋਰਸ ਪੂਰਾ ਕੀਤਾ ਸੀ ਉਨ•ਾਂ ਲੜਕੀਆਂ ਨੂੰ ਅੱਜ ਬਲਾਕ ਦਫਤਰ ਨਰੋਟ ਜੈਮਲ ਸਿੰਘ ਵਿਖੇ ਇਕ ਸਮਾਰੋਹ ਦੋਰਾਨ ਇੱਕ ਇੱਕ ਸਿਲਾਈ ਮਸੀਨ ਅਤੇ ਤਿੰਨ ਮਹੀਨੇ ਦੀ ਸਿਲਾਈ ਕਟਾਈ ਟ੍ਰੇਨਿੰਗ ਦਾ ਸਰਟੀਫਿਕੇਟ ਦਿੱਤੇ ਜਾਣ ਲਈ ਨਿਟਕੌਨ ਵੱਲੋਂ ਇਕ ਸਮਾਰੋਹ ਆਯੋਜਿਤ ਕਰਵਾਇਆ ਗਿਆ। ਜਿਸ ਵਿੱਚ ਸ੍ਰੀ ਜੋਗਿੰਦਰ ਪਾਲ ਵਿਧਾਇਕ ਹਲਕਾ ਭੋਆ ਮੁੱਖ ਮਹਿਮਾਨ ਵਜੋਂ ਹਾਜ਼ਰ ਹੋਏ ਅਤੇ ਸਮਾਰੋਹ ਦਾ ਸੁਭ ਅਰੰਭ ਕੀਤਾ।  ਇਸ ਮੋਕੇ ਤੇ ਸੰਬੋਧਤ ਕਰਦਿਆਂ ਸ੍ਰੀ ਜੋਗਿੰਦਰ ਪਾਲ ਵਿਧਾਇਕ ਹਲਕਾ ਭੋਆ ਨੇ ਕਿਹਾ ਕਿ ਬਾਰਡਰ ਖੇਤਰ ਅੰਦਰ ਲੋਕਾਂ ਦੀ ਆਰਥਿਕ ਸਥਿਤੀ ਵਿੱਚ ਸੁਧਾਰ ਲਿਆਉਂਣ ਵਾਲਾ ਇਹ ਵਧੀਆਂ ਉਪਰਾਲਾ ਹੈ। ਬੱਚੀਆਂ ਜਿਨ•ਾਂ ਨੇ ਇਹ ਕੌਰਸ ਪੂਰਾ ਕਰ ਕੇ ਸਰਟੀਫਿਕੇਟ ਪ੍ਰਾਪਤ ਕੀਤੇ ਹਨ ਇਹ ਕੱਲ ਨੂੰ ਅਪਣਾ ਸਵੈ ਰੋਜਗਾਰ ਸਥਾਪਤ ਕਰ ਕੇ  ਅਪਣੇ ਪੈਰਾਂ ਦੇ ਖੜੀਆਂ ਹੋ ਸਕਦੀਆਂ ਹਨ। ਉਨ•ਾਂ ਕਿਹਾ ਕਿ ਉਨ•ਾਂ ਵੱਲੋਂ ਨਿਟਕੋਨ ਕੰਪਨੀ ਦੇ ਅਧਿਕਾਰੀਆਂ ਨਾਲ ਵੀ ਗੱਲਬਾਤ ਕੀਤੀ ਗਈ ਹੈ ਕਿ ਇਸ ਖੇਤਰ ਵਿੱਚ ਇਸ ਪ੍ਰੋਜੈਕਟ ਅਧੀਨ ਦੂਸਰਾ ਪੜਾਅ ਹੋਵੇਗਾ ਕਿ ਬੈਂਕਾਂ ਦੇ ਨਾਲ ਤਾਲਮੇਲ ਕਰ ਕੇ ਇਨ•ਾਂ ਬੱਚੀਆਂ ਨੂੰ ਸਰਕਾਰ ਵੱਲੋਂ ਚਲਾਈਆਂ ਜਾ ਰਹੀਆਂ ਸਕੀਮਾਂ ਅਧੀਨ ਘੱਟ ਬਿਆਜ ਦਰਾਂ ਤੇ ਲੋਨ ਮੁਹੇਈਆਂ ਕਰਵਾਇਆ ਜਾਵੇ ਤਾਂ ਜੋ ਇਹ ਬੱਚੀਆਂ ਨੂੰ ਅਪਣਾ ਰੋਜਗਾਰ ਸਥਾਪਤ ਕਰਨ ਵਿੱਚ ਕਿਸੇ ਕਿਸਮ ਦੀ ਪ੍ਰੇਸਾਨੀ ਦਾ ਸਾਹਮਣਾ ਨਾ ਕਰਨਾ ਪਵੇ। ਉਨ•ਾਂ ਕਿਹਾ ਕਿ ਭਵਿੱਖ ਵਿੱਚ ਵੀ ਇਸ ਤਰ•ਾਂ ਦੇ ਹੋਰ ਕਈ ਕੋਰਸ ਬਾਰਡਰ ਖੇਤਰ ਅੰਦਰ ਚਲਾਏ ਜਾਣਗੇ ਤਾਂ ਜੋ ਹੋਰ ਬੱਚੀਆਂ ਵੀ ਅਜਿਹੇ ਹੀ ਸਵੈ ਰੋਜਗਾਰ ਦੇ ਕੋਰਸ ਕਰ ਕੇ ਜਿੰਦਗੀ ਵਿੱਚ ਕਾਮਯਾਬ ਹੋ ਸਕਣ।  ਇਸ ਮੋਕੇ ਤੇ ਹਾਜ਼ਰ ਸ੍ਰੀ ਵਿਜੈ ਅਰੋੜਾ ਡੀ.ਜੀ.ਐਮ. ਨਿਟਕੋਨ ਚੰਡੀਗੜ• ਨੇ ਦੱਸਿਆ ਕਿ ਉਨ•ਾਂ ਦਾ ਦੂਸਰਾ ਉਪਰਾਲਾ ਟ੍ਰੇਨਿੰਗ ਪ੍ਰਾਪਤ ਕਰ ਚੁੱਕੀਆਂ ਲੜਕੀਆਂ ਨੂੰ ਸਵੈ ਰੋਜਗਾਰ ਸਥਾਪਤ ਕਰਨ ਵਿੱਚ ਬੈਂਕਾਂ ਨਾਲ ਸੰਪਰਕ ਕਰ ਕੇ ਲੋਨ ਪ੍ਰਾਪਤ ਕਰਵਾਉਂਣਾ ਹੋਵੇਗਾ। ਉਨ•ਾਂ ਦੱਸਿਆ ਇਸ ਤੋਂ ਉਨ•ਾਂ ਵੱਲੋਂ ਬਾਰਡਰ ਏਰੀਆਂ ਅੰਦਰ ਹੀ ਜਲਦੀ ਹੀ ਲੜਕਿਆਂ ਲਈ ਵੀ ਫਰਿੱਜ ਰਿਪੇਅਰ,ਏ.ਸੀ. ਰਿਪੇਅਰ ਅਤੇ ਵਾਸਿੰਗ ਮਸੀਨ ਰਿਪੇਅਰ ਦੇ ਤਿੰਨ ਤਿੰਨ ਮਹੀਨਿਆਂ ਦੇ ਫ੍ਰੀ ਟੇਨਿੰਗ ਕੋਰਸ ਸੁਰੂ ਕਰਵਾਏ ਜਾਣਗੇ। ਉਨ•ਾਂ ਕਿਹਾ ਕਿ ਇਹ ਲੜਕਿਆਂ ਲਈ ਵੀ ਇੱਕ ਵਧੀਆ ਮੋਕਾ ਹੋਵੇਗਾ। 

  • Topics :

Related News