ਅਕਸ਼ੈ ਕੁਮਾਰ ਨੂੰ ਵੀ ਸੰਮਨ ਭੇਜ ਕੇ ਤਲਬ ਕੀਤਾ ਗਿਆ

Nov 12 2018 03:22 PM

ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਤੇ ਅਕਾਲੀ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਨਾਲ-ਨਾਲ ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਅਕਸ਼ੇ ਕੁਮਾਰ ਵੀ ਹੁਣ ਬੇਅਦਬੀ ਅਤੇ ਗੋਲੀ ਕਾਂਡ ਮਾਮਲੇ ਦੀ ਜਾਂਚ ਕਰ ਰਹੀ ਸਿੱਟ ਦੇ ਰਡਾਰ 'ਤੇ ਹਨ। ਇਸ ਸੰਬੰਧੀ ਸਿੱਟ ਵਲੋਂ ਪ੍ਰਕਾਸ਼ ਸਿੰਘ ਬਾਦਲ ਅਤੇ ਸੁਖਬੀਰ ਬਾਦਲ ਤੋਂ ਇਲਾਵਾ ਅਕਸ਼ੈ ਕੁਮਾਰ ਨੂੰ ਵੀ ਸੰਮਨ ਭੇਜ ਕੇ ਤਲਬ ਕੀਤਾ ਗਿਆ ਹੈ। ਜਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਕੈਪਟਨ ਸਰਕਾਰ ਵਲੋਂ ਬਣਾਏ ਗਏ ਜਸਟਿਸ ਰਣਜੀਤ ਸਿੰਘ ਕਮਿਸ਼ਨ ਵਲੋਂ ਵੀ ਬਾਦਲ ਪਿਓ-ਪੁੱਤਰ ਨੂੰ ਭੇਜੇ ਗਏ ਸੰਮਨ ਭੇਜੇ ਗਏ ਸਨ ਪਰ ਬਾਦਲਾਂ ਨੇ ਇਨ੍ਹਾਂ ਨੂੰ ਨਾਕਾਰ ਦਿੱਤਾ ਸੀ। ਸੱਚਾਈ ਇਹ ਹੈ ਸਿੱਟ ਵਲੋਂ ਭੇਜੇ ਗਏ ਇਨ੍ਹਾਂ ਸੰਮਨਾਂ ਨੂੰ ਹੁਣ ਉਹ ਨਾਕਾਰ ਨਹੀਂ ਸਕਦੇ ਅਤੇ ਉਨ੍ਹਾਂ ਦੀ ਜਵਾਬ ਤਲਬੀ ਹਰ ਹਾਲ ਜ਼ਰੂਰੀ ਹੈ।  

ਇਸ ਮਾਮਲੇ ਵਿਚ ਅਭਿਨੇਤਾ ਅਕਸ਼ੈ ਕੁਮਾਰ ਨੂੰ ਜਾਰੀ ਕੀਤੇ ਸੰਮਨਾਂ ਬਾਰੇ ਵਿਚਾਰ ਕਰੀਏ ਤਾਂ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਮੁਤਾਬਕ ਅਕਸ਼ੈ ਨੇ 20 ਸਤੰਬਰ 2015 ਨੂੰ ਆਪਣੇ ਫਲੈਟ ਵਿਚ ਉਸ ਸਮੇਂ ਦੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਅਤੇ ਡੇਰਾ ਸੱਚਾ ਸੌਦਾ ਮੁਖੀ ਗੁਰਮੀਤ ਰਾਮ ਰਹੀਮ ਦਰਮਿਆਨ ਬੈਠਕ ਕਰਵਾਈ ਸੀ। ਇਸ ਦੌਰਾਨ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਗੁਰਮੁਖ ਸਿੰਘ ਵੀ ਮੌਜੂਦ ਸਨ। ਇਸ ਬੈਠਕ ਦੌਰਾਨ ਹੀ ਡੇਰਾ ਮੁਖੀ ਦੀ ਫਿਲਮ ਨੂੰ ਪੰਜਾਬ ਵਿਚ ਰਿਲੀਜ਼ ਕਰਨ 'ਤੇ ਮੋਹਰ ਲੱਗੀ ਸੀ। ਇਸ ਫਿਲਮ ਨੂੰ ਪੰਜਾਬ ਵਿਚ ਰਿਲੀਜ਼ ਕਰਵਾਉਣ ਦਾ ਮੰਤਵ ਫਿਲਮ ਦੀ ਕਮਾਈ ਨੂੰ ਵਧਾਉਣਾ ਸੀ। ਹਾਲਾਂਕਿ ਅਕਸ਼ੈ ਕੁਮਾਰ ਇਸ ਦੋਸ਼ ਨੂੰ ਪਹਿਲਾਂ ਹੀ ਖਾਰਜ ਕਰ ਚੁੱਕੇ ਹਨ ਅਤੇ ਅਕਸ਼ੈ ਨੇ ਆਪਣੀ ਸਫਾਈ ਵਿਚ ਕਿਹਾ ਸੀ ਕਿ ਉਹ ਆਪਣੇ ਜੀਵਨ ਵਿਚ ਕਦੇ ਵੀ ਰਾਮ ਰਹੀਮ ਨੂੰ ਨਹੀਂ ਮਿਲੇ।  ਇਸ ਤੋਂ ਇਲਾਵਾ ਅਕਾਲੀ ਦਲ ਤੋਂ ਬਾਗੀ ਹੋਏ ਟਕਸਾਲੀ ਆਗੂ ਵੀ ਵੱਖ-ਵੱਖ ਸਟੇਜਾਂ 'ਤੇ ਵੀ ਸੁਖਬੀਰ ਬਾਦਲ, ਅਕਸ਼ੈ ਕੁਮਾਰ ਅਤੇ ਡੇਰਾ ਸੱਚਾ ਸੌਦਾ ਦੀ ਮੁਲਾਕਾਤ ਦਾ ਜ਼ਿਕਰ ਕਰ ਚੁੱਕੇ ਹਨ। ਸੱਚਾਈ ਇਹ ਵੀ ਹੈ ਕਿ, ਜਿਸ ਮੌਕੇ ਇਹ ਇਹ ਫਿਲਮ ਪੰਜਾਬ ਵਿਚ ਰਿਲੀਜ਼ ਕੀਤੀ ਗਈ ਉਸ ਸਮੇਂ ਹੀ ਇਸ ਫਿਲਮ ਕਮਾਈ ਵੀ ਵਧੇਰੇ ਹੋ ਗਈ ਸੀ।

  • Topics :

Related News