ਵੀਨੀਤ ਸਰਨ ਮਾਨਯੋਗ ਜੱਜ ਰਣਜੀਤ ਸਾਗਰ ਡੈਮ ਸਾਹਪੁਰਕੰਡੀ ਵਿਖੇ ਪਹੁੰਚੇ

Oct 19 2018 02:51 PM

ਪਠਾਨਕੋਟ ਵੀਨੀਤ ਸਰਨ ਮਾਨਯੋਗ ਜੱਜ ਸੁਪਰੀਮ ਕੋਰਟ ਆਫ ਇੰਡੀਆ ਜੀ ਪਰਿਵਾਰ ਸਹਿਤ ਅਤੇ ਸ੍ਰੀ ਕ੍ਰਿਸਨਾ ਮੁਰਾਰੀ ਮਾਨਯੋਗ ਜੱਜ ਪੰਜਾਬ ਐਂਡ ਹਰਿਆਣਾ ਹਾਈਕੋਰਟ ਚੰਡੀਗੜ• ਜੀ ਪਰਿਵਾਰ ਸਹਿਤ ਚੰਡੀਗੜ• ਤੋਂ ਜਿਲ•ਾ ਪਠਾਨਕੋਟ ਵਿਖੇ ਰਣਜੀਤ ਸਾਗਰ ਡੈਮ ਸਾਹਪੁਰਕੰਡੀ ਵਿਖੇ ਪਹੁੰਚੇ। ਜਿੱਥੇ ਜਿਲ•ਾ ਪ੍ਰਸਾਸਨ ਵੱਲੋਂ ਉਨ•ਾਂ ਦਾ ਸਵਾਗਤ ਕੀਤਾ ਗਿਆ। ਉਨ•ਾਂ ਨੇ ਸਰਵਸ੍ਰੀ ਰਾਮਵੀਰ ਡਿਪਟੀ ਕਮਿਸ਼ਨਰ ਪਠਾਨਕੋਟ, ਡਾ. ਤੇਜਵਿੰਦਰ ਸਿੰਘ ਜਿ•ਲਾ ਅਤੇ ਸੈਸਨ ਜੱਜ ਪਠਾਨਕੋਟ ਅਤੇ ਵੀ.ਐਸ.ਸੋਨੀ ਐਸ.ਐਸ.ਪੀ. ਪਠਾਨਕੋਟ ਨਾਲ ਮੁਲਾਕਾਤ ਕੀਤੀ ਅਤੇ ਉਨ•ਾਂ ਵੱਲੋਂ ਕੀਤੇ ਕੰਮਾਂ ਦੀ ਪ੍ਰਸੰਸਾ ਵੀ ਕੀਤੀ। ਉਪਰੋਕਤ ਜੱਜ ਸਾਹਿਬਾਨਾਂ ਵੱਲੋਂ ਅਪਣੇ ਪਰਿਵਾਰਿਕ ਮੈਂਬਰਾਂ ਦੇ ਨਾਲ ਅੱਜ ਰਣਜੀਤ ਸਾਗਰ ਡੈਮ ਵਿਖੇ ਬਣਾਏ ਗਏ ਸਹੀਦੀ ਸਮਾਰਕ ਤੇ ਸਰਧਾਂਜਲੀ ਦਿੱਤੀ ਅਤੇ ਨਮਨ ਕੀਤਾ। ਇਸ ਮੋਕੇ ਤੇ ਡੈਮ ਅਧਿਕਾਰੀਆਂ ਵੱਲੋਂ ਉਨ•ਾਂ ਨੂੰ ਰਣਜੀਤ ਸਾਗਰ ਡੈਮ ਅਤੇ ਹੋਰ ਜਾਣਕਾਰੀ ਤੋਂ ਜਾਣੂ ਕਰਵਾਇਆ। ਉਨ•ਾਂ ਵੱਲੋਂ ਅੱਜ ਰਣਜੀਤ ਸਾਗਰ ਡੈਮ ਸਾਹਪੁਰਕੰਡੀ ਵਿਖੇ ਬੋਟਿੰਗ ਦਾ ਅਨੰਦ ਵੀ ਲਿਆ ਗਿਆ। ਉਨ•ਾਂ ਨੇ ਪਠਾਨਕੋਟ ਦੀ ਸੁੰਦਰਤਾ ਦੀ ਪ੍ਰਸੰਸਾ ਕੀਤੀ। ਇਸ ਮੋਕੇ ਤੇ ਸਰਵਸ੍ਰੀ ਕੁਲਵੰਤ ਸਿੰਘ ਵਧੀਕ ਡਿਪਟੀ ਕਮਿਸ਼ਨਰ (ਜ), ਸੁਧੀਰ ਗੁਪਤਾ ਐਸ.ਈ. ਰਣਜੀਤ ਸਾਗਰ ਡੈਮ ਅਤੇ ਹੋਰ ਅਧਿਕਾਰੀ ਹਾਜ਼ਰ ਸਨ।

  • Topics :

Related News