ਲੋਕਾਂ ਦੀ ਭੀੜ ਘਰ ਸਜਾਉਣ ਲਈ ਲਾਈਟਸ ਦੇ ਨਾਲ ਈ-ਪਟਾਕੇ ਖਰੀਦ ਰਹੇ

Nov 06 2018 04:15 PM

ਨਵੀਂ ਦਿੱਲੀ— ਦੀਵਾਲੀ ਦੇ ਤਿਓਹਾਰ ’ਚ ਸ਼ਾਪਿੰਗ ਚੀਜ਼ਾਂ ਖਾਸ ਹੁੰਦੀਅਾਂ ਹਨ ਰੌਸ਼ਨੀ ਅਤੇ ਪਟਾਕੇ। ਪ੍ਰਦੂਸ਼ਣ ਕਾਰਨ ਪਿਛਲੇ ਕੁਝ ਸਾਲਾਂ ਤੋਂ ਦੀਵਾਲੀ ’ਚ ਆਤਿਸ਼ਬਾਜ਼ੀ ਨੂੰ ਲੈ ਕੇ ਲੋਕਾਂ ਦਾ ਰੁਝਾਨ ਘੱਟ ਹੋਇਆ ਹੈ। ਇਸ ਸਾਲ ਚਾਂਦਨੀ ਚੌਕ ਅਤੇ ਲਾਲਾ ਲਾਜਪਤ ਰਾਏ ਮਾਰਕੀਟ ’ਚ ਆਉਣ ਵਾਲੇ ਲੋਕਾਂ ਦੀ ਭੀੜ ਘਰ ਸਜਾਉਣ ਲਈ ਲਾਈਟਸ ਦੇ ਨਾਲ ਈ-ਪਟਾਕੇ ਖਰੀਦ ਰਹੇ ਹਨ। ਚੀਨ ਤੋਂ ਇੰਪੋਰਟ ਇਨ੍ਹਾਂ ਈ-ਪਟਾਕਿਅਾਂ ਨਾਲ ਰੌਲਾ-ਰੱਪਾ ਅਤੇ ਰੌਸ਼ਨੀ ਤਾਂ ਹੋਵੇਗੀ ਪਰ ਧੂੰਅਾਂ ਨਹੀਂ ਹੋਵੇਗਾ।ਵਿਕ੍ਰੇਤਾ ਪ੍ਰਵੀਨ ਕੁਮਾਰ ਰਾਣਾ ਨੇ ਦੱਸਿਆ ਕਿ ਈ-ਪਟਾਕੇ ਵਾਤਾਵਰਣ ਲਈ ਠੀਕ ਹਨ ਅਤੇ ਪੂਰੀ ਤਰ੍ਹਾਂ ਈਕੋ-ਫ੍ਰੈਂਡਲੀ ਹਨ। ਇਸ ’ਚ ਕਿਸੇ ਤਰ੍ਹਾਂ ਦੇ ਕੈਮੀਕਲ ਦੇ ਜਲਣ ਦੀ ਗੁੰਜਾਇਸ਼ ਨਹੀਂ ਹੈ, ਇਸ ਲਈ ਧੂੰਏਂ ਨਾਲ ਪ੍ਰਦੂਸ਼ਣ ਵੀ ਨਹੀਂ ਹੋਵੇਗਾ। ਇਨ੍ਹਾਂ ਨੂੰ ਇਲੈਕਟ੍ਰੀਸਿਟੀ ਰਾਹੀਂ ਸਾੜਿਅਾ ਵੀ ਜਾ ਸਕਦਾ ਹੈ ਅਤੇ ਰਿਮੋਟ ਕੰਟਰੋਲ ਨਾਲ ਵੀ ਇਸਦੀ ਵਰਤੋਂ ਹੋ ਸਕਦੀ ਹੈ। ਪਟਾਕਿਅਾਂ ਦੀ ਲੜੀ ਜਾਂ ਝਾਲਰ ਵਾਂਗ ਦਿਖਾਈ ਦੇਣ  ਵਾਲੇ ਇਨ੍ਹਾਂ ਈ ਕ੍ਰੈਕਰਸ ਨੂੰ  ਆਨਲਾਈਨ ਵੀ ਖਰੀਦਿਆ ਜਾ ਸਕਦਾ ਹੈ। ਇਨ੍ਹਾਂ ਪਟਾਕਿਅਾਂ ਦੀ ਆਵਾਜ਼ ਵੀ ਬਹੁਤ ਤੇਜ਼ ਨਹੀਂ ਹੁੰਦੀ।

  • Topics :

Related News