ਪਿਛਲੇ ਇੱਕ ਸਾਲ ‘ਚ ਵਿਰਾਟ ਨੇ ਕੁੱਲ 170 ਕਰੋੜ ਰੁਪਏ ਕਮਾਏ

Nov 28 2018 03:03 PM

ਨਵੀਂ ਦਿੱਲੀ:

ਇੰਡੀਆ ਇਸ ਦੁਨੀਆ ਦਾ ਸਭ ਤੋਂ ਜ਼ਿਆਦਾ ਆਬਾਦੀ ਵਾਲਾ ਦੇਸ਼ ਹੈ। ਇਸ ‘ਚ ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਵਿਰਾਟ ਕੋਹਲੀ ਕਾਫੀ ਹਾਈ-ਫਾਈ ਪ੍ਰੋਫਾਈਲ ਖਿਡਾਰੀ ਹਨ। ਕੋਹਲੀ ਦਾ ਪ੍ਰਦਰਸ਼ਨ ਦਿਨ-ਬ-ਦਿਨ ਨਿਖਰਦਾ ਜਾ ਰਿਹਾ ਹੈ। ਇਸ ਕਾਰਨ ਉਹ ਅਜਿਹੀਆਂ ਬੁਲੰਦੀਆਂ ‘ਤੇ ਪਹੁੰਚ ਜਾਣਗੇ ਜਿੱਥੇ ਉਹ ਮਹੇਂਦਰ ਸਿੰਘ ਧੋਨੀ ਤੇ ਮਾਸਟਰ ਬਲਾਸਟਰ ਸਚਿਨ ਤੇਂਦੁਲਕਰ ਨੂੰ ਵੀ ਪਿੱਛੇ ਛੱਡ ਦੇਣਗੇ। ਆਏ ਦਿਨ ਕੋਹਲੀ ਕੋਲ ਨਵੇਂ ਬ੍ਰੈਂਡਸ ਦੇ ਇਸ਼ਤਿਹਾਰ ਆਉਂਦੇ ਹਨ। 30 ਸਾਲਾ ਕੋਹਲੀ 21 ਬ੍ਰੈਂਡਸ ਨੂੰ ਪ੍ਰਮੋਟ ਕਰ ਰਹੇ ਹਨ। 2018 ਦੀ ਲਿਸਟ ‘ਚ ਉਹ ਦੁਨੀਆ ਦੇ 100 ਸਭ ਤੋਂ ਜ਼ਿਆਦਾ ਕਮਾਉਣ ਵਾਲੇ ਖਿਡਾਰੀਆਂ ‘ਚ ਸ਼ਾਮਲ ਹਨ। ਉਹ 83ਵੇਂ ਨੰਬਰ ‘ਤੇ ਹਨ। ਪਿਛਲੇ ਇੱਕ ਸਾਲ ‘ਚ ਵਿਰਾਟ ਨੇ ਕੁੱਲ 170 ਕਰੋੜ ਰੁਪਏ ਕਮਾਏ ਹਨ। ਸੋਸ਼ਲ ਮੀਡੀਆ ‘ਤੇ ਕਾਫੀ ਐਕਟਿਵ ਵਿਰਾਟ ਸ਼ਾਇਦ ਜਲਦੀ ਹੀ ਮਹੇਂਦਰ ਸਿੰਘ ਧੋਨੀ ਦੇ ਸਭ ਤੋਂ ਜ਼ਿਆਦਾ ਕਮਾਉਣ ਵਾਲੇ ਭਾਰਤੀ ਖਿਡਾਰੀ ਦੇ ਰਿਕਾਰਡ ਨੂੰ ਪਿੱਛੇ ਛੱਡ ਸਕਦੇ ਹਨ। ਸਾਬਕਾ ਕਪਤਾਨ ਨੇ 2015 ‘ਚ ਕਈਨ ਬ੍ਰੈਂਡ ਨੂੰ ਪ੍ਰਮੋਟ ਕੀਤਾ ਸੀ ਪਰ ਹੁਣ ਨੌਜਵਾਨ ਕੋਹਲੀ ਨੂੰ ਜ਼ਿਅਦਾ ਫੌਲੋ ਕਰਦੇ ਹਨ।

 

  • Topics :

Related News