ਸੰਨੀ ਲਿਉਨ ਦੀ ਵੀਰਮਦੇਵੀ ਨੂੰ ਲੈ ਕੇ ਵਿਵਾਦ

Oct 25 2018 04:10 PM

ਮੁੰਬਈ  ਫਿਲਮ ਪਦਮਾਵਤ ਦੇ ਵਿਰੋਧ ਤੋਂ ਬਾਅਦ ਹੁਣ ਇਕ ਨਵੀਂ ਫਿਲਮ ਨੂੰ ਲੈ ਕੇ ਵਿਵਾਦ ਛਿੜ ਗਿਆ ਹੈ। ਇਸ ਫਿਲਮ ਦਾ ਨਾਂ ਵੀਰਮ ਦੇਵੀ ਹੈ। ਇਸ ਦਾ ਮੁੱਖ ਕਿਰਦਾਰ ਸੰਨੀ ਲਿਓਨ ਨਿਭਾ ਰਹੀ ਹੈ। ਬਾਲੀਵੁੱਡ ਅਦਾਕਾਰਾ ਸੰਨੀ ਲਿਓਨ ਅੱਜ ਇੰਡਸਟਰੀ ਦੇ ਉਸ ਮੁਕਾਮ 'ਤੇ ਹੈ, ਜਿੱਥੇ ਹਰ ਫਿਲਮਕਾਰ ਉਨ•ਾਂ ਨਾਲ ਕੰਮ ਕਰਨਾ ਚਾਹੁੰਦਾ ਹੈ ਅਤੇ ਪ੍ਰਸ਼ੰਸਕ ਉਨ•ਾਂ ਦੀ ਇਕ ਝਲਕ ਪਾਉਣ ਲਈ ਬੇਤਾਬ ਰਹਿੰਦੇ ਹਨ ਪਰ ਹੁਣ ਵੀ ਕੁਝ ਸੰਗਠਨ ਅਜਿਹੇ ਹਨ, ਜਿਨ•ਾਂ ਨੂੰ ਪ੍ਰਦਰਸ਼ ਕਰਨ ਦਾ ਮੌਕਾ ਚਾਹੀਦਾ ਹੈ। ਸੰਨੀ ਲਿਓਨ ਜਲਦ ਹੀ ਫਿਲਮ 'ਵੀਰਮਦੇਵੀ' 'ਚ ਨਜ਼ਰ ਆਉਣ ਵਾਲੀ ਹੈ ਪਰ ਰਿਲੀਜ਼ਿੰਗ ਤੋਂ ਪਹਿਲਾਂ ਹੀ ਇਹ ਫਿਲਮ ਵਿਵਾਦਾਂ 'ਚ ਆ ਗਈ ਹੈ। ਸੰਗਠਨ ਨੇ ਧਮਕੀ ਦਿੱਤੀ ਹੈ ਕਿ ਜੇਕਰ ਫਿਲਮ ਨੂੰ ਨਾ ਰੋਕਿਆ ਗਿਆ ਤਾਂ 'ਪਦਮਾਵਤ' ਵਰਗਾ ਵਿਰੋਧ ਕੀਤਾ ਜਾਵੇਗਾ। ਸੰਗਠਨ ਦੇ ਮੁੱਖੀ ਆਰ. ਹਰੀਸ਼ ਦਾ ਕਹਿਣਾ ਹੈ ਕਿ ਸੰਨੀ ਲਿਓਨ ਐਡਲਟ ਫਿਲਮ ਸਟਾਰ ਦੇ ਰੂਪ 'ਚ ਜਾਣੀ ਜਾਂਦੀ ਹੈ। ਉਨ•ਾਂ ਨੂੰ ਅਜਿਹਾ ਕਿਰਦਾਰ ਨਹੀਂ ਨਿਭਾਉਣਾ ਚਾਹੀਦਾ, ਜੋ ਨਾ-ਸਿਰਫ ਕਰਨਾਟਕ 'ਚ ਬਲਕਿ ਪੂਰੇ ਦੇਸ਼ 'ਚ ਮਸ਼ਹੂਰ ਹੈ। ਦੱਸ ਦੇਈਏ ਕਿ ਕਰਨਾਟਕ 'ਚ ਵੀਰਮਦੇਵੀ ਦੇ ਕਈ ਮੰਦਰ ਬਣਵਾਏ ਗਏ ਹਨ। ਦੱਖਣੀ ਭਾਰਤ ਦੇ ਸੰਗਠਨ ਕੰਨੜ ਰਕਸ਼ਨਾ ਵੇਦਿਕੇ ਯੁਵਾ ਸੈਨਾ ਦਾ ਕਹਿਣਾ ਹੈ ਕਿ ਇਸ ਫਿਲਮ ਦਾ ਮੁਖ ਕਿਰਦਾਰ ਨਿਭਾ ਕੇ ਸੰਨੀ ਲਿਓਨ ਨੇ ਇਤਿਹਾਸਕ ਕਿਰਦਾਰ ਦਾ ਅਪਮਾਨ ਕੀਤਾ ਹੈ 'ਤੇ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਈ ਹੈ। ਇਕ ਅੰਗਰੇਜ਼ੀ ਅਖਬਾਰ ਦੀ ਰਿਪੋਰਟ ਮੁਤਾਬਕ ਕੁਝ  ਨੌਜਵਾਨਾਂ ਨੇ ਤਾਂ ਇਸ ਦੇ ਵਿਰੋਧ ਵਿਚ ਬਲੇਡ ਨਾਲ ਹੱਥਾਂ ਦੀਆਂ ਨਾੜਾਂ ਕੱਟ ਲਈਆਂ। ਹਾਲ  ਹੀ ਵਿਚ ਬੇਂਗਲੁਰੂ ਵਿਚ ਸੰਨੀ ਲਿਓਨ ਦਾ ਵਿਰੋਧ ਕਰਦੇ ਹੋਏ ਪੋਸਟਰ ਵੀ ਸਾੜੇ ਗਏ ਸਨ।

  • Topics :

Related News