2 ਕਿਲੋ ਹੈਰੋਇਨ ਜਬਤ, ਕੀਮਤ 10 ਕਰੋੜ

Aug 20 2018 04:00 PM

ਅੰਮ੍ਰਿਤਸਰ  ਬੀ. ਓ. ਪੀ. ਕੱਕੜ ਦੇ ਇਲਾਕੇ 'ਚ ਬੀ. ਐੱਸ. ਐੱਫ. ਤੇ ਐੱਨ. ਸੀ. ਬੀ. ਵਲੋਂ ਚਲਾਏ ਗਏ ਜੁਆਇੰਟ ਆਪ੍ਰੇਸ਼ਨ 'ਚ 2 ਕਿਲੋ ਹੈਰੋਇਨ ਜ਼ਬਤ ਕੀਤੀ ਗਈ, ਜਿਸ ਦੀ ਅੰਤਰਰਾਸ਼ਟਰੀ ਮਾਰਕੀਟ 'ਚ ਕੀਮਤ 10 ਕਰੋੜ ਰੁਪਏ ਦੱਸੀ ਜਾ ਰਹੀ ਹੈ। ਜਾਣਕਾਰੀ ਅਨੁਸਾਰ ਇਸ ਕਾਰਵਾਈ 'ਚ 29 ਫੁੱਟ ਦੀ ਇਕ ਪਲਾਸਟਿਕ ਦੀ ਪਾਈਪ ਵੀ ਫੜੀ ਗਈ ਹੈ। ਐੱਨ. ਸੀ. ਬੀ. ਨੂੰ ਸੂਚਨਾ ਮਿਲੀ ਸੀ ਕਿ ਬੀ. ਓ. ਪੀ. ਕੱਕੜ ਦੇ ਸੱਕੀ ਨਾਲੇ ਦੇ ਇਲਾਕੇ 'ਚ ਪਾਕਿਸਤਾਨ ਸਮੱਗਲਰਾਂ ਨੇ ਹੈਰੋਇਨ ਦੀ ਖੇਪ ਨੂੰ ਲੁਕਾਇਆ ਹੋਇਆ ਹੈ, ਜਿਸ ਨੂੰ ਰਾਤ ਸਮੇਂ ਮੌਕਾ ਮਿਲਦੇ ਹੀ ਕੱਢਿਆ ਜਾਣਾ ਸੀ ਪਰ ਸਮੱਗਲਰਾਂ ਦੇ ਇਰਾਦਿਆਂ ਨੂੰ ਫੇਲ ਕਰ ਦਿੱਤਾ ਗਿਆ। ਇਹ ਉਹੀ ਬੀ. ਓ. ਪੀ. ਕੱਕੜ ਦਾ ਇਲਾਕਾ ਹੈ ਜਿਸ 'ਚ ਬੀ. ਐੱਸ. ਐੱਫ. ਤੇ ਐੱਨ. ਸੀ. ਬੀ. ਵਲੋਂ ਟਰੈਕਟਰ ਦੀਆਂ ਆਇਰਨ ਫੱਟੀਆਂ 'ਚ ਲੁਕਾਈ ਹੈਰੋਇਨ ਫੜੀ ਗਈ ਸੀ। ਇਸ ਇਲਾਕੇ ਨਾਲ ਲੱਗਦੇ ਬੀ. ਓ. ਪੀ. ਤੋਂ ਦਿਹਾਤੀ ਪੁਲਸ ਨੇ ਬੀ. ਐੱਸ. ਐੱਫ. ਨਾਲ ਮਿਲ ਕੇ ਬਿਕਰਮਜੀਤ ਸਿੰਘ ਉਰਫ ਬਿੱਕਰ ਨੂੰ 2 ਕਿਲੋ ਹੈਰੋਇਨ ਦੀ ਖੇਪ ਨਾਲ ਰੰਗੇ ਹੱਥੀਂ ਗ੍ਰਿਫਤਾਰ ਕੀਤਾ ਸੀ।

  • Topics :

Related News