1200 ਕਿਸਾਨਾਂ ਨੇ ਸਹੁੰ ਖਾਧੀ ਪਰਾਲੀ ਨਹੀਂ ਸਾੜਨਗੇ

Oct 15 2018 04:09 PM

ਖੰਨਾ :

ਖੰਨਾ ਇਲਾਕੇ ਦੇ 8 ਪਿੰਡਾਂ ਦੇ ਕਰੀਬ 1200 ਕਿਸਾਨਾਂ ਨੇ ਸਹੁੰ ਖਾਧੀ ਹੈ ਕਿ ਉਹ ਪਰਾਲੀ ਨਹੀਂ ਸਾੜਨਗੇ। ਇਨ੍ਹਾਂ 8 ਪਿੰਡਾਂ ਦੇ ਅਧੀਨ ਕਰੀਬ 16 ਹਜ਼ਾਰ ਏਕੜ ਜ਼ਮੀਨ ਆਉਂਦੀ ਹੈ। ਕਿਸਾਨਾਂ ਨੇ ਇਹ ਫੈਸਲਾ ਪਿਛਲੇ ਸਾਲ ਪਰਾਲੀ ਸਾੜਨ ਦੇ ਕਾਰਨ ਖੰਨਾ ਦਾ ਪਾਲਿਊਸ਼ਨ ਲੇਬਲ ਦਿੱਲੀ ਤੇ ਹਰਿਆਣਾ ਤੋਂ ਵੀ ਅੱਗੇ ਨਿਕਲ ਜਾਣ ਕਾਰਨ ਲਿਆ ਹੈ। ਹਵਾ 'ਚ ਜ਼ਹਿਰ ਘੁਲਣ ਨਾਲ ਲੋਕ ਪਰੇਸ਼ਾਨ ਹੋ ਗਏ ਸਨ। ਇਨ੍ਹਾਂ ਦੀ ਮਦਦ ਲਈ ਇਕ ਕੰਪਨੀ ਨੇ ਪਿੰਡ ਮਾਣਕੀ 'ਚ ਪਰਾਲੀ ਵੇਸਟ ਮੈਨਜਮੈਂਟ ਪਲਾਂਟ ਲਾਇਆ ਹੈ।

ਮਾਣਕੀ, ਢਿੱਲਵਾਂ, ਕੁੱਲੇਵਾਲ, ਗਗੜਾ, ਬਘੌਰ, ਕਰਖਨਾ, ਭੰਗਲਾ ਤੇ ਸੇਹ ਪਿੰਡਾਂ ਦੇ ਖੇਤਾਂ 'ਚੋਂ ਕੰਪਨੀ ਪਰਾਲੀ ਚੁੱਕਣ ਵੀ ਲੱਗੀ ਹੈ। ਇਸ ਦੇ ਲਈ ਕਿਸਾਨਾਂ ਤੋਂ ਕਈ ਵੀ ਚਾਰਜ ਨਹੀਂ ਲਿਆ ਜਾ ਰਿਹਾ। ਪਰਾਲੀ ਦੀ ਸੰਭਾਲ ਹੋਣ ਨਾਲ ਕਿਸਾਨ ਖੁਸ਼ ਹਨ ਅਤੇ ਦੂਜਿਆਂ ਨੂੰ ਵੀ ਜਾਗਰੂਕ ਕਰ ਰਹੇ ਹਨ। ਇਸ ਤੋਂ ਪਹਿਲਾਂ ਤਰਨਤਾਰਨ ਦੇ 2 ਪਿੰਡਾਂ ਬਹੁ ਹਵੇਲੀਆਂ ਅਤੇ ਜੋਨਕੇ ਦੇ ਕਿਸਾਨਾਂ ਨੇ ਪਰਾਲੀ ਨਾ ਸਾੜਨ ਦੀ ਸਹੁੰ ਚੁੱਕੀ ਸੀ।  

  • Topics :

Related News