ਚੰਦਰ ਦਰਸ਼ਨ ਅਤੇ ਪੂਜਾ ਮਹੂਰਤ: ਰਾਤੀਂ 20.00 ਤੋਂ ਰਾਤੀਂ 21.00 ਤੱਕ

Oct 27 2018 03:15 PM

ਕਰਵਾਚੌਥ ਦੇ ਤਿਉਹਾਰ ਨੂੰ ਲੈ ਕੇ ਵਿਆਹੁਤਾ ਔਰਤਾਂ ਸਮੇਤ ਕੁਆਰੀਆਂ ਕੁੜੀਆਂ 'ਚ ਵੀ ਭਾਰੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ। ਕਰਵਾਚੌਥ ਦੇ ਦਿਨ ਔਰਤਾਂ 16 ਸ਼ਿੰਗਾਰ ਕਰਕੇ ਖੁਦ ਨੂੰ ਸਜਾਉਂਦੀਆਂ ਹਨ। ਇਸ ਦਿਨ ਤੜਕੇ ਉੱਠਣ ਤੋਂ ਬਾਅਦ ਔਰਤਾਂ ਸਰਘੀ ਖਾਣ ਤੋਂ ਬਾਅਦ ਪਤੀ ਦੀ ਲੰਬੀ ਉਮਰ ਲਈ ਪੂਰੇ ਰੀਤੀ-ਰਿਵਾਜ਼ਾਂ ਨਾਲ ਇਸ ਵਰਤ ਨੂੰ ਕਰਦੀਆਂ ਹਨ। ਭਾਰਤੀ ਸੰਸਕ੍ਰਿਤੀ 'ਚ ਔਰਤਾਂ ਦੇ 16 ਸ਼ਿੰਗਾਰ ਕਰਨ ਦਾ ਬੇਹੱਦ ਮਹੱਤਵ ਹੈ। ਦੁਲਹਣ ਦੇ ਜਦੋਂ ਤੱਕ 16 ਸ਼ਿੰਗਾਰ ਨਾ ਕੀਤੇ ਜਾਣ ਉਦੋਂ ਤੱਕ ਕੁਝ ਕਮੀ ਜਿਹੀ ਰਹਿੰਦੀ ਹੈ। ਕਰਵਾਚੌਥ ਦੇ ਵਰਤ ਨੂੰ ਕਰਕੇ ਇਕ ਪਾਸੇ ਜਿੱਥੇ ਪਤੀ-ਪਤਨੀ 'ਚ ਪ੍ਰੇਮ ਅਤੇ ਨਜ਼ਦੀਕੀਆਂ ਆਉਂਦੀਆਂ ਹਨ, ਉਥੇ ਹੀ ਦੂਜੇ ਪਾਸੇ ਪਰਪੰਰਾਵਾਂ ਨੂੰ ਵੀ ਨਿਭਾਇਆ ਜਾਂਦਾ ਹੈ। ਕੀ ਹਨ 16 ਸ਼ਿੰਗਾਰ ਕਰਵਾਚੌਥ ਦੇ ਵਰਤ 'ਤੇ ਔਰਤਾਂ ਸਿਰ ਤੋਂ ਲੈ ਕੇ ਪੈਰਾਂ ਤੱਕ ਪੂਰਾ ਸ਼ਿੰਗਾਰ ਕਰਦੀਆਂ ਹਨ। ਬਿੰਦੀ, ਸਿੰਦੂਰ, ਚੂੜੀਆਂ, ਮੁੰਦੀਆਂ, ਹੇਅਰ ਅਸੈਸਰੀਜ਼, ਕਮਰਬੰਦ, ਪਾਇਲ, ਇਤਰ, ਬਾਜੂਬੰਦ ਅਤੇ ਹਾਰ, ਨੱਥ, ਮਾਂਗ ਟਿੱਕਾ, ਦੁਲਹਣ ਦਾ ਜੋੜਾ ਆਦਿ 16 ਸ਼ਿੰਗਾਰ 'ਚ ਆਉਂਦਾ ਹੈ। ਇਨ੍ਹਾਂ 16 ਚੀਜ਼ਾਂ ਨਾਲ ਸੱਜਣ 'ਤੇ ਹੀ ਔਰਤਾਂ ਦਾ ਸ਼ਿੰਗਾਰ ਪੂਰਾ ਹੁੰਦਾ ਹੈ, ਜਿਸ ਨਾਲ ਔਰਤ ਦੀ ਸੁਦੰਰਤਾ ਨੂੰ ਚਾਰ-ਚੰਨ ਲੱਗਦੇ ਹਨ। 16 ਸ਼ਿੰਗਾਰ ਕਰਕੇ ਔਰਤਾਂ ਪਤੀ ਦੀ ਲੰਬੀ ਉਮਰ ਲਈ ਵਰਤ ਰੱਖ ਕੇ ਗੌਰੀ ਮਾਂ ਦੀ ਪੂਜਾ ਕਰਦੀਆਂ ਹਨ।

ਸ਼ਾਮ ਦੀ ਸਪੈਸ਼ਲ ਪੂਜਾ ਵਿਧੀ: ਸ਼ਾਮ ਨੂੰ ਘਰ ਦੀ ਦੱਖਣ ਦਿਸ਼ਾ 'ਚ ਲਾਲ ਕੱਪੜਾ ਵਿਛਾ ਕੇ ਸ਼ਿਵ ਪਰਿਵਾਰ ਦੀ ਤਸਵੀਰ ਸਮੇਤ ਕਰਵਾ ਸਥਾਪਿਤ ਕਰੋ ਅਤੇ ਮਾਤਾ ਗੌਰੀ ਦਾ ਪੂਜਾ ਕਰੋ। ਗਾਂ ਦੇ ਘਿਉ ਦਾ ਦੀਵਾ ਜਗਾਓ, ਚੰਦਨ ਦਾ ਧੂਫ ਅਤੇ ਲਾਲ ਫੁਲ ਚੜ੍ਹਾਓ, 16 ਸ਼ਿੰਗਾਰ ਚੜ੍ਹਾਓ ਕਰਵਾ 'ਤੇ 13 ਬਿੰਦੀ ਰੱਖ ਕੇ 13 ਚੌਲ ਦੇ ਦਾਣੇ ਹੱਥ 'ਚ ਲੈ ਕੇ ਕਰਵਾਚੌਥ ਦੀ ਕਥਾ ਬੋਲੋ। 8 ਪੂਰੀਆਂ ਦੀ ਅਠਾਵਰੀ ਅਤੇ ਹਲਵੇ ਦਾ ਭੋਗ ਲਗਾਓ ਅਤੇ ਇਸ ਵਿਸ਼ੇਸ਼ ਮੰਤਰ ਦਾ 1 ਮਾਲਾ ਜਾਪ ਕਰੋ। ਚੰਦਰਮਾ ਦੇ ਸਮੇਂ ਛਾਨਣੀ ਦੀ ਓਟ ਨਾਲ ਚੰਦਰ ਦਰਸ਼ਨ ਕਰਕੇ ਚੰਦਰਮਾ ਦੀ ਪੂਜਾ ਅਤੇ ਅਰਗ ਦਿਓ ਅਤੇ ਜੀਵਨਸਾਥੀ ਦੇ ਦਰਸ਼ਨ ਕਰਨ ਤੋਂ ਬਾਅਦ ਪਤੀ ਕੋਲੋ ਪਾਣੀ ਪੀਓ। ਸ਼ਾਮ ਦੀ ਪੂਜਾ ਦਾ ਮਹੂਰਤ: ਸ਼ਾਮੀ 18.38 ਤੋਂ 20.00 ਤੱਕ। ਚੰਦਰ ਦਰਸ਼ਨ ਅਤੇ ਪੂਜਾ ਮਹੂਰਤ: ਰਾਤੀਂ 20.00 ਤੋਂ ਰਾਤੀਂ 21.00 ਤੱਕ ਪੂਜਾ ਮੰਤਰ: ਓਮ ਗੌਰਯੈ ਨਮ:£ ਖੁਸ਼ਕਿਸਮਤੀ ਲਈ : ਰੁਦਰਾਕਸ਼ ਦੀ ਮਾਲਾ ਨਾਲ ''ਓਮ ਸ਼ਿਵਕਾਮਯੈ ਨਮ:'' ਮੰਤਰ ਦਾ ਜਾਪ ਕਰੋ। ਪਤੀ ਦੀ ਰੱਖਿਆ ਲਈ: ਦੇਵੀ ਗੌਰੀ 'ਤੇ 16 ਸ਼ਿੰਗਾਰ ਦੀਆਂ ਵਸਤੂਆਂ ਚੜ੍ਹਾ ਕੇ ਆਪਣੀ ਸੱਸ ਨੂੰ ਦੇ ਦਿਓ। ਪਤੀ ਦੀ ਚੰਗੀ ਸਿਹਤ ਲਈ: ਦੁੱਧ 'ਚ ਸ਼ਹਿਦ ਅਤੇ ਸਿੰਧੂਰ ਮਿਲਾ ਕੇ ਚੰਦਰਮਾ ਨੂੰ ਅਰਗ ਦਿਓ।

  • Topics :

Related News