ਪੰਜਾਬ ਸਕੂਲ ਸਿੱਖਿਆ ਬੋਰਡ ਕੋਲ ਨਵੰਬਰ ਮਹੀਨੇ ਦੀਆਂ ਤਨਖਾਹਾਂ ਦੇਣ ਲਈ ਫੰਡ ਨਹੀਂ

Nov 20 2018 03:54 PM

ਚੰਡੀਗੜ੍ਹ :

ਪੰਜਾਬ ਸਕੂਲ ਸਿੱਖਿਆ ਬੋਰਡ ਕੋਲ ਸਟਾਫ ਨੂੰ ਨਵੰਬਰ ਮਹੀਨੇ ਦੀਆਂ ਤਨਖਾਹਾਂ ਦੇਣ ਲਈ ਫੰਡ ਨਹੀਂ ਹੈ। ਸੂਤਰਾਂ ਮੁਤਾਬਕ ਬੋਰਡ ਕੋਲ ਸਿਰਫ 3 ਕਰੋੜ ਰੁਪਏ ਦੀ ਨਕਦੀ ਰਾਖਵੀਂ ਹੈ, ਜਦੋਂ ਕਿ ਮਹੀਨੇਵਾਰ ਤਨਖਾਹਾਂ ਲਈ 5 ਕਰੋੜ ਅਤੇ ਪੈਨਸ਼ਨਾਂ ਲਈ 4.5 ਕਰੋੜ ਰੁਪਿਆ ਚਾਹੀਦਾ ਹੈ। ਬੋਰਡ ਦੇ ਚੇਅਰਮੈਨ ਮਨੋਹਰ ਕਾਂਤ ਕਲੋਹੀਆ ਦਾ ਕਹਿਣਾ ਹੈ ਕਿ ਭਾਵੇਂ ਹੀ ਬੋਰਡਦੀ ਵਿੱਤੀ ਹਾਲਤ ਸਹੀ ਨਹੀਂ ਪਰ ਫਿਰ ਵੀ ਉਹ ਤਨਖਾਹਾਂ ਦਾ ਭੁਗਤਾਨ ਕਰਨ ਦਾ ਪ੍ਰਬੰਧ ਕਰ ਲੈਣਗੇ। ਉਨ੍ਹਾਂ ਕਿਹਾ ਕਿ ਬੋਰਡ ਨੂੰ ਜਲਦੀ ਹੀ ਸਲਾਨਾ ਪ੍ਰੀਖਿਆਵਾਂ ਦੀ ਫੀਸ ਦੇ ਰੂਪ 'ਚ ਪੈਸੇ ਮਿਲਣ ਵਾਲੇ ਹਨ, ਜਿਸ 'ਚੋਂ ਤਨਖਾਹਾਂ ਕੱਢ ਲਈਆਂ ਜਾਣਗੀਆਂ। ਉੱਥੇ ਹੀ ਇਕ ਸੀਨੀਅਰ ਅਧਿਕਾਰੀ ਦਾ ਕਹਿਣਾ ਹੈ ਕਿ ਹਾਲਾਂਕਿ ਇਸ ਮਹੀਨੇ ਦੀ ਸਥਿਤੀ ਦਾ ਪ੍ਰਬੰਧ ਹੋ ਜਾਵੇਗਾ ਪਰ ਭਵਿੱਖ 'ਚ ਉਨ੍ਹਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਬੋਰਡ ਦੇ ਇਕ ਹੋਰ ਸੀਨੀਅਰ ਅਧਿਕਾਰੀ ਦਾ ਕਹਿਣਾ ਹੈ ਕਿ ਸਰਕਾਰ ਨੇ 18 ਆਦਰਸ਼ ਸਕੂਲਾਂ ਦੀ ਵਾਧੂ ਜ਼ਿੰਮੇਵਾਰੀ ਵੀ ਬੋਰਡ ਦੇ ਸਿਰ ਪਾਈ ਹੋਈ ਹੈ, ਜਿਸ ਦਾ ਸਲਾਨਾ ਖਰਚਾ 32 ਕਰੋੜ ਰੁਪਏ ਬਣਦਾ ਹੈ, ਜਿਸ ਕਾਰਨ ਬੋਰਡ ਦੀ ਵਿੱਤੀ ਹਾਲਤ ਅਜਿਹੀ ਹੋ ਰਹੀ ਹੈ।

  • Topics :

Related News