ਭਾਰਤ ਦੇ ਆਸਟ੍ਰੇਲੀਆ 'ਚ ਜਿੱਤਣ ਦੀਆਂ ਚੰਗੀਆਂ ਸੰਭਾਵਨਾਵਾਂ

Nov 03 2018 03:39 PM

ਨਵੀਂ ਦਿੱਲੀ—

ਭਾਰਤੀ ਟੀਮ ਦੇ ਸਾਬਕਾ ਕਪਤਾਨ ਮੁਹੰਮਦ ਅਜਹਰੂਦੀਨ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਭਾਰਤ ਦੇ ਆਸਟ੍ਰੇਲੀਆ ਦੌਰੇ 'ਚ ਜਿੱਤਣ ਦੀਆਂ ਸੰਭਾਵਨਾਵਾਂ ਹਨ, ਹਾਲਾਂਕਿ ਉਨ੍ਹਾਂ ਦਾ ਮੰਨਣਾ ਹੈ ਕਿ ਇਸਦੇ ਲਈ ਭਾਰਤ ਨੂੰ ਸਖਤ ਮਿਹਨਤ ਕਰਨੀ ਹੋਵੇਗੀ। ਅਜਹਰੂਦੀਨ ਨੇ ਈਡਨ ਗਾਰਡਨਜ਼ 'ਚ ਜਗਮੋਹਨ ਡਾਲਮੀਆ ਸਾਲਾਨਾ ਸੰਮੇਲਨ ਤੋਂ ਅਲੱਗ ਕਿਹਾ,'ਭਾਰਤ ਦੇ ਆਸਟ੍ਰੇਲੀਆ 'ਚ ਜਿੱਤਣ ਦੀਆਂ ਚੰਗੀਆਂ ਸੰਭਾਵਨਾਵਾਂ ਹਨ, ਭਾਰਤੀ ਟੀਮ ਚੰਗੀ ਹੈ ਅਤੇ ਇਸ ਲਈ ਮੈਂ ਉਸ ਨੂੰ ਜਿੱਤ ਦਾ ਦਾਅਵੇਦਾਰ ਮੰਨਦਾ ਹਾਂ, ਆਸਟ੍ਰੇਲੀਆ 'ਚ ਹਾਲਾਂਕਿ ਜਿੱਤਣਾ ਆਸਾਨ ਨਹੀਂ ਹੋਵੇਗਾ ਪਰ ਇਹ ਭਾਰਤੀ ਟੀਮ ਜਿੱਤ ਸਕਦੀ ਹੈ।' ਅਜਹਰ ਦੇ ਇਲਾਵਾ ਇਸ ਸੰਮੇਲਨ 'ਚ ਵੈਸਟਇੰਡੀਜ਼ ਦੇ ਸਾਬਕਾ ਕਪਤਾਨ ਬ੍ਰਿਆਨ ਲਾਰਾ, ਕਾਰਲ ਹੂਪਰ, ਭਾਰਤੀ ਟੀਮ ਦੇ ਸਾਬਕਾ ਕਪਤਾਨ ਸੌਰਭ ਗਾਂਗੁਲੀ ਵੀ ਮੌਜੂਦ ਸਨ, ਇਨ੍ਹਾਂ ਸਾਰਿਆ ਨੇ ਚਰਚਾ 'ਚ ਹਿੱਸਾ ਲਿਆ ਅਤੇ 1993 ਸੀ.ਏ.ਬੀ. ਟੂਰਨਾਮੈਂਟ 'ਦ ਹੀਰੋ ਕੱਪ' ਦੀ 24ਵੀਂ ਵਰ੍ਹੇਗੰਢ ਦਾ ਜਸ਼ਨ ਮਨਾਇਆ।

 

  • Topics :

Related News