ਬੁਮਰਾਹ ਗੇਂਦਬਾਜ਼ੀ ਵਿਭਾਗ 'ਚ ਵਰਲਡ ਕ੍ਰਿਕਟ ਦਾ ਵਿਰਾਟ

Nov 21 2018 03:58 PM

ਨਵੀਂ ਦਿੱਲੀ—

24 ਸਾਲ ਦੇ ਜਸਪ੍ਰੀਤ ਬੁਮਰਾਹ ਦੀ ਗੇਂਦਬਾਜ਼ੀ ਦੀ ਅੱਜ ਪੂਰੀ ਦੁਨੀਆ ਦੀਵਾਨੀ ਹੈ। ਡੇਥ ਓਵਰਾਂ 'ਚ ਜਿਸ ਤਰ੍ਹਾਂ ਨਾਲ ਉਹ ਬੱਲੇਬਾਜ਼ੀ ਨੂੰ ਬੰਨ੍ਹਣ ਦਾ ਕੰਮ ਕਰਦੇ ਹਨ ਉਹ ਕਮਾਲ ਹੈ, ਇੰਹੀ ਵਜ੍ਹਾ ਹੈ ਕਿ ਦੁਨੀਆ ਭਰ 'ਚ ਉਨ੍ਹਾਂ ਦੀਆਂ ਤਾਰੀਫਾਂ ਦੇ ਪੁਲ ਬੰਨੇ ਜਾ ਰਹੇ ਹਨ। ਦਿੱਗਜ ਭਾਰਤੀ ਸਪਿਨਰ ਹਰਭਜਨ ਸਿੰਘ ਨੇ ਬੁਮਰਾਹ ਨੂੰ ਗੇਂਦਬਾਜ਼ੀ ਵਿਭਾਗ 'ਚ ਵਰਲਡ ਕ੍ਰਿਕਟ ਦਾ ਵਿਰਾਟ ਕੋਹਲੀ ਕਿਹਾ ਹੈ। ਉਥੇ ਆਸ਼ੀਸ਼ ਨੇਹਰਾ ਉਨ੍ਹਾਂ ਦੀ ਆਊਟ ਸਵਿੰਗਰ ਪਾਉਣ ਦੀ ਕਾਬੀਲਿਅਤ ਨਾਲ ਕਾਫੀ ਪ੍ਰਭਾਵਿਤ ਹੈ। ਉਹ ਇਸ ਲਈ ਵੀ ਕਿਉਂਕਿ ਇਹ ਉਨ੍ਹਾਂ ਦੀ ਸੁਭਾਵਿਕ ਲੇਂਥ ਨਹੀਂ ਹੈ ਪਰ ਜਿਸ ਅੰਦਾਜ 'ਚ ਉਹ ਆਊਟ ਸਵਿੰਗਰ ਦਾ ਇਸਤੇਮਾਲ ਕਰਦੇ ਹਨ ਉਹ ਸ਼ਾਨਦਾਰ ਹੈ।  ਤਿੰਨ ਸਾਲ ਪਹਿਲਾਂ ਜਸਪ੍ਰੀਤ ਬੁਮਰਾਹ ਨੂੰ ਆਈ.ਪੀ.ਐੱਲ. 'ਚ ਚੰਗੇ ਪ੍ਰਦਰਸ਼ਨ ਤੋਂ ਬਾਅਦ ਟੀ-20 ਸੀਰੀਜ਼ ਲਈ ਆਸਟ੍ਰੇਲੀਆ ਭੇਜਿਆ ਗਿਆ ਸੀ। ਉਨ੍ਹਾਂ ਨੇ ਇਥੇ ਜ਼ਖਮੀ ਮੁਹੰਮਦ ਸ਼ਮੀ ਦੀ ਜਗ੍ਹਾ ਭੇਜਿਆ ਗਿਆ ਸੀ। ਉਨ੍ਹਾਂ ਨੇ ਐਡੀਲੇਡ 'ਚ ਖੇਡੇ ਗਏ ਪਹਿਲੇ ਟੀ-20 'ਚ 3.3 ਓਵਰਾਂ 'ਚ ਸਿਰਫ 23 ਦੌੜਾਂ ਦੇ ਕੇ 3 ਵਿਕਟ ਝਟਕਾਉਂਦੇ ਹੋਏ ਤਹਿਲਕਾ ਮਚਾ ਦਿੱਤਾ ਸੀ ਅਤੇ ਮਿਲੇ ਮੌਕਿਆਂ ਨੂੰ ਸੰਭਾਲਿਆ।  ਕੁਝ ਇਸ ਅੰਦਾਜ 'ਚ ਉਨ੍ਹਾਂ ਦਾ ਵਨ ਡੇ ਡੈਬਿਊ ਵੀ ਹੋਇਆ ਸੀ। ਇਸ ਟੀ-20 ਸੀਰੀਜ਼ ਤੋਂ ਪਹਿਲਾਂ ਟੀਮ ਇੰਡੀਆ ਨੇ ਆਸਟ੍ਰੇਲੀਆ ਖਿਲਾਫ ਵਨ ਡੇ ਸੀਰੀਜ਼ ਖੇਡੀ ਸੀ ਇਸ ਦੌਰਾਨ ਪੰਜਵੇਂ ਵਨ ਡੇ ਤੋਂ ਪਹਿਲਾਂ ਹੀ ਬੁਮਰਾਹ ਆਸਟ੍ਰੇਲੀਆ ਪਹੁੰਚੇ ਸਨ ਪਰ ਇਸ ਦੌਰਾਨ ਭੁਵਨੇਸ਼ਵਰ ਕੁਮਾਰ ਜ਼ਖਮੀ ਹੋ ਗਏ ਅਤੇ ਧੋਨੀ ਨੇ ਬੁਮਰਾਹ ਨੂੰ ਡੈਬਿਊ ਕੈਪ ਦਿੱਤੀ।

 

  • Topics :

Related News