ਪਾਕਿਸਤਾਨ ਦੀ ਫੌਜੀ ਅਕੈਡਮੀ ਦੇ ਨਾਲ ਲਾਦੇਨ ਦੇ ਰਹਿਣ ਬਾਰੇ ਹਰ ਕੋਈ ਜਾਣਦਾ ਸੀ

Nov 20 2018 03:54 PM

ਵਾਸ਼ਿੰਗਟਨ

ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਪਾਕਿਸਤਾਨ ਨੂੰ ਕਰੋੜਾਂ ਡਾਲਰ ਦੀ ਫੌਜੀ ਮਦਦ ਰੋਕੇ ਜਾਣ ਦੇ ਆਪਣੇ ਪ੍ਰਸ਼ਾਸਨ ਦੇ ਫੈਸਲੇ ਦਾ ਬਚਾਅ ਕਰਦੇ ਹੋਏ ਕਿਹਾ ਕਿ ਇਹ ਦੇਸ਼ ਅਮਰੀਕਾ ਲਈ ਕੋਈ ਕੰਮ ਨਹੀਂ ਕਰਦਾ ਅਤੇ ਉਥੋਂ ਦੀ ਸਰਕਾਰ ਨੇ ਅਲਕਾਇਦਾ ਦੇ ਸਰਗਣਾ ਓਸਾਮਾ ਬਿਨ ਲਾਦੇਨ ਨੂੰ ਲੁਕਾਉਣ ਵਿਚ ਮਦਦ ਕੀਤੀ ਸੀ। ਟਰੰਪ ਨੇ ਇਕ ਇੰਟਰਵਿਊ ਵਿਚ ਲਾਦੇਨ ਤੇ ਪਾਕਿਸਤਾਨ ਦੇ ਐਬਟਾਬਾਦ ਵਿਚ ਉਸ ਟਿਕਾਣੇ ਦਾ ਜ਼ਿਕਰ ਕਰਦਿਆਂ ਕਿਹਾ ਕਿ ਜ਼ਰਾ ਸੋਚੋ ‘ਤੁਸੀਂ ਜਾਣਦੇ ਹੋ ਕਿ ਪਾਕਿਸਤਾਨ ਵਿਚ ਰਹਿਣਾ ਤੇ ਉਥੇ ਚੰਗੇ ਤਰੀਕੇ ਨਾਲ ਰਹਿਣਾ, ਮੈਨੂੰ ਲੱਗਦਾ ਹੈ ਉਨ੍ਹਾਂ ਨੇ ਇਸ ਨੂੰ ਚੰਗਾ ਭਵਨ ਸਮਝਿਆ ਹੋਵੇਗਾ।’ ਉਨ੍ਹਾਂ ਕਿਹਾ ਕਿ ਪਾਕਿਸਤਾਨ ਦੀ ਫੌਜੀ ਅਕੈਡਮੀ ਦੇ ਨਾਲ ਲਾਦੇਨ ਦੇ ਰਹਿਣ ਬਾਰੇ ਹਰ ਕੋਈ ਜਾਣਦਾ ਸੀ।

  • Topics :

Related News