ਚੀਨ ਵਿੱਚ ਹਿੱਟ ਰਹੀ ਰਾਣੀ ਦੀ ਹਿਚਕੀ

Oct 16 2018 03:50 PM

ਮੁੰਬਈ ਬਾਲੀਵੁੱਡ ਅਦਾਕਾਰਾ ਰਾਣੀ ਮੁਖਰਜੀ ਨੇ ਇਸੇ ਸਾਲ 'ਹਿਚਕੀ' ਫਿਲਮ ਨਾਲ ਧਮਾਕੇਦਾਰ ਵਾਪਸੀ ਕੀਤੀ। ਇਹ ਫਿਲਮ ਲੋਕਾਂ ਦੇ ਨਾਲ-ਨਾਲ ਕ੍ਰਿਟੀਕਸ ਨੂੰ ਵੀ ਕਾਫੀ ਪਸੰਦ ਆਈ ਸੀ। ਹਾਲ ਹੀ 'ਚ ਇਹ ਫਿਲਮ ਵੀ ਚਾਈਨਾ 'ਚ ਰਿਲੀਜ਼ ਕੀਤੀ ਗਈ, ਜਿਸ ਨੇ ਇਸ ਹਫਤੇ ਬਾਕਸ ਆਫਿਸ 'ਤੇ ਚੰਗੀ ਕਮਾਈ ਕੀਤੀ। ਜੀ ਹਾਂ, ਰਾਣੀ ਦੀ 'ਹਿਚਕੀ' ਨੇ ਚੀਨ 'ਚ ਚੰਗੀ ਓਪਨਿੰਗ ਕੀਤੀ ਤੇ ਫਿਲਮ ਨੇ ਸਿਰਫ ਤਿੰਨ ਦਿਨਾਂ 'ਚ 31 ਕਰੋੜ ਦੀ ਕਮਾਈ ਕਰ ਲਈ ਹੈ। ਫਿਲਮ ਨੇ ਪਹਿਲੇ ਦਿਨ ਬਾਕਸ ਆਫਿਸ 'ਤੇ 5.69 ਕਰੋੜ ਦੀ ਕਮਾਈ ਕੀਤੀ ਸੀ। ਇਸ ਦੀ ਕੁਲ ਕਮਾਈ ਦੀ ਜਾਣਕਾਰੀ ਹਾਲ ਹੀ 'ਚ ਟ੍ਰੇਡ ਐਨਾਲਿਸਟ ਤਰਨ ਆਦਰਸ਼ ਨੇ ਟਵੀਟ ਕਰਕੇ ਦਿੱਤੀ ਹੈ। ਦੱਸ ਦੇਈਏ ਕਿ ਚੀਨ ਭਾਰਤੀ ਫਿਲਮਾਂ ਦੇ ਲਈ ਵੱਡੀ ਮਾਰਕੀਟ ਬਣਦੀ ਜਾ ਰਹੀ ਹੈ। ਜੇਕਰ ਫਿਲਮ ਦੇ ਭਾਰਤੀ ਬਿਜ਼ਨੈੱਸ ਦੀ ਗੱਲ ਕੀਤੀ ਜਾਵੇ ਤਾਂ ਇਸ ਫਿਲਮ ਨੇ ਅੱਠ ਹਫਤਿਆਂ 'ਚ 46 ਕਰੋੜ ਦੀ ਕਮਾਈ ਕੀਤੀ ਸੀ। ਹਿੰਦੀ ਫਿਲਮ 'ਹਿੱਚਕੀ' ਹਾਲੀਵੁੱਡ ਫਿਲਮ 'ਫ੍ਰੰਟ ਆਫ ਦ ਕਲਾਸ' ਤੋਂ ਪ੍ਰਭਾਵਿਤ ਫਿਲਮ ਸੀ।

  • Topics :

Related News