ਸਪਨਾ ਚੌਧਰੀ ਨੇ ਆਪਣੀ ਪਿੱਠ 'ਤੇ ਦੇਸੀ ਕੁਈਨ ਲਿਖਵਾਇਆ

Nov 09 2018 03:15 PM

ਮੁੰਬਈ

 ਹਰਿਆਣਵੀ ਡਾਂਸਰ ਸਪਨਾ ਚੌਧਰੀ ਦੇ ਠੁਮਕੇ ਨਾ ਸਿਰਫ ਭਾਰਤ 'ਚ ਸਗੋਂ ਵਿਦੇਸ਼ਾਂ 'ਚ ਵੀ ਵਾਇਰਲ ਹੁੰਦੇ ਰਹਿੰਦੇ ਹਨ। ਸਪਨਾ ਚੌਧਰੀ ਦਾ ਡਾਂਸ ਜਦੋਂ ਦਾ ਹਿੱਟ ਹੋਇਆ ਹੈ ਉਦੋ ਤੋਂ ਉਸ ਦੀ ਹਰ ਅਦਾ 'ਤੇ ਫੈਨਜ਼ ਮਰ ਮਿਟਣ ਲਈ ਬੇਤਾਬ ਰਹਿੰਦੇ ਹਨ। ਸਪਨਾ ਸੋਸ਼ਲ ਮੀਡੀਆ 'ਤੇ ਆਏ ਦਿ ਕੁਝ ਨਾ ਕੁਝ ਸ਼ੇਅਰ ਕਰਦੀ ਰਹਿੰਦੀ ਹੈ। ਹਾਲ ਹੀ 'ਚ ਉਸ ਨੇ ਇਕ ਹੋਰ ਪੋਸਟ ਸ਼ੇਅਰ ਕੀਤੀ ਹੈ, ਜੋ ਡਾਂਸ ਵੀਡੀਓ ਨਹੀਂ ਸਗੋਂ ਟੈਟੂ ਦੀ ਹੈ। ਜੀ ਹਾਂ, ਸਪਨਾ ਚੌਧਰੀ ਨੇ ਆਪਣੀ ਪਿੱਠ 'ਤੇ ਕਿ ਟੈਟੂ ਬਣਵਾਇਆ ਹੈ, ਜਿਸ ਦੀ ਤਸਵੀਰ ਉਸ ਨੇ ਆਪਣੇ ਇੰਸਟਾਗ੍ਰਾਮ 'ਤੇ ਸ਼ੇਅਰ ਕੀਤੀ ਹੈ। ਸਪਨਾ ਚੌਧਰੀ ਨੇ ਆਪਣੀ ਪਿੱਠ 'ਤੇ ਦੇਸੀ ਕੁਈਨ ਲਿਖਵਾਇਆ ਹੈ। ਉਸ ਨੇ ਤਸਵੀਰ ਸ਼ੇਅਰ ਕਰਦਿਆ ਕੈਪਸ਼ਨ 'ਚ ਲਿਖਿਆ, ''ਕੀ ਤੁਸੀਂ ਪੜ੍ਹਿਆ?

ਦੱਸ ਦੇਈਏ ਕਿ ਸਪਨਾ ਦੇ ਇਸ ਟੈਟੂ ਨੂੰ ਦੇਖਦੇ ਹੀ ਉਸ ਦੇ ਫੈਨਜ਼ ਨੇ ਕਾਫੀ ਕੁਮੈਂਟਸ ਕਰ ਦਿੱਤੇ। ਇਕ ਯੂਜਰਸ ਨੇ ਲਿਖਿਆ, ''ਸਮਾਰਟ ਦੇਸੀ ਕੁਈਨ''। ਦੂਜੇ ਯੂਜਰਸ ਨੇ ਲਿਖਿਆ, ''ਮੁੰਬਈ ਦੀ ਪਿਆਰੀ ਕੁਈਨ''। ਆਪਣੇ ਡਾਂਸ ਨਾਲ ਹਰ ਕਿਸੇ ਦੇ ਦਿਲ 'ਤੇ ਰਾਜ ਕਰਨ ਵਾਲੀ ਸਪਨਾ ਚੌਧਰੀ ਦੀ ਇਸ ਤਸਵੀਰ ਨੂੰ ਹੁਣ ਤੱਕ ਇਕ ਲੱਖ ਤੋਂ ਜ਼ਿਆਦਾ ਲਾਈਕਸ ਮਿਲ ਚੁੱਕੇ ਹਨ। ਸਪਨਾ ਦਾ ਇਹ ਟੈਟੂ ਉਸ ਦੇ ਫੈਨਜ਼ ਨੂੰ ਕਾਫੀ ਪਸੰਦ ਆ ਰਿਹਾ ਹੈ।  ਦੱਸਣਯੋਗ ਹੈ ਕਿ ਸਪਨਾ ਚੌਧਰੀ ਬਹੁਤ ਜਲਦ ਹੀ ਬਾਲੀਵੁੱਡ ਫਿਲਮ ਇੰਡਸਟਰੀ 'ਚ ਕਦਮ ਰੱਖਣ ਜਾ ਰਹੀ ਹੈ। ਸਪਨਾ ਚੌਧਰੀ ਦਾ ਜਨਮ 25 ਦਸੰਬਰ 1990 ਨੂੰ ਹਰਿਆਮਾ ਦੇ ਰੋਹਤਕ 'ਚ ਹੋਇਆ ਸੀ। ਸਪਨਾ ਬਚਪਨ ਤੋਂ ਇੰਸਪੈਕਟਰ ਬਣਨਾ ਚਾਹੁੰਦੀ ਸੀ ਪਰ ਆਰਥਿਕ ਹਾਲਤ ਕਾਰਨ ਉਸ ਨੂੰ ਸਿੱਖਿਆ ਅੱਧ 'ਚ ਹੀ ਛੱਡਣੀ ਪਈ।

  • Topics :

Related News