ਚੀਨ ਦੇ ਬੀਜਿੰਗ ਤੱਕ ਮਾਰ ਕਰਨ ਵਾਲੀ ਮਿਸਾਇਲ ਜਲਦ ਹੀ ਹੋਵੇਗੀ ਤਿਆਰ

ਨਵੀ ਦਿੱਲੀ ਅਗਨੀ-ਵੀ, ਭਾਰਤ ਦੇ ਸਵਦੇਸ਼ ਨਿਰਮਿਤ 'ਤੇ ਸਤਹ ਤੋਂ ਸਤਹ ਤਕ ਮਾਰ ਕਰਨ ਵਾਲੀ ਪਰਮਾਣੂ-ਸਕਸ਼ਮ ਅੰਤਰ ਮਹਾਦੀਪ ਬੈਲਿਸਟਿਕ ਮਿਸਾਇਲ ਨੂੰ ਇਕ ਟੈਸਟ 'ਚੋਂ ਲੰਘਣਾ ਪਵੇਗਾ। 5,000,-5,500 ਕਿਲੋਮੀਟਰ ਦੀ ਰੇਂਜ ਤਕ ਦਾ ਲਕਸ਼ ਸਾਧਣ ਵਾਲੀ ਇਹ ਮਿਸਾਇਲ ਬੀਜਿੰਗ ਤਕ ਦੇ ਲਕਸ਼ ਨੂੰ ਨਿਸ਼ਾਨਾ ਬਣਾਉਣ 'ਚ ਸਮਰੱਥ ਹੈ। ਰੱਖਿਆ ਮੰਤਰਾਲੇ ਦੇ ਇਕ ਸੀਨੀਅਰ ਅਧਿਕਾਰੀ ਨੇ ਨਾਂ ਉਜਾਗਰ ਨਾ ਕਰਨ ਦੀ ਸ਼ਰਤ 'ਤੇ ਦੱਸਿਆ ਕਿ ਅਕਤੂਬਰ ਤਕ ਅਗਨੀ-ਵੀ ਦਾ ਅੰਤਿਮ ਟੈਸਟ ਕਰ ਲਿਆ ਜਾਵੇਗਾ ਅਤੇ ਜਲਦੀ ਹੀ ਦੇਸ਼ ਦੇ ਸ਼ਸਤਰਾਗਾਰ 'ਚ ਸ਼ਾਮਿਲ ਕਰ ਲਿਆ ਜਾਵੇਗਾ।ਅਗਨੀ-ਵੀ ਮਿਸਾਇਲ ਭਾਰਤ ਦੇ ਮਿਸਾਇਲ ਪੋਰਟਫੋਲਿਓ ਨੂੰ ਪੂਰਾ ਕਰ ਦੇਵੇਗਾ। ਉਂਝ ਇਹ ਟੈਸਟ ਜੂਨ 'ਚ ਹੀ ਹੋਣਾ ਸੀ ਪਰ ਕਿਸੇ ਕਾਰਨ ਇਸ ਨੂੰ ਟਾਲਣਾ ਪਿਆ ਪਰ ਸਰਕਾਰ ਨੇ ਲਕਸ਼ ਮੁਤਾਬਕ ਇਸ ਨੂੰ ਇਸੇ ਸਾਲ ਪੋਰਟਫੋਲਿਓ 'ਚ ਸ਼ਾਮਲ ਕਰਨਾ ਹੈ। ਰੱਖਿਆ ਅਨੁਸੰਧਾਨ ਅਤੇ ਵਿਕਾਸ ਸੰਗਠਨ ਦੀ ਪ੍ਰਯੋਗਸ਼ਾਲਾ 'ਚ ਇਸ ਦਾ ਨਿਰਮਾਣ ਹੋਇਆ ਹੈ, ਜੋ ਦੇਸ਼ ਦੀ ਸੁਰੱਖਿਆ ਦੀ ਤਾਇਨਾਤੀ ਲਈ ਲਗਭਗ ਤਿਆਰ ਹੈ।  ਰੱਖਿਆ ਅਨੁਸੰਧਾਨ ਅਤੇ ਵਿਕਾਸ ਸੰਗਠਨ ਦੁਆਰਾ ਨਿਰਮਿਤ ਅਗਨੀ-ਵੀ ਮਿਸਾਇਲ ਲੜੀ ਦਾ ਸਭ ਤੋਂ ਉੱਨਤ ਸੰਸਕਰਣ ਹੈ ਜੋ 1960 'ਚ ਸ਼ੁਰੂ ਹੋਈ ਇੰਟੀਗ੍ਰੇਟੇਡ ਗ੍ਰਾਈਡਿਡ ਮਿਸਾਇਲ ਡਿਵੈਲਪਮੈਂਟ ਪ੍ਰੋਗਰਾਮ ਦਾ ਹਿੱਸਾ ਹੈ। ਇਸ ਤੋਂ ਪਹਿਲਾਂ 2012, 2013, 2015 ਅਤੇ 2016 'ਚ ਇਸ ਮਿਸਾਇਲ ਦਾ ਸਫਲ ਟੈਸਟ ਕੀਤਾ ਗਿਆ ਸੀ। ਫਿਰ ਇਸ ਸੰਸਕਰਣ 'ਚ ਸਭ ਤੋਂ ਜ਼ਿਆਦਾ ਸ਼ਕਤੀਸ਼ਾਲੀ ਅਗਨੀ-ਵੀ ਨੂੰ ਸਟ੍ਰੈਟੇਜਿਕ ਫਾਰਸੇਜ਼ ਕਮਾਂਡ 'ਚ ਸ਼ਾਮਿਲ ਕੀਤਾ ਜਾਵੇਗਾ।  ਇਸ ਤੋਂ ਪਹਿਲਾਂ ਅਗਨੀ 1 ਤੋਂ 4 ਜਿਸਦੀ ਮਾਰੂ ਸਮਰੱਥਾ 700 ਕਿ.ਮੀ ਤੋਂ 3,500 ਕਿ.ਮੀ ਹੈ, ਸ਼ਸਤਰਾਗਾਰ 'ਚ ਸ਼ਾਮਲ ਕੀਤੇ ਜਾ ਚੁਕੇ ਹਨ। ਟੈਸਟ ਸਫਲ ਹੋਣ ਤੋਂ ਬਾਅਦ ਸਟ੍ਰੈਟੇਜਿਕ ਫਾਰਸੇਜ਼ ਕਮਾਂਡ ਵੀ ਮਿਸਾਇਲ ਦਾ ਟੈਸਟ ਕਰਦੀ ਹੈ। ਅਗਨੀ-ਵੀ ਪਰਮਾਣੂ ਨਿਵਾਰਕ ਸ਼ਸਤਰ ਹੈ, ਜੋ ਆਪਣੇ ਨਾਲ 1.5 ਟਨ ਦੇ ਪਰਮਾਣੂ ਹਥਿਆਰ ਲੈ ਜਾ ਸਕਦੀ ਹੈ। 

  • Topics :

Related News