ਵਾਰਡਨਾਂ ਅਤੇ ਮੈਟਰਨਾਂ ਦੀ ਭਰਤੀ ਲਈ ਫਿਜ਼ੀਕਲ ਟੈਸਟ 24 ਤੋਂ

Oct 19 2018 03:00 PM

ਚੰਡੀਗੜ੍ਹ

ਜੇਲ ਵਿਭਾਗ, ਪੰਜਾਬ 'ਚ 210 ਵਾਰਡਨਾਂ ਅਤੇ 57 ਮੈਟਰਨਾਂ ਦੀ ਭਰਤੀ ਸਬੰਧੀ ਉਮੀਦਵਾਰਾਂ ਦੇ ਫਿਜ਼ੀਕਲ ਟੈਸਟ 24 ਅਕਤੂਬਰ ਤੋਂ ਕੀਤੇ ਜਾ ਰਹੇ ਹਨ। ਇਨ੍ਹਾਂ ਟੈਸਟਾਂ ਦੀ ਸ਼ੁਰੂਆਤ ਬਠਿੰਡਾ (ਪੁਲਸ ਲਾਈਨ), ਜਲੰਧਰ (ਪੀ. ਏ. ਪੀ. ਗਰਾਊਂਡ), ਪਟਿਆਲਾ (ਪੁਲਸ ਲਾਈਨ) ਅਤੇ ਅੰਮ੍ਰਿਤਸਰ (ਸਟੇਡੀਅਮ ਨੇੜੇ ਸਿਵਲ ਹਸਪਤਾਲ, ਮਾਨਾਵਾਲਾਂ ਕਲਾਂ, ਅੰਮ੍ਰਿਤਸਰ) ਵਿਖੇ ਕੀਤੀ ਜਾ ਰਹੀ ਹੈ। ਇਸ ਭਰਤੀ ਸਬੰਧੀ ਸਾਲ-2016 'ਚ ਉਮੀਦਵਾਰਾਂ ਤੋਂ ਆਨਲਾਈਨ ਐਪਲੀਕੇਸ਼ਨਾਂ ਦੀ ਮੰਗ ਕੀਤੀ ਗਈ ਸੀ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਜੇਲ ਵਿਭਾਗ ਦੇ ਬੁਲਾਰੇ ਨੇ ਦੱਸਿਆ ਕਿ ਉਮੀਦਵਾਰਾਂ ਨੂੰ ਉਨ੍ਹਾਂ ਵੱਲੋਂ ਐਪਲੀਕੇਸ਼ਨ ਫਾਰਮ 'ਚ ਦਰਸਾਏ ਮੋਬਾਈਲ ਨੰਬਰ ਅਤੇ ਈ-ਮੇਲ ਆਈ. ਡੀ. 'ਤੇ ਮੈਸੇਜ ਭੇਜ ਕੇ ਸੂਚਿਤ ਕੀਤਾ ਗਿਆ ਹੈ।

  • Topics :

Related News