ਰਾਵੀ ਦਰਿਆ ਦੀ ਭੇਂਟ ਚੜ ਰਹੀ ਕਿਸਾਨਾਂ ਦੀ ਜਮੀਨ

Oct 23 2018 03:24 PM

ਪਠਾਨਕੋਟ ਭਾਰਤ-ਪਾਕਿਸਤਾਨ ਸਰਹੱਦ 'ਤੇ ਵਗਦੇ ਰਾਵੀ ਦਰਿਆ ਦੇ  ਪਾਣੀ ਨਾਲ ਹੋ ਰਹੇ ਭੂਮੀ ਕਟਾਅ ਕਾਰਨ ਕਿਸਾਨਾਂ ਦੀ ਉਪਜਾਊ ਜ਼ਮੀਨ ਦਰਿਆ ਬੁਰਦ ਹੁੰਦੀ ਜਾ  ਰਹੀ ਹੈ ਪਰ ਉਸ ਦੇ ਬਾਵਜੂਦ ਇਸ ਸਾਲ ਸਬੰਧਤ ਵਿਭਾਗ ਵੱਲੋਂ ਨਾ ਤਾਂ ਬਰਸਾਤ ਸ਼ੁਰੂ ਹੋਣ  ਤੋਂ ਪਹਿਲਾਂ ਅਤੇ ਨਾ ਹੀ ਹਾਲੇ ਤਕ ਇਹ ਹੜ• ਸੁਰੱਖਿਆ ਪ੍ਰਬੰਧਾਂ 'ਤੇ ਕੰਮ ਸ਼ੁਰੂ ਕੀਤਾ  ਹੈ, ਜਿਸ  ਕਾਰਨ ਇਹ ਭੂਮੀ ਕਟਾਅ ਦਾ ਕੰਮ ਲਗਾਤਾਰ ਜਾਰੀ ਹੈ, ਜਿਹੜਾ ਇਲਾਕੇ ਦੇ ਕਿਸਾਨਾਂ  ਲਈ ਚਿੰਤਾ ਦਾ ਕਾਰਨ ਬਣਿਆ ਹੋਇਆ ਹੈ। ਕੁਝ ਸਥਾਨਾਂ 'ਤੇ ਸਥਿਤੀ ਬਹੁਤ ਹੀ ਨਾਜ਼ੁਕ ਬਣੀ  ਹੋਈ ਹੈ ਅਤੇ ਇਸਨੂੰ ਰੋਕਣ ਲਈ ਲਾਈ ਕੰਡਿਆਲੀ ਤਾਰ ਵੀ ਪਾਣੀ 'ਚ ਰੁੜ• ਗਈ ਹੈ।  ਜਾਣਕਾਰੀ  ਅਨੁਸਾਰ ਰਾਵੀ ਦਰਿਆ ਦਾ ਪਾਣੀ ਤੋਂ ਮਕੌੜਾ ਪੱਤਣ ਤੇ ਦਰਿਆ ਦੇ ਇਸ ਪਾਰ ਲਗਭਗ 2000  ਫੁੱਟ 'ਚ  ਅਤੇ ਜਦਕਿ ਦਰਿਆ ਕੋਲ ਸੀਮਾ ਸੁਰੱਖਿਆ ਬਲ ਦੀ ਨਿਕਾ ਪੋਸ਼ਟ ਕੋਲ ਲਗਭਗ 2500  ਫੁਟ ਲੰਬਾ ਭੂਮੀ ਕਟਾਅ ਹੋ ਰਿਹਾ ਹੈ। ਸੀਮਾ ਸੁਰੱਖਿਆ ਬਲ ਦੇ ਜਵਾਨਾਂ ਵੱਲੋਂ ਘੁਸਪੈਠ  ਨੂੰ ਰੋਕਣ ਲਈ ਲਾਈ ਲਗਭਗ 700 ਫੁਟ ਤਾਰ ਵੀ ਰੁੜ• ਚੁਕੀ ਹੈ। ਇਸ ਤਰ•ਾਂ ਜੈਨਪੁਰ ਕੋਲ  ਵੀ ਲਗਭਗ 500-800 ਫੁੱਟ ਚੌੜਾ ਜ਼ਮੀਨੀ ਕਟਾਅ ਹੋ ਰਿਹਾ ਹੈ। 

  • Topics :

Related News