ਹਾਦਸੇ ਦਾ ਬਾਅਦ ਵੀ ਨਹੀਂ ਸੁਧਰੇ ਲੋਕ

Oct 23 2018 03:41 PM

ਅੰਮ੍ਰਿਤਸਰ (ਬੌਬੀ)—ਅੰਮ੍ਰਿਤਸਰ ਦੇ ਜੌਡ਼ਾ ਫਾਟਕ ਦੇ ਰੇਲਵੇ ਟਰੈਕ ’ਤੇ ਦੁਸਹਿਰੇ ਵਾਲੇ ਦਿਨ ਹੋਏ ਰੇਲ ਹਾਦਸੇ ’ਚ ਭਾਰੀ ਗਿਣਤੀ ਵਿਚ ਲੋਕਾਂ ਦੀ ਮੌਤ ਹੋ ਗਈ। ਜੌਡ਼ਾ ਫਾਟਕ ਰੇਲਵੇ ਕਰਾਸਿੰਗ ’ਤੇ ਪੁਲਸ ਦੇ ਤਾਇਨਾਤ ਹੁੰਦੇ ਹੋਏ ਵੀ ਰੇਲਵੇ ਲਾਈਨ ਪਾਰ ਕਰ ਰਹੇ ਹਨ। ਇੰਨਾ ਵੱਡਾ ਹਾਦਸਾ ਹੋਣ ਦੇ ਬਾਅਦ ਵੀ ਜਨਤਾ ਦੇ ਮਨ ਵਿਚ ਡਰ ਨਹੀਂ ਹੈ। ਲੋਕ ਸਮਝ ਨਹੀਂ ਪਾ ਰਹੇ ਕਿ ਰੇਲਵੇ ਲਾਈਨ ਪਾਰ ਕਰਨਾ ਇਕ ਕਾਨੂੰਨੀ ਜੁਰਮ ਹੈ। ਜਿਥੇ ਮਨੁੱਖ ਰਹਿਤ ਰੇਲਵੇ ਫਾਟਕ ਹੈ ਉੱਥੇ ਤਾਂ ਲੋਕਾਂ ਦਾ ਰੇਲਵੇ ਦੀ ਲਾਈਨ ਪਾਰ ਕਰਨਾ ਮਜਬੂਰੀ ਹੈ। ਰੇਲਵੇ ਲਾਈਨ ’ਤੇ ਕਈ ਹਾਦਸੇ ਹੋ ਚੁੱਕੇ ਹਨ ਜਿਥੇ ਲੋਕਾਂ ਨੂੰ ਆਪਣੀਆਂ ਜਾਨਾਂ ਤੋਂ ਹੱਥ ਧੋਣਾ ਪਿਆ ਹੈ ਪਰ ਇਹ ਜੋ ਹਾਦਸਾ ਜੌਡ਼ਾ ਫਾਟਕ ਵਿਚ ਹੋਇਆ ਹੈ। ਇਸ ਨੂੰ ਭੁਲਾਉਣਾ ਅਸੰਭਵ ਹੈ। ਇਸ ਹਾਦਸੇ ਵਿਚ ਕਈ ਬੱਚੇ ਯਤੀਮ ਹੋ ਗਏ ਹਨ। ਅੌਰਤਾਂ ਵਿਧਵਾ ਹੋ ਗਈਆਂ ਹਨ। ਅਜੇ ਹਾਦਸੇ ਨੂੰ 2 ਦਿਨ ਹੀ ਹੋਏ ਹਨ ਪਰ ਲੋਕ ਬੇਪ੍ਰਵਾਹ ਹੋ ਕੇ ਬੰਦ ਫਾਟਕ ਾਂ ਹੇਠੋਂ ਲਾਈਨਾਂ ਪਾਰ ਕਰ ਰਹੇ ਹਨ। ਇਹ ਟਰੈਕ ਇੰਨਾ ਰੁਝਿਆ ਰਹਿੰਦਾ ਹੈ ਕਿ ਇਥੇ ਟਰੇਨਾਂ ਦਾ ਆਉਣਾ-ਜਾਣਾ ਲਗਿਆ ਹੀ ਰਹਿੰਦਾ ਹੈ।

  • Topics :

Related News