ਇੱਟਾਂ ਦੇ ਭੱਠੇ ਨਵੰਬਰ ਤੋਂ ਹੋਣਗੇ ਬੰਦ

Oct 27 2018 03:24 PM

ਚੰਡੀਗੜ੍ਹ—

ਪੰਜਾਬ 'ਚ ਘਰਾਂ ਦਾ ਨਿਰਮਾਣ ਕਰ ਰਹੇ ਲੋਕਾਂ ਲਈ ਅਹਿਮ ਖਬਰ ਹੈ। ਹਵਾ ਪ੍ਰਦੂਸ਼ਣ ਨੂੰ ਲੈ ਕੇ ਰਾਸ਼ਟਰੀ ਗ੍ਰੀਨ ਟ੍ਰਿਬਿਊਨਲ (ਐੱਨ. ਜੀ. ਟੀ.) ਨੇ ਸਖਤ ਰੁਖ਼ ਅਪਣਾਉਂਦੇ ਹੋਏ ਪੰਜਾਬ 'ਚ 31 ਅਕਤੂਬਰ ਤੋਂ ਅਗਲੇ ਸਾਲ 28 ਫਰਵਰੀ ਤਕ ਸਾਰੇ ਇੱਟਾਂ ਦੇ ਭੱਠੇ ਬੰਦ ਰੱਖਣ ਦੇ ਹੁਕਮ ਜਾਰੀ ਕੀਤੇ ਹਨ। ਐੱਨ. ਜੀ. ਟੀ. ਨੇ ਇਸ ਫੈਸਲੇ ਤਹਿਤ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ (ਪੀ. ਪੀ. ਸੀ. ਬੀ.) ਦੇ ਉਸ ਹੁਕਮ ਨੂੰ ਬਰਕਰਾਰ ਰੱਖਿਆ ਹੈ, ਜਿਸ ਨੂੰ ਅਪੀਲੀ ਅਥਾਰਟੀ ਨੇ ਹਾਲ ਹੀ 'ਚ ਬਦਲ ਕੇ ਇੱਟਾਂ ਦੇ ਭੱਠੇ ਜਾਰੀ ਰੱਖਣ ਦੇ ਹੁਕਮ ਦਿੱਤੇ ਸਨ।

ਦਰਅਸਲ, ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਨੇ ਨਵੰਬਰ ਤੋਂ ਫਰਵਰੀ ਤਕ ਪੰਜਾਬ 'ਚ ਸਾਰੇ ਇੱਟਾਂ ਦੇ ਭੱਠੇ ਬੰਦ ਰੱਖਣ ਦਾ ਹੁਕਮ ਦਿੱਤਾ ਸੀ, ਜਿਸ ਦੇ ਬਾਅਦ ਇੱਟ ਭੱਠਾ ਮਾਲਕਾਂ ਨੇ ਅਪੀਲੀ ਅਥਾਰਟੀ ਦਾ ਦਰਵਾਜ਼ਾ ਖੜਕਾਇਆ। ਅਪੀਲੀ ਅਥਾਰਟੀ ਨੇ ਪੀ. ਪੀ. ਸੀ. ਬੀ. ਦੇ ਹੁਕਮ ਨੂੰ ਸਿਰੇ ਤੋਂ ਰੱਦ ਕਰਦੇ ਹੋਏ ਭੱਠਾ ਮਾਲਕਾਂ ਦੇ ਹੱਕ 'ਚ ਫੈਸਲਾ ਦੇ ਦਿੱਤਾ ਸੀ। ਫਿਰ ਅਪੀਲੀ ਅਥਾਰਟੀ ਦੇ ਇਸ ਫੈਸਲੇ ਨੂੰ ਕੁਝ ਸਮਾਜਿਕ ਵਰਕਰਾਂ ਨੇ ਐੱਨ. ਜੀ. ਟੀ. 'ਚ ਚੁਣੌਤੀ ਦਿੱਤੀ, ਜਿਸ 'ਤੇ ਐੱਨ. ਜੀ. ਟੀ. ਨੇ ਫੈਸਲਾ ਸੁਣਾਉਂਦੇ ਹੋਏ ਅਪੀਲੀ ਅਥਾਰਟੀ ਦੇ ਫੈਸਲੇ ਨੂੰ ਬਦਲ ਦਿੱਤਾ ਹੈ। ਹੁਣ ਪੰਜਾਬ 'ਚ 31 ਅਕਤੂਬਰ ਤੋਂ ਅਗਲੇ ਸਾਲ 28 ਫਰਵਰੀ ਤਕ ਸਾਰੇ ਇੱਟ-ਭੱਠੇ ਬੰਦ ਰਹਿਣਗੇ।

  • Topics :

Related News