ਸਿਹਤ ਲਈ ਗੁੜ ਅਤੇ ਮੂੰਗਫਲੀ ਦਾ ਕੰਬੀਨੇਸ਼ਨ ਬੈਸਟ

Nov 09 2018 03:15 PM

ਨਵੀਂ ਦਿੱਲੀ— 

ਮੌਸਮ ਦੇ ਹਿਸਾਬ ਨਾਲ ਖਾਣ-ਪੀਣ ਦੀਆਂ ਜ਼ਰੂਰਤਾਂ ਵੀ ਬਦਲਦੀਆਂ ਰਹਿੰਦੀਆਂ ਹਨ। ਗਰਮੀ ਦੇ ਮੌਸਮ 'ਚ ਸਰੀਰ ਨੂੰ ਠੰਡਕ ਪਹੁੰਚਾਉਣ ਲਈ ਠੰਡੀ ਅਤੇ ਸਰਦੀਆਂ 'ਚ ਗਰਮ ਤਾਸੀਰ ਵਾਲੀਆਂ ਚੀਜ਼ਾਂ ਖਾਣ ਨਾਲ ਸਿਹਤ ਚੰਗੀ ਰਹਿੰਦੀ ਹੈ। ਸਰਦੀਆਂ 'ਚ ਸਿਹਤ ਲਈ ਗੁੜ ਅਤੇ ਮੂੰਗਫਲੀ ਦਾ ਕੰਬੀਨੇਸ਼ਨ ਬੈਸਟ ਹੈ। ਖਾਣ 'ਚ ਸੁਆਦ ਹੋਣ ਦੇ ਨਾਲ-ਨਾਲ ਗੁੜ ਅਤੇ ਮੂੰਗਫਲੀ ਸਿਹਤ ਸਬੰਧੀ ਕਈ ਪ੍ਰੇਸ਼ਾਨੀਆਂ ਤੋਂ ਰਾਹਤ ਦਿਵਾਉਣ ਦਾ ਕੰਮ ਕਰਦਾ ਹੈ।   

ਪੌਸ਼ਟਿਕ ਗੁਣਾਂ ਨਾਲ ਭਰਪੂਰ ਹੈ ਮੂੰਗਫਲੀ  ਮੂੰਗਫਲੀ 'ਚ ਫਾਲਿਕ ਐਸਿਡ, ਪ੍ਰੋਟੀਨ, ਚਿਕਨਾਈ ਅਤੇ ਸ਼ਰਕਰਾ ਆਦਿ ਵਰਗੇ ਜ਼ਰੂਰੀ ਤੱਤ ਸ਼ਾਮਲ ਹੁੰਦੇ ਹਨ। ਇਸ ਦਾ ਸੇਵਨ ਕਰਨ ਨਾਲ ਅਨੀਮੀਆ ਦੀ ਸਮੱਸਿਆ ਵੀ ਦੂਰ ਹੋ ਜਾਂਦੀ ਹੈ। ਇਸ ਤੋਂ ਇਲਾਵਾ ਸਿਹਤ ਲਈ ਵੀ ਮੂੰਗਫਲੀ ਫਾਇਦੇਮੰਦ ਹੈ। ਮੂੰਗਫਲੀ ਦੇ ਬਾਰੇ 'ਚ ਹੋਏ ਇਕ ਅਧਿਐਨ ਨਾਲ ਇਹ ਗੱਲ ਸਾਹਮਣੇ ਆਈ ਹੈ ਕਿ ਇਮਿਊਨ ਸਿਸਟਮ ਮਜ਼ਬੂਤ ਬਣਾਉਣ ਦੇ ਨਾਲ ਦਿਲ ਲਈ ਵੀ ਇਸ ਦੀ ਵਰਤੋਂ ਬੈਸਟ ਹੈ।   

ਗੁੜ ਦੇ ਪੌਸ਼ਟਿਕ ਗੁਣ ਰੋਜ਼ਾਨਾ 20 ਗ੍ਰਾਮ ਗੁੜ ਦਾ ਸੇਵਨ ਕਰਨ ਨਾਲ ਬਹੁਤ ਫਾਇਦਾ ਮਿਲਦਾ ਹੈ। ਕੁਦਰਤੀ ਮਿਠਾਸ ਨਾਲ ਭਰਪੂਰ ਗੁੜ 'ਚ ਆਇਰਨ, ਕੈਲਸ਼ੀਅਮ ਆਦਿ ਸਮੇਤ ਕਈ ਪੌਸ਼ਟਿਕ ਤੱਤ ਸ਼ਾਮਲ ਹੁੰਦੇ ਹਨ। ਔਰਤਾਂ ਨੂੰ ਸਰਦੀ ਦੇ ਮੌਸਮ 'ਚ ਇਸ ਦਾ ਸੇਵਨ ਜ਼ਰੂਰ ਕਰਨਾ ਚਾਹੀਦਾ ਹੈ। ਇਨ੍ਹਾਂ ਦੋਹਾਂ ਨੂੰ ਇਕੱਠੇ ਖਾਣਾ ਲਾਭਕਾਰੀ ਹੁੰਦਾ ਹੈ।

  • Topics :

Related News