ਕਰਤਾਰਪੁਰ ਸਾਹਿਬ ਲਾਂਘੇ ਦੇ ਨਿਰਮਾਣ ਦਾ ਨੀਂਹ ਪੱਥਰ ਉਪ ਰਾਸ਼ਟਰਪਤੀ ਵਲੋਂ ਰੱਖਿਆ ਗਿਆ

Nov 26 2018 03:23 PM

ਬਟਾਲਾ

ਅੱਜ ਡੇਰਾ ਬਾਬਾ ਨਾਨਕ ਵਿਖੇ ਕਰਤਾਰਪੁਰ ਸਾਹਿਬ ਲਾਂਘੇ ਦੇ ਨਿਰਮਾਣ ਦਾ ਨੀਂਹ ਪੱਥਰ ਉਪ ਰਾਸ਼ਟਰਪਤੀ ਐੱਮ. ਵੈਂਕਈਆ ਨਾਇਡੂ ਵਲੋਂ ਰੱਖਿਆ ਗਿਆ। ਇਸ ਮੌਕੇ ਆਯੋਜਿਤ ਸਮਾਗਮ ਨੂੰ ਸੰਬੋਧਿਤ ਕਰਦਿਆਂ ਕੇਂਦਰੀ ਮੰਤਰੀ ਨਿਤਿਨ ਗਡਕਰੀ ਨੇ ਕਿਹਾ ਕਿ ਜਿਹੜਾ ਕੰਮ ਪਿਛਲੇ 70 ਸਾਲ ਤੋਂ ਰੁਕਿਆ ਹੋਇਆ ਸੀ, ਉਹ ਹੁਣ ਉਨ੍ਹਾਂ ਨੂੰ ਕਰਨ ਦਾ ਮੌਕਾ ਮਿਲ ਰਿਹਾ ਹੈ। ਉਨ੍ਹਾਂ ਕਿਹਾ ਕਿ ਉਹ ਕਰਤਾਰਪੁਰ ਲਾਂਘੇ ਨੂੰ ਚਾਰ ਲੇਨ ਦਾ ਤਹਿਤ ਬਣਾਉਣਗੇ ਅਤੇ ਇਸ ਕੰਮ ਨੂੰ ਚਾਰ ਤੋਂ ਸਾਢੇ ਚਾਰ ਮਹੀਨਿਆਂ 'ਚ ਪੂਰਾ ਕਰ ਦੇਣਗੇ। ਗਡਕਰੀ ਨੇ ਕਿਹਾ ਕਿ ਇਸ ਲਾਂਘੇ ਦੇ ਬਣਨ ਨਾਲ ਪੰਜਾਬ 'ਚ ਸੈਰ-ਸਪਾਟਾ ਉਤਸ਼ਾਹਿਤ ਹੋਵੇਗਾ, ਜਿਸ ਨਾਲ ਸੂਬੇ 'ਚ ਆਰਥਿਕ ਵਿਕਾਸ ਹੋਵੇਗਾ। ਉਨ੍ਹਾਂ ਇਹ ਵੀ ਕਿਹਾ ਕਿ ਪੰਜਾਬ ਸਰਕਾਰ ਉਨ੍ਹਾਂ ਦੇ ਕੰਮ 'ਚ ਲਗਾਤਾਰ ਸਹਿਯੋਗ ਕਰ ਰਹੀ ਹੈ।

  • Topics :

Related News