ਇਹ ਸਭ ਦੀ ਮਿਹਨਤ ਦਾ ਨਤੀਜਾ ਹੈ ਕਿ ਅਸੀਂ ਲਗਾਤਾਰ ਮੈਚ ਜਿੱਤ ਰਹੇ ਹਾਂ-ਰੋਹਿਤ

Sep 22 2018 02:49 PM

ਦੁਬਈ ਏਸ਼ੀਆ ਕੱਪ ਦੇ ਸੁਪਰ 4 'ਚ ਪਹਿਲੇ ਮੁਕਾਬਲੇ ਭਾਰਤ ਨੇ ਬੰਗਲਾਦੇਸ਼ ਨੂੰ 7 ਵਿਕਟਾਂ ਨਾਲ ਹਰਾ ਦਿੱਤਾ। ਭਾਰਤ ਨੂੰ ਜਿੱਤ ਹਾਸਲ ਕਰਵਾਉਣ 'ਚ ਕਪਤਾਨ ਰੋਹਿਤ ਸ਼ਰਮਾ ਤੇ ਸਪਿਨਰ ਰਵਿੰਦਰ ਜਡੇਜਾ ਦਾ ਵੱਡਾ ਯੋਗਦਾਨ ਰਿਹਾ। ਜਡੇਜਾ ਨੇ ਸ਼ਾਨਦਾਰ ਗੇਂਦਬਾਜ਼ੀ ਕਰਦੇ ਹੋਏ ਬੰਗਲਾਦੇਸ਼ ਟੀਮ ਨੂੰ 173 ਦੌੜਾਂ 'ਤੇ ਢੇਰ ਕਰ ਦਿੱਤਾ ਸੀ। ਮੈਚ ਜਿੱਤਣ ਤੋਂ ਬਾਅਦ ਰੋਹਿਤ ਬਹੁਤ ਖੁਸ਼ ਨਜ਼ਰ ਆਏ। ਉਨ•ਾਂ ਨੇ ਕਿਹਾ ਕਿ ਇਹ ਸਭ ਦੀ ਮਿਹਨਤ ਦਾ ਨਤੀਜਾ ਹੈ ਕਿ ਅਸੀਂ ਲਗਾਤਾਰ ਮੈਚ ਜਿੱਤ ਰਹੇ ਹਾਂ। ਰੋਹਿਤ ਨੇ ਆਪਣੀ ਪੂਰੀ ਟੀਮ ਦੀ ਸ਼ਲਾਘਾ ਕੀਤੀ। ਮੈਨ ਆਫ ਦ ਮੈਚ ਬਣੇ ਰਵਿੰਦਰ ਜਡੇਜਾ ਨੇ ਕਿਹਾ ਕਿ ਮੇਰੀ ਕੋਸ਼ਿਸ਼ ਹੁੰਦੀ ਹੈ ਕਿ ਮੈਂ ਹਰ ਮੈਚ 'ਚ ਆਪਣਾ ਯੋਗਦਾਨ ਦੇਵਾ। ਅੱਜ ਜਦੋਂ ਮੈਨੂੰ ਫਿਰ ਤੋਂ ਮੌਕਾ ਮਿਲਿਆ ਤਾਂ ਮੈਂ ਵਧੀਆ ਪ੍ਰਦਰਸ਼ਨ ਕੀਤਾ। ਮੇਰੇ ਨਾਲ ਕੁਲਦੀਪ ਤੇ ਚਾਹਲ ਨੇ ਵੀ ਵਧੀਆ ਗੇਂਦਬਾਜ਼ੀ ਕੀਤੀ। ਮੈਂ ਕ੍ਰਿਕਟ ਦੇ ਹਰ ਫਾਰਮੇਟ 'ਚ ਖੁਦ ਨੂੰ ਸਾਬਕ ਕਰਨਾ ਚਾਹੁੰਦਾ ਹਾਂ। ਪਾਕਿਸਤਾਨ ਖਿਲਾਫ ਅਗਲੇ ਮੈਚ 'ਚ ਕੋਸ਼ਿਸ਼ ਹੋਵੇਗੀ ਕਿ ਬੱਲੇ ਨਾਲ ਵਧੀਆ ਪ੍ਰਦਰਸ਼ਨ ਕਰ ਸਕਾ।

  • Topics :

Related News