ਸਚਿਨ ਘੰਟਾ ਵਜਾ ਕੇ ਖੇਡ ਦੀ ਸ਼ੁਰੂਆਤ ਕਰਨਗੇ

Oct 25 2018 04:10 PM

ਮੁੰਬਈ :  ਮਾਸਟਰ ਬਲਾਸਟਰ ਸਚਿਨ ਤੇਂਦੁਲਕਰ ਭਾਰਤ ਅਤੇ ਵਿੰਡੀਜ਼ ਵਿਚਾਲੇ ਬ੍ਰੇਬੋਰਨ ਸਟੇਡੀਅਮ ਵਿਚ 29 ਅਕਤੂਬਰ ਨੂੰ ਖੇਡੇ ਜਾਣ ਵਾਲੇ ਚੌਥੇ ਵਨ ਡੇ ਮੈਚ ਤੋਂ ਪਹਿਲਾਂ ਰਿਵਾਇਤ ਮੁਤਾਬਕ ਘੰਟਾ ਵਜਾ ਕੇ ਖੇਡ ਦੀ ਸ਼ੁਰੂਆਤ ਕਰਨਗੇ। ਕ੍ਰਿਕਟ ਕਲੱਬ ਆਫ ਇੰਡੀਆ (ਸੀ. ਸੀ. ਆਈ.) ਸਟੇਡੀਅਮ 'ਚ 29 ਅਕਤੂਬਰ ਨੂੰ ਚੌਥਾ ਵਨ ਡੇ ਦਿਨ-ਰਾਤ ਸਵਰੂਪ ਵਿਚ ਖੇਡਿਆ ਜਾਣਾ ਹੈ। ਕਲੱਬ ਨੇ ਬੁੱਧਵਾਰ ਨੂੰ ਦੱਸਿਆ ਕਿ ਇਸ ਮੈਚ ਵਿਚ ਦਿਨ ਦੇ ਖੇਡ ਦੀ ਸ਼ੁਰੂਆਤ ਲਈ ਰਵਾਇਤੀ ਘੰਟਾ ਸਚਿਨ ਵਜਾਉਣਗੇ। ਲੰਬੇ ਵਿਵਾਦ ਤੋਂ ਬਾਅਦ ਸੀ. ਸੀ. ਆਈ. 9 ਸਾਲ ਬਾਅਦ ਪਹਿਲੇ ਅੰਤਰਰਾਸ਼ਟਰੀ ਮੈਚ ਦੀ ਮੇਜ਼ਬਾਨੀ ਕਰੇਗਾ। ਇਸ ਸਟੇਡੀਅਮ ਵਿਚ ਆਖਰੀ ਵਾਰ ਸਾਲ 2009 ਵਿਚ ਭਾਰਤ ਅਤੇ ਸ਼੍ਰੀਲੰਕਾ ਵਿਚਾਲੇ ਟੈਸਟ ਮੈਚ ਖੇਡਿਆ ਗਿਆ ਸੀ ਜਦਕਿ 5 ਨਵੰਬਰ 2006 ਨੂੰ ਆਸਟਰੇਲੀਆ ਅਤੇ ਵਿੰਡੀਜ਼ ਵਿਚਾਲੇ ਆਖਰੀ ਵਾਰ ਵਨ ਡੇ ਮੈਚ ਖੇਡਿਆ ਗਿਆ ਸੀ। ਇਸ ਤੋਂ ਪਹਿਲਾਂ ਭਾਰਤ ਅਤੇ ਵਿੰਡੀਜ਼ ਵਿਚਾਲੇ ਚੌਥੇ ਵਨ ਡੇ ਦੀ ਮੇਜ਼ਬਾਨੀ ਵਾਨਖੇੜੇ ਸਟੇਡੀਅਮ ਨੂੰ ਦਿੱਤੀ ਗਈ ਸੀ ਜੋ ਮੁੰਬਈ ਕ੍ਰਿਕਟ ਸੰਘ (ਐੱਮ. ਸੀ. ਏ.) ਦੇ ਅਧੀਨ ਆਉਂਦਾ ਹੈ ਪਰ ਬਾਅਦ ਵਿਚ ਇਸ ਨੂੰ ਬ੍ਰੇਬੋਰਨ ਸਟੇਡੀਅਮ ਵਿਚ ਤਬਦੀਲ ਕਰ ਦਿੱਤਾ ਗਿਆ।

  • Topics :

Related News