ਆਗਾਮੀ ਸੀਰੀਜ਼ ਚੁਣੌਤੀਪੂਰਨ ਹੋਵੇਗੀ

Nov 15 2018 03:47 PM

ਨਵੀਂ ਦਿੱਲੀ—

ਸਾਬਕਾ ਤੇਜ਼ ਗੇਂਦਬਾਜ਼ ਆਸ਼ੀਸ਼ ਨੇਹਰਾ ਦਾ ਮੰਨਣਾ ਹੈ ਕਿ ਚਾਹੇ ਹੀ ਭਾਰਤੀ ਤੇਜ਼ ਗੇਂਦਬਾਜ਼ਾਂ ਨੇ ਇਸ ਸਾਲ ਵਿਦੇਸ਼ੀ ਧਰਤੀ 'ਤੇ ਚੰਗਾ ਪ੍ਰਦਰਸ਼ਨ ਕੀਤਾ ਹੋਵੇ ਪਰ ਆਸਟ੍ਰੇਲੀਆ ਦੇ ਮੁਸ਼ਕਲ ਹਾਲਾਤਾਂ ਕਾਰਨ ਆਗਾਮੀ ਸੀਰੀਜ਼ ਉਨ੍ਹਾਂ ਲਈ ਕਾਫੀ ਚੁਣੌਤੀਪੂਰਨ ਹੋਵੇਗੀ। ਨੇਹਰਾ 2003-04 ਦੇ ਦੌਰੇ 'ਚ ਆਸਟ੍ਰੇਲੀਆ ਨਾਲ ਸੀਰੀਜ਼ 1-1 ਨਾਲ ਡ੍ਰਾਅ ਖੇਡਣ ਵਾਲੀ ਭਾਰਤੀ ਟੀਮ ਦੇ ਮੈਂਬਰ ਸਨ। ਉਨ੍ਹਾਂ ਦਾ ਮੰਨਣਾ ਹੈ ਕਿ ਵਰਤਮਾਨ ਦੇ ਤੇਜ਼ ਗੇਂਦਬਾਜ਼ਾਂ 'ਚ ਸਫਲ ਹੋਣ ਦਾ ਜਾਨੂਨ ਹੈ ਪਰ ਇੰਗਲੈਂਡ ਅਤੇ ਦੱਖਣੀ ਅਫਰੀਕਾ ਦੀ ਤੁਲਨਾ 'ਚ ਉੱਥੇ ਪ੍ਰਸਿਥੀਆਂ ਅਲੱਗ ਹੋਣਗੀਆਂ। ਨੇਹਰਾ ਨੇ ਕਿਹਾ,' ਆਸਟ੍ਰੇਲੀਆਈ ਟੀਮ ਅਜੇ ਬਦਲਾਅ ਦੇ ਦੌਰ ਤੋਂ ਗੁਜ਼ਰ ਰਹੀ ਹੈ ਅਤੇ ਬੇਸ਼ੱਕ ਇਹ ਭਾਰਤ ਲਈ ਬਹੁਤ ਚੰਗਾ ਮੌਕਾ ਹੈ। ਸਾਡੇ ਕੋਲ ਅਜਿਹਾ ਗੇਂਦਬਾਜ਼ੀ ਹਮਲਾਵਰ ਹੈ ਜੋ ਉਨ੍ਹਾਂ ਨੂੰ ਪਰੇਸ਼ਾਨੀ 'ਚ ਪਾ ਸਕਦਾ ਹੈ। ਪਰ ਸਾਨੂੰ ਇਹ ਨਹੀਂ ਭੁੱਲਣਾ ਚਾਹੀਦਾ ਕਿ ਆਸਟ੍ਰੇਲੀਆ 'ਚ ਹਾਲਾਤ ਸਖਤ ਹੋਣਗੇ ਜਿੱਥੇ ਵਿਕਟ ਸਪਾਟ ਹੁੰਦਾ ਹੈ ਅਤੇ ਕਾਫੀ ਗਰਮ ਹੁੰਦਾ ਹੈ। ਆਸਟ੍ਰੇਲੀਆ 'ਚ ਤੁਹਾਨੂੰ ਜ਼ਿਆਦਾ ਉਛਾਲ ਮਿਲ ਸਕਦਾ ਹੈ ਪਰ ਉਥੇ ਕੂਕਾਬੂਰਾ ਦੀ ਸਿਲਾਈ ਖਤਮ ਹੋਣ ਤੱਕ ਥੋੜਾ ਮੂਵਮੈਂਟ ਮਿਲੇਗਾ। ਉਥੇ ਇੰਗਲੈਂਡ ਵਾਂਗ ਨਹੀਂ ਹੋਵੇਗਾ ਗੇਂਦ ਪੂਰਾ ਦਿਨ ਸਵਿੰਗ ਨਹੀਂ ਕਰੇਗੀ। ਇਕ ਵਾਰ ਉਛਾਲ ਨਾਲ ਤਾਲਮੇਲ ਬਿਠਾਉਣ ਤੋਂ ਬਾਅਦ ਬੱਲੇਬਾਜ਼ ਪੂਰੇ ਦਿਨ ਸ਼ਾਟ ਖੇਡ ਸਕਦਾ ਹੈ। ਆਸਟ੍ਰੇਲੀਆ ਦੇ ਮੈਦਾਨ 'ਚ ਹਮੇਸ਼ਾ ਤੇਜ਼ ਗੇਂਦਬਾਜ਼ਾਂ ਲਈ ਫਿਟਨੈੱਸ ਸਬੰਧੀ ਚੁਣੌਤੀ ਵੀ ਪੇਸ਼ ਕਰਦੇ ਹਨ। ਨੇਹਰਾ ਨੇ ਕਿਹਾ,' ਇੰਗਲੈਂਡ 'ਚ ਜੇਕਰ ਤੁਹਾਡਾ ਤੇਜ਼ ਗੇਂਦਬਾਜ਼ ਛੈ ਓਵਰਾਂ ਦੇ ਸਪੈਲ 'ਚ ਦੋ ਵਿਕਟਾਂ ਲੈਂਦਾ ਹੈ ਤਾਂ ਕਪਤਾਨ ਕੁਝ ਹੋਰ ਵਿਕਟਾਂ ਹਾਸਲ ਕਰਨ ਲਈ ਦੋ ਜਾਂ ਤਿੰਨ ਓਵਰ ਹੋਰ ਦਿੰਦਾ ਹੈ ਪਰ ਆਸਟ੍ਰੇਲੀਆ 'ਚ ਹਮੇਸ਼ਾ ਅਜਿਹਾ ਨਹੀਂ ਕੀਤਾ ਜਾ ਸਕਦਾ ਹੈ।' ਨੇਹਰਾ ਅਨੁਸਾਰ ਐਡੀਲੇਡ 'ਚ ਸ਼ੁਰੂ ਹੋਣ ਵਾਲੀ ਸੀਰੀਜ਼ 'ਚ ਜਸਪ੍ਰੀਤ ਬੁਮਰਾਹ ਅਤੇ ਇਸ਼ਾਂਤ ਸ਼ਰਮਾ ਸ਼ੁਰੂਆਤੀ ਦੌਰ 'ਚ ਰਹਿਣਗੇ ਜਦਕਿ ਮੁਹੰਮਦ ਸ਼ਮੀ ਅਤੇ ਉਮੇਸ਼ ਯਾਦਵ 'ਚ ਕਿਸੇ ਇਕ ਨੂੰ ਚੁਣਿਆ ਜਾ ਸਕਦਾ ਹੈ। ਮੈਨੂੰ ਨਹੀਂ ਲੱਗਦਾ ਕਿ ਭੁਵਨੇਸ਼ਵਰ ਕੁਮਾਰ ਪਹਿਲੇ ਟੈਸਟ ਮੈਚ 'ਚ ਖੇਡਣਗੇ। ਉਸਨੂੰ ਕੂਕਾਬੂਰਾ ਦੀ ਪੁਰਾਣੀ ਗੇਂਦ ਨਾਲ ਥੋੜੀ ਪਰੇਸ਼ਾਨੀ ਹੁੰਦੀ ਹੈ ਕਿਉਂਕਿ ਇਹ ਡਊਕ ਜਾ ਐੱਸ.ਜੀ. ਟੈਸਟ ਦੀ ਤਰ੍ਹਾਂ ਸਵਿੰਗ ਜਾਂ ਸੀਮ ਨਹੀਂ ਹੁੰਦੀ ਹੈ।

  • Topics :

Related News