6ਵੀ ਤੋਂ12ਵੀੱ ਤੱਕ ਦੀ ਸਕੂਲੀ ਬੱਚਿਆ ਨੂੰ ਮੁੱਫਤ ਮਿਲਣਗੇ ਸੈਨੇਟਰੀ ਪੈਡ

Jun 20 2018 03:30 PM

ਚੰਡੀਗੜ 'ਸਾਡੀ ਬੇਟੀ ਸਾਡਾ ਮਾਣ' ਯੋਜਨਾ ਦੇ ਤਹਿਤ ਪੰਜਾਬ ਸਰਕਾਰ ਨੇ ਸਕੂਲਾਂ ਵਿਚ ਪੜ•ਦੀਆਂ 6ਵੀਂ ਤੋਂ ਲੈ ਕੇ 12ਵੀਂ ਜਮਾਤ ਤਕ ਦੀਆਂ ਸਾਰੀਆਂ ਹੀ ਲੜਕੀਆਂ ਲਈ ਮੁਫਤ ਸੈਨੇਟਰੀ ਪੈਡ ਉਪਲੱਬਧ ਕਰਵਾਉਣ ਲਈ 10 ਕਰੋੜ ਰੁਪਏ ਦੀ ਰਾਸ਼ੀ ਰਾਖਵੀਂ ਰੱਖੀ ਹੈ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਸਿੱਖਿਆ ਮੰਤਰੀ ਓ. ਪੀ. ਸੋਨੀ ਦੀ ਪਹਿਲ ਸਦਕਾ ਇਹ ਯੋਜਨਾ ਸਿਰੇ ਚੜ•ੀ ਹੈ, ਜੋ ਕਿ ਅਗਲੇ ਮਹੀਨੇ ਦੇ ਦੂਜੇ ਜਾਂ ਤੀਜੇ ਹਫਤੇ ਤੋਂ ਸ਼ੁਰੂ ਹੋ ਜਾਵੇਗੀ। ਅਜਿਹਾ ਇਸ ਲਈ ਕੀਤਾ ਜਾ ਰਿਹਾ ਹੈ ਤਾਂ ਜੋ ਪੀਰੀਅਡਸ ਦੇ ਦਿਨਾਂ ਦੌਰਾਨ ਬੱਚੀਆਂ ਅਸਹਿਜ ਅਤੇ ਅਸੁਰੱਖਿਅਤ ਮਹਿਸੂਸ ਨਾ ਕਰਨ ਅਤੇ ਪਿਛਾਂਹ ਖਿਚੂ ਸੋਚ ਬੱਚਿਆਂ ਦੇ ਮਨਾਂ 'ਤੇ ਭਾਰੀ ਨਾ ਪੈ ਸਕੇ। ਪੰਜਾਬ ਦੇ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਨੇ ਇਸ ਸਬੰਧੀ ਦੱਸਿਆ ਕਿ ਔਰਤਾਂ ਦੇ ਪੀਰੀਅਡਸ ਨੂੰ ਲੈ ਕੇ ਅੱਜ ਦੇ ਜ਼ਮਾਨੇ ਵਿਚ ਵੀ ਸਾਡੀ ਸੋਚ ਬਹੁਤ ਹੀ ਪੱਛੜੀ ਹੋਈ ਬਣ ਜਾਂਦੀ ਹੈ ਅਤੇ ਇਸ ਬਾਰੇ ਗੱਲ ਕਰਨ ਲੱਗੇ ਵੀ ਬੱਚੇ ਸ਼ਰਮ ਮਹਿਸੂਸ ਕਰਦੇ ਹਨ। ਇਹ ਇਕ ਕੁਦਰਤੀ ਵਰਤਾਰਾ ਹੈ ਅਤੇ ਇਸ ਦੇ ਕਾਰਨ ਕਿਸੇ ਨੂੰ ਹੀਣ ਭਾਵਨਾ ਦਾ ਸ਼ਿਕਾਰ ਨਹੀਂ ਹੋਣਾ ਚਾਹੀਦਾ। ਉਨ•ਾਂ ਦੱਸਿਆ ਕਿ ਇਸ ਯੋਜਨਾ ਦੇ ਤਹਿਤ ਪੰਜਾਬ ਭਰ ਦੀਆਂ ਲਗਭਗ 6.46 ਲੱਖ ਬੇਟੀਆਂ ਨੂੰ ਸਰਕਾਰ ਬਿਲਕੁੱਲ ਮੁਫਤ ਸੈਨੇਟਰੀ ਪੈਡ ਉਪਲੱਬਧ ਕਰਵਾਏਗੀ। ਉਨ•ਾਂ ਦੱਸਿਆ ਕਿ 10 ਕਰੋੜ ਰੁਪਏ ਦੀ ਰਾਸ਼ੀ ਇਸ ਕਾਰਜ ਲਈ ਰੱਖੀ ਗਈ ਹੈ। ਇਹ ਸੈਨੇਟਰੀ ਪੈਡ 2-2 ਜਾਂ 3-3 ਮਹੀਨਿਆਂ ਲਈ ਇਕੱਠੇ ਸਕੂਲਾਂ ਵਿਚ ਭੇਜੇ ਜਾਣਗੇ। ਸਕੂਲ ਮੈਨੇਜਮੈਂਟ ਕਮੇਟੀਆਂ ਨੂੰ ਇਨ•ਾਂ ਦੇ 100 ਫੀਸਦੀ ਫੰਡ ਸਿੱਧੇ ਭੇਜ ਦਿੱਤੇ ਜਾਣਗੇ। ਉਨ•ਾਂ ਦੱਸਿਆ ਕਿ ਸਰਕਾਰ ਇਸ ਗੱਲ ਨੂੰ ਲੈ ਕੇ ਚੱਲ ਰਹੀ ਹੈ ਕਿ ਜੇਕਰ ਬੱਚੀਆਂ ਸਿਹਤਮੰਦ ਹੋਣਗੀਆਂ ਤਦ ਹੀ ਉਹ ਚੰਗੀ ਪੜ•ਾਈ ਕਰ ਸਕਣਗੀਆਂ। ਉਨ•ਾਂ ਦੱਸਿਆ ਕਿ ਇਨ•ਾਂ ਵਰਤੇ ਹੋਏ ਸੈਨੇਟਰੀ ਪੈਡਾਂ ਨੂੰ ਵਿਗਿਆਨਕ ਤਰੀਕੇ ਨਾਲ ਨਸ਼ਟ ਕਰਨ ਦੇ ਵੀ ਉਚਿਤ ਪ੍ਰਬੰਧ ਕੀਤੇ ਜਾਣਗੇ ਤਾਂ ਜੋ ਬਿਨਾਂ ਵਜ•ਾ ਕੂੜਾ ਕਰਕਟ ਨਾ ਫੈਲੇ। ਉਨ•ਾਂ ਦੱਸਿਆ ਕਿ 500 ਦੇ ਕਰੀਬ ਸਕੂਲਾਂ ਵਿਚ ਇਨ•ਾਂ ਪੈਡਾਂ ਨੂੰ ਨਸ਼ਟ ਕਰਨ ਲਈ ਇੰਸਟਰੇਟਰ ਸਥਾਪਿਤ ਕੀਤੇ ਜਾ ਰਹੇ ਹਨ।

  • Topics :

Related News