ਅਮਰਜੀਤ ਦੇ ਸਾਰੇ ਦੋਸ਼ ਨਿਰਾਧਾਰ, ਕਰਾਂਗਾ ਮਾਣਹਾਣੀ ਦਾ ਮੁਕੱਦਮਾ-ਚੀਮਾ

Jun 25 2018 03:56 PM

ਚੰਡੀਗੜ• ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਦਲਜੀਤ ਸਿੰਘ ਚੀਮਾ ਨੇ 'ਆਪ' ਵਿਧਾਇਕ ਅਮਰਜੀਤ ਸਿੰਘ ਸੰਦੋਆ ਵਲੋਂ ਲਾਏ ਸਾਰੇ ਦੋਸ਼ਾਂ ਨੂੰ ਸਿਰੇ ਤੋਂ ਨਕਾਰ ਦਿੱਤਾ ਹੈ ਅਤੇ ਕਿਹਾ ਹੈ ਕਿ ਉਹ ਅਮਰਜੀਤ ਸੰਦੋਆ ਖਿਲਾਫ ਮਾਣਹਾਣੀ ਦਾ ਮੁਕੱਦਮਾ ਦਾਇਰ ਕਰਨਗੇ। ਇਸ ਬਾਰੇ ਬੋਲਦਿਆਂ ਦਲਜੀਤ ਚੀਮਾ ਨੇ ਕਿਹਾ ਕਿ ਆਮ ਆਦਮੀ ਪਾਰਟੀ 'ਚ ਇੰਨੀ ਹਿੰਮਤ ਨਹੀਂ ਹੈ ਕਿ ਉਹ ਸੱਤਾਧਾਰੀ ਪਾਰਟੀ ਕਾਂਗਰਸ 'ਤੇ ਦੋਸ਼ ਲਾ ਸਕੇ, ਇਸੇ ਲਈ ਉਹ ਅਕਾਲੀ ਦਲ 'ਤੇ ਦੋਸ਼ ਲਾ ਰਿਹਾ ਹੈ, ਜਦੋਂ ਕਿ ਅਕਾਲੀ ਦਲ ਸੱਤਾ 'ਚ ਵੀ ਨਹੀਂ ਹੈ। ਉਨ•ਾਂ ਕਿਹਾ ਕਿ ਉਹ ਅਮਰਜੀਤ 'ਤੇ ਸਿਵਲ ਅਤੇ ਕ੍ਰਿਮੀਨਲ ਮਾਮਲਾ ਦਰਜ ਕਰਾਉਣਾ ਜਾ ਰਹੇ ਹਨ। ਉਨ•ਾਂ ਕਿਹਾ ਕਿ ਉਨ•ਾਂ ਨੇ ਅੱਜ ਤੱਕ ਕਿਸੇ ਸਿਆਸੀ ਪਾਰਟੀ ਨੂੰ ਇੰਨੀ ਹੇਠਾਂ ਡਿਗਦੇ ਹੋਏ ਕਦੇ ਨਹੀਂ ਦੇਖਿਆ। ਜ਼ਿਕਰਯੋਗ ਹੈ ਕਿ ਰੋਪੜ ਤੋਂ 'ਆਪ' ਵਿਧਾਇਕ ਅਮਰਜੀਤ ਸਿੰਘ ਨੇ ਕੁੱਟਮਾਰ ਮਾਮਲੇ 'ਚ ਦਲਜੀਤ ਸਿੰਘ ਚੀਮਾ ਅਤੇ ਉਨ•ਾਂ ਦੇ ਪਰਿਵਾਰ 'ਤੇ ਅਭੱਦਰ ਟਿੱਪਣੀਆਂ ਕੀਤੀਆਂ ਸਨ, ਜਿਸ ਤੋਂ ਬਾਅਦ ਚੀਮਾ ਨੇ ਉਨ•ਾਂ ਖਿਲਾਫ ਮਾਮਲਾ ਦਰਜ ਕਰਾਉਣ ਦੀ ਗੱਲ ਕਹੀ ਹੈ। 

  • Topics :

Related News