ਲੋਕਸਭਾ ਚੋਣਾਂÎ ਵਿੱਚ ਲੁਧਿਆਣਾ ਤੋਂ ਭਾਜਪਾ ਅਕਸੈ ਕੁਮਾਰ ਨੂੰ ਉਤਾਰ ਸਕਦੀ ਹੈ

Jul 13 2018 04:08 PM

ਲੁਧਿਆਣਾ ਭਾਜਪਾ ਵਲੋਂ ਅਗਾਮੀ ਲੋਕ ਸਭਾ ਚੋਣਾਂ ਵਿਚ ਲੁਧਿਆਣਾ ਤੋਂ ਫਿਲਮ ਅਭਿਨੇਤਾ ਅਕਸ਼ੇ ਕੁਮਾਰ ਨੂੰ ਚੋਣ ਮੈਦਾਨ 'ਚ ਉਤਾਰਿਆ ਜਾ ਸਕਦਾ ਹੈ। ਬੇਸ਼ੱਕ ਲੁਧਿਆਣਾ ਦੀ ਸੀਟ ਅਕਾਲੀ ਦਲ ਕੋਲ ਹੈ ਪਰ ਅਕਾਲੀ-ਭਾਜਪਾ ਗੱਠਜੋੜ ਵਲੋਂ ਆਪਸੀ ਸਹਿਮਤੀ ਨਾਲ ਅੰਮ੍ਰਿਤਸਰ ਅਤੇ ਲੁਧਿਆਣਾ ਆਪਸ 'ਚ ਬਦਲਣ ਦੇ ਆਸਾਰ ਹਨ, ਕਿਉਂਕਿ ਪਿਛਲੇ ਲੰਬੇ ਸਮੇਂ ਤੋਂ ਲੁਧਿਆਣਾ  ਤੋਂ ਅਕਾਲੀ ਦਲ ਤੇ ਅੰਮ੍ਰਿਤਸਰ ਤੋਂ ਭਾਜਪਾ ਆਪਣਾ ਉਮੀਦਵਾਰ ਉਤਾਰਦੀ ਆ ਰਹੀ ਹੈ ਪਰ ਇਸ  ਵਾਰ ਲੁਧਿਆਣਾ ਸੀਟ ਭਾਜਪਾ ਦੇ ਹੱਥ ਵਿਚ ਆ ਸਕਦੀ ਹੈ ਅਤੇ ਅੰਮ੍ਰਿਤਸਰ ਸੀਟ ਅਕਾਲੀ ਦਲ  ਕੋਲ। ਜਿਥੇ ਅਕਾਲੀ ਦਲ ਦੇ ਸੀਨੀਅਰ ਨੇਤਾ ਬਿਕਰਮ ਮਜੀਠੀਆ ਨੂੰ ਮੈਦਾਨ ਵਿਚ ਉਤਾਰਨ ਦੀ ਚਰਚਾ ਜ਼ੋਰਾਂ ਨਾਲ ਚੱਲ ਰਹੀ ਹੈ। ਸੂਤਰ ਦੱਸਦੇ ਹਨ ਕਿ ਭਾਜਪਾ ਦੇ ਰਾਸ਼ਟਰੀ ਪ੍ਰਧਾਨ ਅਮਿਤ  ਸ਼ਾਹ ਇਸ ਵਾਰ ਪੰਜਾਬ ਨੂੰ ਲੈ ਕੇ ਕਾਫੀ ਗੰੰਭੀਰ ਨਜ਼ਰ ਆ ਰਹੇ ਹਨ। ਅਭਿਨੇਤਾ ਅਕਸ਼ੇ ਕੁਮਾਰ ਨਾਲ ਉਨ•ਾਂ ਦੀਆਂ ਨਜ਼ਦੀਕੀਆਂ ਜੱਗ ਜ਼ਾਹਿਰ ਹਨ ਅਤੇ ਅਕਸ਼ੇ ਵੀ ਭਾਜਪਾ ਪ੍ਰਧਾਨ ਨਾਲ  ਲਗਾਤਾਰ ਸੰਪਰਕ ਵਿਚ ਹਨ। ਜੇ ਅਕਸ਼ੇ ਕੁਮਾਰ ਲੁਧਿਆਣਾ ਤੋਂ ਚੋਣ ਲੜਦੇ ਹਨ ਤਾਂ ਕਾਂਗਰਸ ਪਾਰਟੀ ਦੇ ਉਮੀਦਵਾਰ ਲਈ ਮੁਸ਼ਕਲਾਂ ਖੜ•ੀਆਂ ਹੋ ਸਕਦੀਆਂ ਹਨ, ਕਿਉਂਕਿ ਅਕਸ਼ੇ ਕੁਮਾਰ  ਬਾਲੀਵੁੱਡ ਦੇ ਪ੍ਰਸਿੱਧ ਨਾਇਕ ਹਨ। ਬੇਸ਼ੱਕ ਪੰਜਾਬ 'ਚ ਕਾਂਗਰਸ ਦੀ ਸਰਕਾਰ ਹੈ ਪਰ ਭਾਜਪਾ ਪ੍ਰਧਾਨ ਅਮਿਤ ਸ਼ਾਹ ਚਾਹੁੰਦੇ ਹਨ ਕਿ ਕਿਸੇ ਵੀ ਤਰ•ਾਂ ਪੰਜਾਬ 'ਚ ਜ਼ਿਆਦਾ ਤੋਂ ਜ਼ਿਆਦਾ  ਸੀਟਾਂ ਗੱਠਜੋੜ ਦੀ ਝੋਲੀ 'ਚ ਪਾਈਆਂ ਜਾਣ। ਇਸ ਲਈ ਉਨ•ਾਂ ਪਿਛਲੇ ਦਿਨੀਂ ਚੰਡੀਗੜ• ਵਿਚ ਅਕਾਲੀ ਦਲ ਦੇ ਨੇਤਾਵਾਂ ਨਾਲ ਬੈਠਕ ਕਰ ਕੇ ਅਗਾਮੀ ਰਣਨੀਤੀ ਤਿਆਰ ਕੀਤੀ। ਸੂਤਰਾਂ ਅਨੁਸਾਰ ਕੇਂਦਰ ਦੀ  ਭਾਜਪਾ ਸਰਕਾਰ ਵਲੋਂ ਅਗਾਮੀ ਚੋਣਾਂ ਨੂੰ ਲੈ ਕੇ ਪੰਜਾਬ 'ਚ ਆਪਣੇ ਪੱਧਰ 'ਤੇ ਸਰਵੇਖਣ  ਕਰਵਾਇਆ ਜਾ ਰਿਹਾ ਹੈ, ਜਿਸ ਦੀ ਜ਼ਿੰਮੇਵਾਰੀ ਦਿੱਲੀ ਦੇ ਇਕ ਪ੍ਰਮੁੱਖ ਸੰਸਥਾਨ ਨੂੰ ਦਿੱਤੀ  ਗਈ ਹੈ।

  • Topics :

Related News