ਕੁੜਮਾਈਆਂ ਨੂੰ ਦਰਸ਼ਕਾਂÎ ਦਾ ਮਿਲਿਆ ਜੁਲਿਆ ਹੁੰਗਾਰਾ

Sep 18 2018 03:45 PM

ਪੰਜਾਬੀ ਫਿਲਮ 'ਕੁੜਮਾਈਆਂ' 14 ਸਤੰਬਰ ਨੂੰ ਸਿਨੇਮਘਰਾਂ 'ਚ ਰਿਲੀਜ਼ ਹੋਈ। ਇਸ ਫਿਲਮ ਨੂੰ ਦਰਸ਼ਕਾਂ ਵਲੋਂ ਮਿਲਿਆ-ਜੁਲਿਆ ਹੁੰਗਾਰਾ ਮਿਲਿਆ ਹੈ। ਇਸ ਫਿਲਮ 'ਚ ਹਰਜੀਤ ਹਰਮਨ, ਜਪਜੀ ਖਹਿਰਾ, ਵੀਤ ਬਲਜੀਤ, ਨਿਰਮਲ ਜੋਸ਼ੀ, ਅਨੀਤਾ ਦੇਵਗਨ, ਹਰਬੀ ਸੰਘਾ, ਪਰਮਿੰਦਰ ਗਿੱਲ, ਹੌਬੀ ਧਾਲੀਵਾਲ, ਰਾਖੀ ਹੁੰਦਲ ਵਰਗੇ ਕਲਾਕਾਰ ਮੁੱਖ ਭੂਮਿਕਾਵਾਂ 'ਚ ਹਨ। ਹਾਸਿਆਂ ਨਾਲ ਭਰਪੂਰ ਫਿਲਮ ਦਾ ਨਿਰਦੇਸ਼ਨ ਮਨਜੀਤ ਟੋਨੀ ਅਤੇ ਗੁਰਮੀਤ ਸਾਜਨ ਵਲੋਂ ਕੀਤਾ ਗਿਆ, ਜਦਕਿ ਕਹਾਣੀ ਮਨਜੀਤ ਟੋਨੀ ਨੇ ਲਿਖੀ ਹੈ। ਫਿਲਮ ਨੂੰ ਗੁਰਮੇਲ ਬਰਾੜ ਅਤੇ ਗੁਰਮੀਤ ਸਾਜਨ ਵਲੋਂ ਪ੍ਰੋਡਿਊਸ ਕੀਤਾ ਗਿਆ ਹੈ। ਫਿਲਮ ਦੀ ਕਹਾਣੀ 80-90 ਦੇ ਦਹਾਕੇ ਦੀ ਦਰਸਾਈ ਗਈ ਹੈ, ਜਿਸ 'ਚ ਤੁਹਾਨੂੰ ਪ੍ਰੇਮ ਕਹਾਣੀ ਤੋਂ ਇਲਾਵਾ ਵਿਆਹ ਦੇ ਮਾਹੌਲ ਨੂੰ ਸ਼ਾਨਦਾਰ ਅੰਦਾਜ਼ 'ਚ ਦਿਖਾਇਆ ਗਿਆ ਹੈ। ਫਿਲਮ 'ਚ ਪ੍ਰੇਮ ਕਹਾਣੀ ਤੇ ਵਿਆਹ 'ਚ ਪੈਂਦੇ ਪੁਆੜਿਆਂ ਨੂੰ ਦਿਖਾਇਆ ਗਿਆ ਹੈ। ਹਰਜੀਤ ਹਰਮਨ, ਜੋ ਕਿ ਲੀਡ ਐਕਟਰ ਹਨ, ਉਨ•ਾਂ ਦਾ ਵਿਆਹ ਰੱਖਿਆ ਜਾਂਦਾ ਹੈ, ਜਿਸ ਤੋਂ ਉਹ ਇਨਕਾਰ ਕਰ ਦਿੰਦੇ ਹਨ। ਫਿਰ ਉਨ•ਾਂ ਨੂੰ ਬਾਅਦ 'ਚ ਪਤਾ ਚੱਲਦਾ ਹੈ ਕਿ ਜਪਜੀ ਖਹਿਰਾ ਉਹੀ ਕੁੜੀ ਹੈ, ਜਿਸ ਨਾਲ ਉਨ•ਾਂ ਦਾ ਵਿਆਹ ਹੋਣਾ ਸੀ ਤੇ ਉਹ ਉਸ ਨੂੰ ਪਿਆਰ ਵੀ ਕਰਦੇ ਹਨ। ਇਸ ਤੋਂ ਇਲਾਵਾ ਫਿਲਮ ਪੂਰੀ ਤਰ•ਾਂ ਪਾਰਿਵਾਰਕ ਹੈ ਤੇ ਦਰਸ਼ਕਾਂ ਨੂੰ ਸੱਭਿਆਚਾਰ ਨਾਲ ਜੋੜਦੀ ਹੈ। ਫਿਲਮ ਛੋਟੇ ਬਜਟ ਅਤੇ ਘੱਟ ਪ੍ਰਮੋਸ਼ਨ ਹੋਣ ਦੇ ਬਾਵਜੂਦ ਦਰਸ਼ਕਾਂ ਨੂੰ ਸਿਨੇਮਾਘਰਾਂ ਤੱਕ ਲੈ ਕੇ ਜਾਣ 'ਚ ਅਸਫਲ ਰਹੀ। ਫਿਲਮ 'ਚ ਚੰਗੇ ਡਾਇਲਾਗ ਸਹੀ ਸਨ ਪਰ ਐਂਟਰਟੇਨਿੰਗ ਘੱਟ ਸੀ। ਫਿਲਮ ਦਾ ਜ਼ਿਆਦਾ ਫੋਕਸ ਕਹਾਣੀ ਨੂੰ ਖਤਮ ਕਰਨ 'ਚ ਰਿਹਾ। ਫਿਲਮ 'ਚ ਕੁਝ ਐਲੀਮੇਂਟਸ ਦੀ ਵੀ ਕਮੀ ਸੀ।

  • Topics :

Related News