ਬਾਲੀਵੁੱਡ ਦੀ ਟੈਂਡ੍ਰ ਸੇਟਰ ਕਰੀਨਾ ਕਪੂਰ

Sep 29 2018 03:51 PM

ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਕਰੀਨਾ ਕਪੂਰ ਦਾ ਫੈਸ਼ਨ ਅਤੇ ਸਟਾਈਲ ਸਟੇਟਮੈਂਟ ਕਿਸੇ ਤੋਂ ਲੁਕਿਆ ਨਹੀਂ ਹੈ। ਬੇਬੋ ਬਾਲੀਵੁੱਡ ਦੀ ਟ੍ਰੈਂਡ ਸੇਟਰ ਦੇ ਤੌਰ 'ਤੇ ਵੀ ਜਾਣੀ ਜਾਂਦੀ ਹੈ। ਉਹ ਅਕਸਰ ਆਪਣੇ ਸ਼ਾਨਦਾਰ ਲੁੱਕ ਅਤੇ ਨਵੇਂ ਕੱਪੜਿਆਂ ਨੂੰ ਲੈ ਕੇ ਚਰਚਾ 'ਚ ਰਹਿੰਦੀ ਹੈ। ਦੱਸ ਦੇਈਏ ਕਿ ਬੇਬੋ ਨੂੰ ਹਾਲ ਹੀ 'ਚ ਜਿਮ ਦੇ ਬਾਹਰ ਆਪਣੀ ਗਰਲ ਗੈਂਗ ਮਲਾਇਕਾ ਅਰੋੜਾ ਅਤੇ ਅੰਮ੍ਰਿਤਾ ਅਰੋੜਾ ਦੇ ਨਾਲ ਦੇਖਿਆ ਗਿਆ ਸੀ, ਜਿੱਥੇ ਤਿੰਨੋਂ ਜਿਮ ਦੇ ਬਾਹਰ ਪੋਜ਼ ਦਿੰਦੀਆਂ ਨਜ਼ਰ ਆਈਆਂ ਸਨ। ਇਸ ਦੌਰਾਨ ਕਰੀਨਾ ਨੇ ਜੋ ਜੈਕੇਟ ਪਾਈ ਹੋਈ ਸੀ, ਉਸ ਦੀ ਕੀਮਤ ਜਾਣ ਕੇ ਤੁਸੀਂ ਜ਼ਰੂਰ ਹੈਰਾਨ ਹੋ ਜਾਓਗੇ। ਇਸ ਤਸਵੀਰ 'ਚ ਤੁਸੀ ਦੇਖ ਸਕਦੇ ਹੋ ਕਿ ਕਰੀਨਾ ਜਿਮ ਦੇ ਬਾਹਰ ਬੇਹੱਦ ਖੂਬਸੂਰਤ ਅਤੇ ਸਟਨਿੰਗ ਲੁੱਕ ਵਿੱਚ ਨਜ਼ਰ ਆ ਰਹੀ ਸੀ। ਇਸ ਦੌਰਾਨ ਉਸ ਨੇ ਬਲੈਕ ਟਰਾਊਜ਼ਰ ਨਾਲ ਸਟਰਾਇਪਡ ਗੂਚੀ ਜੈਕੇਟ ਪਾਈ ਹੋਈ ਸੀ, ਜਿਸ 'ਚ ਸਉਹ ਕਾਫੀ ਹੌਟ ਲੱਗ ਰਹੀ ਸੀ ਪਰ ਹੈਰਾਨੀ ਦੀ ਗੱਲ ਇਹ ਹੈ ਕਿ ਉਸ ਦੀ ਇਹ ਸਟਾਈਲਿਸ਼ ਜੈਕਟ ਕੋਈ ਆਮ ਜੈਕਟ ਨਹੀਂ ਸਗੋਂ ਬਹੁਤ ਮਹਿੰਗੀ ਹੈ। ਬੇਬੋ ਦੀ ਇਸ ਜੈਕਟ ਦੀ ਕੀਮਤ 1 ਲੱਖ ਰੁਪਏ ਤੋਂ ਜ਼ਿਆਦਾ ਹੈ। ਕਰੀਨਾ ਕਪੂਰ ਜਲਦ ਹੀ ਕਰਨ ਜੌਹਰ ਦੇ ਨਿਰਦੇਸ਼ਨ 'ਚ ਬਣ ਰਹੀ ਮਲਟੀਸਟਾਰਰ ਫਿਲਮ 'ਤਖਤ' ਅਤੇ ਅਕਸ਼ੈ ਕੁਮਾਰ ਨਾਲ ਫਿਲਮ 'ਗੁੱਡ ਨਿਊਜ' 'ਚ ਨਜ਼ਰ ਆਉਣ ਵਾਲੀ ਹੈ। ਕਰੀਨਾ ਇਸ ਸਾਲ ਦੇ ਦਸੰਬਰ ਮਹੀਨੇ ਤੋਂ ਕਰਨ ਜੌਹਰ ਦੀ ਫਿਲਮ 'ਗੁੱਡ ਨਿਊਜ' ਦੀ ਸ਼ੂਟਿੰਗ ਸ਼ੁਰੂ ਕਰਨ ਜਾ ਰਹੀ ਹੈ।

  • Topics :

Related News