ਅਦਾਕਾਰਾ ਉਦਿਤਾ ਗੋਸਵਾਮੀ ਦੂਜੀ ਵਾਰ ਮਾਂ ਬਣੀ

Nov 22 2018 03:51 PM

ਨਵੀਂ ਦਿੱਲੀ

 ਬਾਲੀਵੁੱਡ ਐਕਟਰ ਇਮਰਾਨ ਹਾਸ਼ਮੀ ਨਾਲ ਫਿਲਮ 'ਜ਼ਹਰ' 'ਚ ਨਜ਼ਰ ਆ ਚੁੱਕੀ ਅਦਾਕਾਰਾ ਉਦਿਤਾ ਗੋਸਵਾਮੀ ਦੂਜੀ ਵਾਰ ਮਾਂ ਬਣੀ। ਦੱਸ ਦੇਈਏ ਕਿ ਉਸ ਨੇ ਬੇਬੀ ਬਾਏ ਨੂੰ ਜਨਮ ਦਿੱਤਾ ਹੈ। ਇਹ ਜਾਣਕਾਰੀ ਫਿਲਮਕਾਰ ਮਿਲਾਪ ਜਾਵੇਰੀ ਨੇ ਟਵਿਟਰ ਅਕਾਊਂਟ 'ਤੇ ਸ਼ੇਅਰ ਕੀਤੀ ਹੈ। 34 ਸਾਲ ਦੀ ਉਦਿਤਾ ਨੇ ਫਿਲਮ ਨਿਰਦੇਸ਼ਕ ਮੋਹਿਤ ਸੂਰੀ ਨਾਲ ਸਾਲ 2013 'ਚ ਵਿਆਹ ਕਰਵਾਇਆ ਸੀ। ਉਹ ਵਿਆਹ ਤੋਂ ਪਹਿਲਾਂ ਕਰੀਬ 9 ਸਾਲ ਤੱਕ ਮੋਹਿਤ ਨਾਲ ਰਿਲੇਸ਼ਨ 'ਚ ਰਹੀ ਹੈ। ਉਦਿਤਾ ਗੋਸਵਾਮੀ ਨੇ ਆਪਣੇ ਇੰਸਟਾਗ੍ਰਾਮ 'ਤੇ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਸਨ, ਜਿਨ੍ਹਾਂ 'ਚ ਉਸ ਦਾ ਬੇਬੀ ਬੰਪ ਸਾਫ ਨਜ਼ਰ ਆ ਰਿਹਾ ਸੀ।  ਦੱਸ ਦੇਈਏ ਕਿ ਉਦਿਤਾ ਦੂਜੀ ਵਾਰ ਮਾਂ ਬਣੀ ਹੈ। ਉਸ ਦੀ ਇਕ ਬੇਟੀ ਹੈ, ਜਿਸ ਦਾ ਨਾਂ ਦੇਵੀ ਹੈ। ਉਦਿਤਾ ਨੇ 'ਜ਼ਹਰ', 'ਪਾਪ' ਤੇ 'ਅਕਸਰ' ਵਰਗੀਆਂ ਫਿਲਮਾਂ 'ਚ ਕੰਮ ਕੀਤਾ ਹੈ। ਉਦਿਤਾ ਲੰਬੇ ਸਮੇਂ ਤੋਂ ਵੱਡੇ ਪਰਦੇ ਤੋਂ ਗਾਇਬ ਹੈ।

  • Topics :

Related News