ਦੋਵੇਂ ਪ੍ਰੋਜੈਕਟਾਂ 'ਤੇ ਕੰਮ ਜਾਰੀ ਰਹੇਗਾ-ਭਾਰਤ

ਨਵੀਂ ਦਿੱਲੀ ਭਾਰਤ ਨੇ ਚਨਾਬ ਨਦੀ ਦੇ ਪਾਕਲ ਦੁਲ ਅਤੇ ਲੋਓਰ ਕਾਲਨਾਈ ਹਾਈਡ੍ਰੋਪਾਵਰ 'ਤੇ ਪਾਕਿਸਤਾਨ ਦੀ ਇਤਰਾਜ਼ਾਂ ਨੂੰ ਖਾਰਿਜ ਕਰ ਦਿੱਤਾ ਹੈ। ਭਾਰਤ ਨੇ ਸਾਫ ਬੋਲ ਦਿੱਤਾ ਹੈ ਕਿ ਉਹ ਦੋਵੇਂ ਪ੍ਰੋਜੈਕਟਾਂ 'ਤੇ ਕੰਮ ਜਾਰੀ ਰਖੇਗਾ। ਦੂਜੇ ਪਾਸੇ ਪਾਕਿਸਤਾਨੀ ਮੀਡੀਆ ਰਿਪੋਰਟ 'ਚ ਦਾਅਵਾ ਕੀਤਾ ਗਿਆ ਕਿ ਭਾਰਤ ਨੇ ਪਾਕਿਸਤਾਨੀ ਮਾਹਿਰਾਂ ਨੂੰ ਅਗਲੇ ਮਹੀਨੇ ਦੋਵਾਂ ਪ੍ਰੋਜੈਕਟਾਂ ਦਾ ਦੌਰਾ ਕਰਨ ਦਾ ਸੱਦਾ ਦਿੱਤਾ ਹੈ। ਇਹ ਵੀ ਤਹਿ ਹੋਇਆ ਕਿ ਅਗਲੇ ਮਹੀਨੇ ਭਾਰਤ 'ਚ ਪੀ. ਆਈ. ਸੀ ਦੀ ਬੈਠਕ ਹੋਵੇਗੀ। ਪਾਕਿਸਤਾਨ ਦੇ ਨਵੇਂ ਪ੍ਰਧਾਨਮੰਤਰੀ ਇਮਰਾਨ ਖਾਨ ਨੇ ਵੀਰਵਾਰ ਨੂੰ ਪਾਕਿ ਫੌਜ ਦੇ ਦਫਤਰ ਦਾ ਦੌਰਾ ਕਰਕੇ ਸੁਰੱਖਿਆ ਹਾਲਾਤ ਦੀ ਜਾਣਕਾਰੀ ਲਈ। ਇੱਥੇ ਉਨ•ਾਂ ਨੇ ਕਿਹਾ ਕਿ ਪਾਕਿਸਤਾਨ ਬਾਹਰੀ ਅਤੇ ਅੰਦਰੂਨੀ ਦੋਵਾਂ ਚੁਨੌਤੀਆਂ ਦਾ ਸਾਹਮਣਾ ਕਰ ਰਿਹਾ ਹੈ। ਇਮਰਾਨ ਨੇ ਦੇਸ਼ ਲਈ ਸਹਿਯੋਗ ਕਰਨ ਦਾ ਵੀ ਐਲਾਨ ਕੀਤਾ। ਖਾਸ ਗੱਲ ਇਹ ਹੈ ਕਿ ਫੌਜ ਦੇ ਟਾਪ ਅਫਸਰਾਂ ਨਾਲ ਇਮਰਾਨ ਦੀ ਬੈਠਕ 8 ਘੰਟੇ ਤੱਕ ਚੱਲੀ। ਇਸ ਦੌਰਾਨ ਪਾਕਿ ਆਰਮੀ ਚੀਫ ਜਨਰਲ ਬਾਜਵਾ ਨੇ ਉਨ•ਾਂ ਨੂੰ ਭਰੋਸਾ ਦਿੱਤਾ ਹੈ ਕਿ ਫੌਜ ਕਿਸੇ ਦੂੱਜੇ ਸਰਕਾਰੀ ਇੰਸਟੀਚਿਊਟ ਦੀ ਤਰ•ਾਂ ਹੀ ਕੰਮ ਕਰੇਗੀ ਅਤੇ ਕਿਸੇ ਤਰ•ਾਂ ਨਾਲ ਨਾਗਰਿਕ ਮਾਮਲੇ 'ਚ ਦਖਲ ਨਹੀਂ ਦੇਵੇਗੀ। ਇਸ ਤੋਂ ਪਹਿਲਾਂ ਜਨਰਲ ਹੈਡਕਵਾਰਟਰ 'ਤੇ ਚੀਫ ਆਫ ਆਰਮੀ ਸਟਾਫ ਜਨਰਲ ਕਮਰ ਜਾਵੇਦ ਬਾਜਵਾ ਨੇ ਇਮਰਾਨ ਨੂੰ ਗਾਰਡ ਆਫ ਆਨਰ ਦਿੱਤਾ ਗਿਆ।

  • Topics :

Related News