ਨਹੀਂ ਹੋਣਗੇ 6 ਦਿਨਾਂ ਲਈ ਬੈਂਕ ਬੰਦ

ਨਵੀਂ ਦਿੱਲੀ ਸਰਕਾਰ ਨੇ ਅਫਵਾਹਾਂ ਨੂੰ ਖਾਰਿਜ਼ ਕਰਦੇ ਹੋਏ ਕਿਹਾ ਕਿ ਬੈਂਕ ਸ਼ਾਖਾਵਾਂ ਅਗਲੇ ਹਫਤੇ ਖੁੱਲੀਆਂ ਰਹਿਣਗੀਆਂ ਅਤੇ ਇਸ ਦੇ ਬਾਰੇ 'ਚ ਘਬਰਾਉਣ ਦੀ ਕੋਈ ਜਰੂਰਤ ਨਹੀ ਹੈ। ਵਿੱਤ ਮੰਤਰਾਲੇ ਨੇ ਇਕ ਬਿਆਨ 'ਚ ਕਿਹਾ ਕਿ ਇਹ ਸੁਣਨ 'ਚ ਆਇਆ ਹੈ ਕਿ ਸੋਸ਼ਲ ਮੀਡੀਆ 'ਤੇ ਸਤੰਬਰ 2018 ਦੇ ਪਹਿਲੇ ਹਫਤੇ 'ਚ ਬੈਂਕ ਸ਼ਾਖਾਵਾਂ 6 ਦਿਨ ਬੰਦ ਰਹਿਣ ਦੀਆਂ ਅਫਵਾਹਾਂ ਫੈਲਾਈਆਂ ਜਾ ਰਹੀਆਂ ਹਨ। ਇਸ ਨਾਲ ਲੋਕਾਂ 'ਚ ਘਬਰਾਹਟ ਫੈਲ ਰਹੀ ਹੈ। ਮੰਤਰਾਲੇ ਨੇ ਕਿਹਾ ਕਿ ਇਹ ਸਾਫ ਦੱਸਿਆ ਜਾਂਦਾ ਹੈ ਕਿ ਬੈਂਕਾਂ ਖੁੱਲੀਆਂ ਰਹਿਣਗੀਆਂ ਅਤੇ ਬੈਕਿੰਗ ਗਤੀਵਿਧੀਆਂ ਸਤੰਬਰ ਦੇ ਪਹਿਲੇ ਹਫਤੇ 'ਚ ਜਾਰੀ ਰਹਿਣਗੀਆਂ। ਬੈਂਕ ਸਿਰਫ ਐਤਵਾਰ (2 ਸਤੰਬਰ) ਅਤੇ ਦੂਜਾ ਸ਼ਨੀਵਾਰ (8 ਸਤੰਬਰ) ਨੂੰ ਬੰਦ ਰਹਿਣਗੀਆਂ। ਸੋਮਵਾਰ ਨੂੰ (ਤਿੰਨ ਸਤੰਬਰ) ਨੂੰ ਰਾਸ਼ਟਰੀ ਅਵਕਾਸ਼ ਨਹੀਂ ਹੈ ਅਤੇ ਇਸ ਦਿਨ ਕੁਝ ਰਾਜਾਂ 'ਚ ਹੀ ਛੁੱਟੀ ਹੋਵੇਗੀ। ਮੰਤਰਾਲੇ ਨੇ ਕਿਹਾ ਕਿ ਇਨ•ਾਂ ਦਿਨਾਂ 'ਚ ਵੀ ਸਾਰੇ ਰਾਜਾਂ 'ਚ ਏ.ਟੀ,ਐੱਮ. ਪੂਰੀ ਤਰ•ਾਂ ਚਾਲੂ ਰਹਿਣਗੇ ਅਤੇ ਆਨਲਾਇਨ ਬੈਕਿੰਗ ਲੈਣ-ਦੇਣ 'ਤੇ ਕੋਈ ਪ੍ਰਭਾਵ ਨਹੀਂ ਪਵੇਗਾ। ਬੈਂਕਾਂ ਨੂੰ ਏ.ਟੀ.ਐੱਮ. 'ਚ ਨਕਦੀ ਦੀ ਉਪਲੰਬਧਾ ਸੁਨਸ਼ਚਿਤ ਕਰਨ ਲਈ ਕਿਹਾ ਗਿਆ ਹੈ। ਹੋਰ ਦਿਨਾਂ 'ਚ ਬੈਂਕਾਂ ਖੁੱਲੀਆਂ ਰਹਿਣਗੀਆਂ। ਜ਼ਿਕਰਯੋਗ ਹੈ ਕਿ ਸੋਸ਼ਲ ਮੀਡੀਆ 'ਤੇ ਵਾਇਰਲ ਇਕ ਜਾਣਕਾਰੀ ਨੇ ਦੇਸ਼ 'ਚ ਭਾਰੀ ਕੰਫਿਊਜ਼ਨ ਪੈਦਾ ਕਰ ਦਿੱਤੀ ਸੀ। ਇਸ ਵਾਇਰਲ ਅਫਵਾਹ ਨੇ ਸਤੰਬਰ ਮਹੀਨੇ ਦੇ ਪਹਿਲੇ ਹਫਤੇ 'ਚ ਬੈਂਕਾਂ 'ਚ 6 ਦਿਨਾਂ ਦੀਆਂ ਛੁੱਟੀਆਂ ਦੱਸ ਕੇ ਲੋਕਾਂ ਵਿਚਾਲੇ ਕਾਫੀ ਅਸਮੰਜਸ ਦੀ ਸਥਿਤੀ ਪੈਦਾ ਕਰ ਦਿੱਤੀ ਸੀ ਪਰ ਇਸ ਮਾਮਲੇ ਦਾ ਸਚ ਇਹ ਹੈ ਕਿ ਬੈਂਕਾਂ 'ਚ 6 ਦਿਨਾਂ ਦੀ ਕੋਈ ਛੁੱਟੀ ਨਹੀਂ ਹੋਣ ਵਾਲੀ ਹੈ।

  • Topics :

Related News