ਗੰਗਾ ਦੀ ਸਥਿਤੀ ਸੰਕਟ ਵਾਲੀ

ਗੰਗਾ ਦਾ ਹਾਲ ਬਹੁਤ ਬੁਰਾ ਹੈ। ਗੰਗਾ ਨੂੰ ਦੁਨੀਆ ਦੀਆਂ ਸਭ ਤੋਂ ਜ਼ਿਆਦਾ ਸੰਕਟਗ੍ਰਸਤ ਨਦੀਆਂ 'ਚ ਸ਼ਾਮਲ ਕਰ ਦਿੱਤਾ ਗਿਆ ਹੈ। ਦੇਸ਼ 'ਚ 2071 ਕਿਲੋਮੀਟਰ ਖੇਤਰ 'ਚ ਵਗਣ ਵਾਲੀ ਨਦੀ ਗੰਗਾ ਬਾਰੇ ਵਰਲਡ ਵਾਈਡ ਫੰਡ (ਡਬਲਯੂ. ਡਬਲਯੂ. ਐੱਫ.) ਦਾ ਕਹਿਣਾ ਹੈ ਕਿ ਗੰਗਾ ਵਿਸ਼ਵ ਦੀ ਸਭ ਤੋਂ ਵੱਧ ਸੰਕਟਗ੍ਰਸਤ ਨਦੀਆਂ 'ਚੋਂ ਇਕ ਹੈ ਕਿਉਂਕਿ ਲਗਭਗ ਸਾਰੀਆਂ ਦੂਜੀਆਂ ਭਾਰਤੀ ਨਦੀਆਂ ਵਾਂਗ ਗੰਗਾ 'ਚ ਲਗਾਤਾਰ ਪਹਿਲਾਂ ਹੜ• ਅਤੇ ਫਿਰ ਸੋਕੇ ਦੀ ਸਥਿਤੀ ਪੈਦਾ ਹੋ ਰਹੀ ਹੈ। ਉਤਰਾਖੰਡ 'ਚ ਹਿਮਾਲਿਆ ਤੋਂ ਲੈ ਕੇ ਬੰਗਾਲ ਦੀ ਖਾੜੀ ਦੇ ਸੁੰਦਰਵਨ ਤੱਕ ਗੰਗਾ ਵਿਸ਼ਾਲ ਭੂ-ਭਾਗ ਨੂੰ ਸਿੰਚਦੀ ਹੈ। ਗੰਗਾ ਭਾਰਤ 'ਚ 2071 ਕਿਲੋਮੀਟਰ ਅਤੇ ਉਸ ਤੋਂ ਬਾਅਦ ਬੰਗਲਾਦੇਸ਼ 'ਚ ਆਪਣੀਆਂ ਸਹਾਇਕ ਨਦੀਆਂ ਨਾਲ 10 ਲੱਖ ਵਰਗ ਕਿਲੋਮੀਟਰ ਖੇਤਰਫਲ ਦੇ ਅਤਿ ਵਿਸ਼ਾਲ ਉਪਜਾਊ ਮੈਦਾਨ ਦੀ ਰਚਨਾ ਕਰਦੀ ਹੈ। ਇਸ ਲਈ ਗੰਗਾ ਦਾ ਭਾਰਤੀ ਸੱਭਿਅਤਾ ਦੇ ਵਿਕਾਸ ਅਤੇ ਪੋਸ਼ਣ 'ਚ ਵਿਆਪਕ ਯੋਗਦਾਨ ਦੱਸਿਆ ਜਾਂਦਾ ਹੈ। ਨਰਿੰਦਰ ਮੋਦੀ ਦੀ ਅਗਵਾਈ ਵਾਲੀ ਮੌਜੂਦਾ ਭਾਰਤੀ ਜਨਤਾ ਪਾਰਟੀ ਦੀ ਕੇਂਦਰ ਸਰਕਾਰ 2014 'ਚ ਕਈ ਵੱਡੇ ਵਾਅਦਿਆਂ ਨਾਲ ਸੱਤਾ 'ਚ ਆਈ ਸੀ। ਫਿਲਹਾਲ ਉਸ ਨੇ ਇਹ ਵੀ ਵਾਅਦਾ ਕੀਤਾ ਸੀ ਕਿ ਉਹ ਗੰਗਾ ਦੀ ਸਫਾਈ ਕਰਵਾਏਗੀ ਪਰ ਫਿਲਹਾਲ ਅਜਿਹੀ ਕੋਈ ਸੰਭਾਵਨਾ ਨਹੀਂ ਦਿਖਾਈ ਦੇ ਰਹੀ ਹੈ। ਇਸ ਮਾਮਲੇ 'ਤੇ ਡਬਲਯੂ. ਡਬਲਯੂ. ਐੱਫ. ਦੀ ਰਿਪੋਰਟ ਵੀ ਪ੍ਰੇਸ਼ਾਨ ਕਰਨ ਵਾਲੀ ਹੈ।ੋ

  • Topics :

Related News