ਨੈਸ਼ਨਲ ਰਜਿਸਟਰੀ ਆਫ ਸੈਕਸੂਅਲ ਆਫੈਂਡਰਜ਼ ਸ਼ੁਰੂਆਤ

ਨਵੀਂ ਦਿੱਲੀ—  ਦੇਸ਼ 'ਚ ਯੌਨ ਅਪਰਾਧਾਂ ਦੇ ਦੋਸ਼ੀਆਂ ਦੀ ਨਿਜੀ ਜਾਣਕਾਰੀ ਨੂੰ ਡਾਟਾ ਦੇ ਰੂਪ 'ਚ ਰੱਖਣ ਦੀ ਅੱਜ ਤੋਂ ਨੈਸ਼ਨਲ ਰਜਿਸਟਰੀ ਆਫ ਸੈਕਸੂਅਲ ਆਫੈਂਡਰਜ਼ ਸ਼ੁਰੂਆਤ ਕਰ ਰਿਹਾ ਹੈ। ਇਸ ਸ਼ੁਰੂਆਤ ਦੇ ਨਾਲ ਹੀ ਭਾਰਤ ਦੁਨੀਆਂ ਦਾ 9ਵਾਂ ਦੇਸ਼ ਬਣ ਜਾਵੇਗਾ ਜੋ ਇਸ ਤਰ•ਾਂ ਦਾ ਡਾਟਾ ਤਿਆਰ ਕਰਦੇ ਹਨ। ਇਸ ਡਾਟਾ 'ਚ ਯੌਨ ਅਪਰਾਧ ਦਾ ਨਾਂ, ਫੋਟੋ, ਘਰ ਦਾ ਪਤਾ, ਉਂਗਲੀਆਂ ਦੇ ਨਿਸ਼ਾਨ, ਪੈਨ ਕਾਰਡ, ਆਧਾਰ ਕਾਰਡ ਅਤੇ ਡੀ.ਐਨ.ਏ. ਸੈਂਪਲ ਵੀ ਹੋਣਗੇ। ਤਿਆਰ ਕੀਤੇ ਗਏ ਇਸ ਡਾਟਾਬੇਸ 'ਚ 4.5 ਲੱਖ ਕੇਸ ਹਨ। ਇਸ ਡਾਟਾ ਨੂੰ ਦੇਸ਼ਭਰ ਦੇ ਜੇਲਾਂ ਤੋਂ ਇੱਕਠਾ ਕੀਤਾ ਗਿਆ ਹੈ।  ਕਦੋਂ ਹੋਈ ਸ਼ੁਰੂਆਤ ਇਸ ਡਾਟਾਬੇਸ ਨੂੰ ਤਿਆਰ ਕਰਨ ਦਾ ਫੈਸਲਾ ਇਸ ਸਾਲ ਅਪ੍ਰੈਲ 'ਚ ਲਿਆ ਗਿਆ ਸੀ। ਜਦੋਂ ਜੰਮੂ ਕਸ਼ਮੀਰ 'ਚ ਕਠੂਆ ਮਾਮਲਾ ਅਤੇ ਅਜਿਹੇ ਕਈ ਮਾਮਲੇ ਤੇਜ਼ੀ ਨਾਲ ਸਾਹਮਣੇ ਆਉਣ ਲੱਗੇ। ਇਸ ਦੌਰਾਨ ਕਾਨੂੰਨ 'ਚ ਪਰਿਵਰਤਨ ਕਰਕੇ 12 ਸਾਲ ਤੋਂ ਘੱਟ ਉਮਰ ਦੀ ਲੜਕੀ ਨਾਲ ਰੇਪ 'ਤੇ ਮੌਤ ਦੀ ਸਜ਼ਾ ਦੇ ਪ੍ਰਬੰਧ 'ਤੇ ਕੈਬਨਿਟ ਨੇ ਮਨਜ਼ੂਰੀ ਦੇ ਦਿੱਤੀ ਸੀ। 2016 'ਚ ਪਿਛਲੇ ਸਾਲ ਦੀ ਤੁਲਨਾ 'ਚ ਇਨ•ਾਂ ਮਾਮਲਿਆਂ 'ਚ 12 ਫੀਸਦੀ ਤੱਕ ਦਾ ਵਾਧਾ ਹੋਇਆ ਹੈ। ਸਾਲ 2016 'ਚ 38947 ਰੇਪ ਦੇ ਕੇਸ ਦਰਜ ਹੋਏ ਹਨ ਜਦਕਿ ਸਾਲ 2015 'ਚ 34651 ਮਾਮਲੇ ਦਰਜ ਹੋਏ ਹਨ।  ਦੁਨੀਆਂ ਦਾ 9ਵਾਂ ਦੇਸ਼ ਬਣਿਆ ਭਾਰਤ ਇਸ ਪੂਰੇ ਡਾਟਾਬੇਸ ਨੂੰ ਐਨ.ਸੀ.ਆਰ.ਬੀ. ਯਾਨੀ ਨੈਸ਼ਨਲ ਕ੍ਰਾਇਮ ਰਿਕਾਰਡ ਬਿਊਰੋ 'ਚ ਸੁਰੱਖਿਅਤ ਕੀਤਾ ਜਾਵੇਗਾ। ਇਸ ਡਾਟਾ ਨੂੰ ਕਾਨੂੰਨ ਪਰਿਵਰਤਨ ਏਜੰਸੀਆਂ ਉਦੇਸ਼ ਮੁਤਾਬਕ ਵਰਤੋਂ ਕਰਨਗੀਆਂ। ਇਸ ਤਰ•ਾਂ ਦਾ ਹੁਣ ਤੋਂ ਪਹਿਲਾਂ ਬ੍ਰਿਟੇਨ, ਆਸਟ੍ਰੇਲੀਆ, ਕੈਨੇਡਾ, ਆਇਰਲੈਂਡ, ਨਿਊਜ਼ੀਲੈਂਡ, ਦੱਖਣੀ ਅਫਰੀਕਾ, ਟੋਬੈਗੋ ਅਤੇ ਤ੍ਰਿਨਿਦਾਦ ਵਰਗੇ ਦੇਸ਼ਾਂ 'ਚ ਇੱਕਠਾ ਹੁੰਦਾ ਰਿਹਾ ਹੈ। ਇਸ ਦੇ ਨਾਲ ਹੀ ਭਾਰਤ ਇਸ ਮਾਮਲੇ 'ਚ 9ਵਾਂ ਦੇਸ਼ ਬਣ ਗਿਆ ਹੈ। ਇਹ ਦੇਸ਼ ਵੀ ਇਸ ਤਰ•ਾਂ ਦੇ ਡਾਟਾ ਨੂੰ ਕਾਨੂੰਨ ਪਰਿਵਰਤਨ ਏਜੰਸੀਆਂ ਲਈ ਇੱਕਠਾ ਕਰਦੇ ਹਨ।  ਇਸ ਤਰ•ਾਂ ਹੋਵੇਗ ਰਜਿਸਟਰੀ ਇਸ ਰਜਿਸਟਰੀ 'ਚ 15 ਸਾਲ ਦੇ ਖਤਰਨਾਕ ਕੇਸ, 25 ਸਾਲ ਤੱਕ ਦੇ ਕੇਸ, ਵਾਰ-ਵਾਰ ਦੋਸ਼ੀ ਪਾਏ ਜਾਣ ਵਾਲੇ, ਹਿੰਸਕ ਅਪਰਾਧੀ, ਗੈਂਗਰੇਪ ਦੇ ਦੋਸ਼ੀ ਅਤੇ ਰੇਪ ਦੇ ਦੋਸ਼ੀਆਂ ਦੀ ਪੂਰੀ ਜ਼ਿੰਦਗੀ ਦੇ ਕੇਸ ਰੱਖੇ ਜਾਣਗੇ। ਇਸ ਦੇ ਇਲਾਵਾ ਗ੍ਰਿਫਤਾਰ ਕੀਤੇ ਗਏ ਅਤੇ ਜਿਨ•ਾਂ ਦੇ ਖਿਲਾਫ ਚਾਰਜਸ਼ੀਟ ਦਾਖ਼ਲ ਕੀਤੀ ਗਈ ਹੈ, ਉਨ•ਾਂ ਨੂੰ ਵੀ ਸ਼ਾਮਲ ਕੀਤਾ ਜਾਵੇਗਾ।

  • Topics :

Related News