ਕਾਂਗਰਸ ਪਾਰਟੀ ਆਪ ਨਾਲ ਨਹੀ ਕਰੇਗੀ ਕੋਈ ਵੀ ਸਮਝੌਤਾ

ਨਵੀਂ ਦਿੱਲੀ ਦਿੱਲੀ ਪ੍ਰਦੇਸ਼ ਕਾਂਗਰਸ ਕਮੇਟੀ ਦੀ ਮੁੱਖ ਬੁਲਾਰਨ ਸ਼ਰਮਿਸ਼ਠਾ ਮੁਖਰਜੀ ਅਤੇ ਸੀਨੀਅਰ ਨੇਤਾ ਸ਼੍ਰੀ ਚਤਰ ਸਿੰਘ ਨੇ ਅੱਜ ਦੁਹਰਾਇਆ ਕਿ 2019 ਦੀਆਂ ਸੰਸਦੀ ਚੋਣਾਂ 'ਚ ਕਾਂਗਰਸ ਪਾਰਟੀ ਦਿੱਲੀ 'ਚ ਆਮ ਆਦਮੀ ਪਾਰਟੀ ਨਾਲ ਕਿਸੇ ਵੀ ਤਰ•ਾਂ ਦਾ ਚੋਣ ਸਮਝੌਤਾ ਨਹੀਂ ਕਰੇਗੀ। ਦਿੱਲੀ ਵਿਧਾਨ ਸਭਾ ਦੇ ਪ੍ਰਧਾਨ ਰਾਮ ਨਿਵਾਸ ਗੋਇਲ ਵੱਲੋਂ ਪੁਰਾਣਾ ਸਕੱਤਰੇਤ 'ਚ ਇਕ ਪ੍ਰੋਗਰਾਮ 'ਚ ਦਿੱਤੇ ਗਏ ਬਿਆਨ,'ਜਿਸ 'ਚ ਉਨ•ਾਂ ਕਿਹਾ ਕਿ ਆਮ ਆਦਮੀ ਪਾਰਟੀ 2019 ਦੀਆਂ ਲੋਕ ਸਭਾ ਚੋਣਾਂ 'ਚ ਦਿੱਲੀ 'ਚ ਸਮਝੌਤਾ ਕਰੇਗੀ', 'ਤੇ ਪ੍ਰਤੀਕਿਰਿਆ ਦਿੰਦੇ ਹੋਏ ਸ਼ਰਮਿਸ਼ਠਾ ਮੁਖਰਜੀ ਤੇ ਚਤਰ ਸਿੰਘ ਨੇ ਕਿਹਾ ਕਿ ਕਾਂਗਰਸ ਪਾਰਟੀ ਆਪਣੇ ਫੈਸਲੇ 'ਤੇ ਕਾਇਮ ਹੈ ਅਤੇ ਕਾਂਗਰਸ ਪਾਰਟੀ 2019 ਦੀਆਂ ਸੰਸਦੀ ਚੋਣਾਂ 'ਚ ਆਮ ਆਦਮੀ ਪਾਰਟੀ ਨਾਲ ਕੋਈ ਸਮਝੌਤਾ ਨਹੀਂ ਕਰੇਗੀ। ਉਨ•ਾਂ ਕਿਹਾ ਕਿ ਦਿੱਲੀ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਜੇ ਮਾਕਨ ਅਤੇ ਦਿੱਲੀ ਇੰਚਾਰਜ ਜਨਰਲ ਸਕੱਤਰ ਪੀ. ਸੀ. ਚਾਕੋ ਨੇ ਕਈ ਮੌਕਿਆਂ 'ਤੇ ਪਹਿਲਾਂ ਵੀ ਕਿਹਾ ਹੈ ਕਿ ਕਾਂਗਰਸ ਆਮ ਆਦਮੀ ਪਾਰਟੀ ਨਾਲ ਕਿਸੇ ਵੀ ਤਰ•ਾਂ ਦਾ ਚੋਣ ਗਠਜੋੜ ਨਹੀਂ ਕਰੇਗੀ।

  • Topics :

Related News