ਸਵਾਈਨ ਫਲੂ ਕਾਰਨ 542 ਲੋਕਾਂ ਦੀ ਮੌਤ

ਨਵੀਂ ਦਿੱਲੀ-

ਸਵਾਈਨ ਫਲੂ ਦੇ ਕਾਰਨ ਇਸ ਸਾਲ 542 ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ ਇਸ 'ਚ ਲਗਭਗ 50% ਮਾਮਲੇ ਸਿਰਫ ਮਹਾਂਰਾਸ਼ਟਰ ਚੋਂ ਸਾਹਮਣੇ ਆਏ ਹਨ। ਇਕ ਸਰਕਾਰੀ ਅਧਿਕਾਰੀ ਨੇ ਦੱਸਿਆ ਹੈ ਕਿ 14 ਅਕਤੂਬਰ ਤੱਕ ਸਾਹਮਣੇ ਆਏ 1793 ਮਾਮਲਿਆਂ 'ਚੋਂ ਮਹਾਂਰਾਸ਼ਟਰ 'ਚ 217 ਮੌਤਾਂ ਦਾ ਅੰਕੜਾ ਦਰਜ ਕੀਤਾ ਗਿਆ ਹੈ। 

ਇਸ ਤੋਂ ਬਾਅਦ ਰਾਜਸਥਾਨ ਦਾ ਨੰਬਰ ਹੈ, ਜਿੱਥੇ ਇਸ ਸਮੇਂ 'ਚ ਐੱਚ1ਐੱਨ1 ਦੇ 1912 ਮਾਮਲਿਆਂ 'ਚੋਂ 191 ਲੋਕਾਂ ਦੀ ਮੌਤ ਹੋ ਚੁੱਕੀ ਹੈ। ਅਧਿਕਾਰੀ ਨੇ ਦੱਸਿਆ ਹੈ ਕਿ ਗੁਜਰਾਤ 'ਚ 1478 ਮਾਮਲਿਆਂ 'ਚੋਂ 45 ਲੋਕਾਂ ਦੇ ਮਰਨ ਦੀ ਖਬਰ ਸਾਹਮਣੇ ਆਈ ਹੈ। ਦੇਸ਼ 'ਚ ਇਸ ਸਾਲ ਸਵਾਈਨ ਫਲੂ ਦੇ ਕਾਰਨ 6,803 ਮਾਮਲੇ ਸਾਹਮਣੇ ਆਏ ਹਨ ਪਰ ਪਿਛਲੇ ਸਾਲ ਇਹ ਅੰਕੜਾ 38,811 ਸੀ। ਪਿਛਲੇ ਸਾਲ ਐੱਚ1ਐੱਨ1 ਇਨਫੈਕਸ਼ਨ ਦੇ ਕਾਰਨ 2,270 ਲੋਕਾਂ ਦੀ ਮੌਤ ਹੋਈ ਸੀ।

ਅਧਿਕਾਰੀਆਂ ਨੇ ਦੱਸਿਆ ਹੈ ਕਿ 12 ਅਕਤੂਬਰ ਤੱਕ ਦਿੱਲੀ 'ਚ ਇਕ ਹੋਰ ਮੌਤ ਹੋਈ ਹੈ ਅਤੇ 111 ਮਾਮਲੇ ਸਾਹਮਣੇ ਆਏ ਹਨ। ਕੇਂਦਰੀ ਸਿਹਤ ਮੰਤਰੀ ਜੇ. ਪੀ. ਨੱਢਾ ਨੇ ਹਾਲ ਹੀ ਦੇਸ਼ 'ਚ ਮੌਸਮੀ ਇਨਫਲੂਏਂਜ਼ਾ ਦੇ ਫੈਲਣ ਦੀ ਸਥਿਤੀ ਦੀ ਜਾਂਚ ਕੀਤੀ ਸੀ।ਮੌਸਮੀ ਇਨਫਲੂਏਂਜ਼ਾ ਦੇ ਸਮੇਂ ਨੂੰ ਦੇਖਦੇ ਹੋਏ ਨੱਡਾ ਨੇ ਮਾਮਲਿਆਂ ਦੀ ਲਗਾਤਾਰ ਨਿਗਰਾਨੀ ਯਕੀਨਨ ਕਰਨ ਦੇ ਲਈ ਆਧਿਕਾਰੀਆਂ ਨੂੰ ਹਦਾਇਤਾਂ ਦਿੱਤੀਆਂ ਹਨ।

  • Topics :

Related News