ਟੀ. ਬੀ. ਮਰੀਜ ਨੂੰ 5 ਮਿੰਟ ਤੱਕ ਲਗਾਤਾਰ ਧੁੱਪ ਸੇਕਣੀ ਚਾਹੀਦੀ ਹੈ

ਨਵੀਂ ਦਿੱਲੀ–  ਦੇਸ਼ 'ਚ ਟੀ. ਬੀ. ਦੇ ਬੈਕਟੀਰੀਆ ਤੋਂ ਹਰ ਦੂਜਾ ਵਿਅਕਤੀ ਪੀੜਤ ਹੈ। ਇਸਦਾ ਮਤਲਬ ਇਹ ਨਹੀਂ ਕਿ ਉਸ ਨੂੰ ਟੀ. ਬੀ. ਹੈ ਪਰ ਖਤਰਾ ਜ਼ਰੂਰ ਹੈ। ਇਸ ਤੋਂ ਬਚਣ ਲਈ ਦਿਨ 'ਚ ਘੱਟ ਤੋਂ ਘੱਟ 5 ਮਿੰਟ ਤੱਕ ਲਗਾਤਾਰ ਧੁੱਪ ਸੇਕਣੀ ਚਾਹੀਦੀ ਹੈ। ਲਖਨਊ 'ਚ ਹੋ ਰਹੇ ਇੰਡੀਆ ਇੰਟਰਨੈਸ਼ਨਲ ਸਾਇੰਸ ਫੈਸਟੀਵਲ (ਆਈ. ਆਈ. ਐੱਸ. ਐੱਫ.) ਦੇ ਹੈਲਥ ਕਾਨਕਲੇਵ 'ਚ ਕਿੰਗਸ ਜਾਰਜ ਮੈਡੀਕਲ ਯੂਨੀਵਰਸਿਟੀ ਦੇ ਰੈਸਪੀਰੇਟਰੀ ਮੈਡੀਸਨ ਦੇ ਹੈੱਡ ਡਾ. ਸੂਰਿਆਕਾਂਤ ਨੇ ਦੱਸਿਆ ਕਿ ਧੁੱਪ ਨਾਲ ਟੀ. ਬੀ. ਦੇ ਬੈਕਟੀਰੀਆ ਮਰ ਜਾਂਦੇ ਹਨ। ਡਾ. ਸੂਰਿਆਕਾਂਤ ਨੇ ਦੱਸਿਆ ਕਿ 2025 ਤੱਕ ਭਾਰਤ ਨੂੰ ਟੀ. ਬੀ. ਮੁਕਤ ਬਣਾਉਣ ਦਾ ਟੀਚਾ ਹੈ। ਦੇਸ਼ 'ਚ ਇਸਦੇ ਲਗਭਗ 32 ਲੱਖ ਮਰੀਜ਼ ਹਨ। ਇਨ•ਾਂ 'ਚੋਂ 11 ਲੱਖ ਦੀ ਪਛਾਣ ਨਹੀਂ ਹੋ ਸਕਦੀ। ਉਥੇ ਹੀ ਸੂਬੇ 'ਚ ਲਗਭਗ 7.5 ਲੱਖ ਮਰੀਜ਼ ਹਨ। ਉਨ•ਾਂ ਦੱਸਿਆ ਕਿ ਟੀ. ਬੀ. ਤੋਂ ਬਚਾਅ ਦਾ ਸਭ ਤੋਂ ਚੰਗਾ ਤਰੀਕਾ ਹੈ ਕਿ ਮਾਸਕ ਲਗਾ ਕੇ ਚੱਲੋ ਜਾਂ ਮੂੰਹ ਕੱਪੜੇ ਨਾਲ ਢੱਕ ਲਓ।

  • Topics :

Related News