ਘੜੀ ਲਗਾਉਣ ਲਈ ਕਿਹੜੀ ਦਿਸ਼ਾ ਹੈ ਗਲਤ

ਸਮਾਂ ਦੱਸਣ ਦੇ ਨਾਲ ਘੜੀ ਘਰ ਦੀ ਡੈਕੋਰੇਸ਼ਨ 'ਚ ਚਾਰ ਚੰਨ ਲਗਾਉਂਦੀ ਹੈ। ਅਕਸਰ ਕਿਹਾ ਜਾਂਦਾ ਹੈ ਕਿ ਸਮਾਂ ਠੀਕ ਹੈ ਤਾਂ ਸਭ ਕੁਝ ਠੀਕ ਹੈ ਪਰ ਕੀ ਤੁਸੀਂ ਜਾਣਦੇ ਹੋ ਕਿ ਸਮੇਂ ਦੇ ਨਾਲ ਇਸ ਦੀ ਦਿਸ਼ਾ ਦਾ ਠੀਕ ਹੋਣਾ ਵੀ ਬਹੁਤ ਜਰੂਰੀ ਹੈ। ਅਜਿਹੀ ਹਾਲਤ ਵਿਚ ਅੱਜ ਅਸੀਂ ਤੁਹਾਨੂੰ ਦੱਸਾਂਗੇ ਕਿ ਤੁਹਾਨੂੰ ਵਾਸਤੂ ਅਨੁਸਾਰ ਕਿਸ ਦਿਸ਼ਾ ਘੜੀ ਲਗਾਉਣੀ ਚਾਹੀਦੀ ਹੈ ਅਤੇ ਕਿੱਥੇ ਨਹੀਂ ਲਗਾਉਣੀ ਚਾਹੀਦੀ।  ਇਸ ਦਿਸ਼ਾ 'ਚ ਨਾ ਲਗਾਓ ਘੜੀ - ਦੱਖਣ ਦਿਸ਼ਾ ਦੱਖਣ ਦਿਸ਼ਾ 'ਚ ਕਦੇ ਭੁੱਲ ਕੇ ਵੀ ਘੜੀ ਨਾ ਲਗਾਓ। ਇਸ ਥਾਂ 'ਤੇ ਘੜੀ ਲਗਾਉਣ ਨਾਲ ਸਿਹਤ 'ਤੇ ਅਸਰ ਪੈਂਦਾ ਹੈ। ਇਸ ਦੇ ਨਾਲ ਹੀ ਦੱਖਣ ਦਿਸ਼ਾ 'ਚ ਲੱਗੀ ਘੜੀ ਧਨ 'ਚ ਕਮੀ  ਲਿਆਉਂਦੀ ਹੈ। - ਬੈੱਡਰੂਮ ਬੈੱਡਰੂਮ ਦੀ ਕੰਧ 'ਤੇ ਕਦੇ ਭੁੱਲ ਕੇ ਵੀ ਘੜੀ ਨਾ ਲਗਾਓ। ਇਸ ਥਾਂ 'ਤੇ ਘੜੀ ਲਗਾਉਣ ਨਾਲ ਵਿਆਹੁਤਾ ਜ਼ਿੰਦਗੀ 'ਚ ਦਰਾਰ ਆਉਣ ਲੱਗਦੀ ਹੈ। ਜੇਕਰ ਫਿਰ ਵੀ ਤੁਹਾਨੂੰ ਬੈੱਡਰੂਮ ਵਿਚ ਘੜੀ ਰੱਖਣੀ ਹੈ ਤਾਂ ਛੋਟਾ ਜਿਹਾ ਅਲਾਰਮ ਕਲਾਕ ਰੱਖ ਦਿਓ। - ਮੇਨ ਗੇਟ ਵਾਸਤੂ ਅਨੁਸਾਰ ਮੇਨ ਗੇਟ 'ਤੇ ਘੜੀ ਲਗਾਉਣ ਨਾਲ ਘਰ 'ਚ ਨਕਾਰਾਤਮਕ ਊਰਜਾ ਆਉਂਦੀ ਹੈ। ਇਸ ਦੇ ਨਾਲ ਹੀ ਘਰ-ਪਰਿਵਾਰ ਨੂੰ ਬੁਰੀ ਨਜ਼ਰ ਲੱਗਦੀ ਹੈ।

  • Topics :

Related News