ਦੀਵਾਲੀ 'ਤੇ ਇੰਝ ਕਰੋ ਪੂਜਾ

ਨਵੀਂ ਦਿੱਲੀ—

ਇਸ ਸਾਲ ਬੁੱਧਵਾਰ ਦੇ ਦਿਨ ਸਵਾਤੀ ਅਤੇ ਵਿਸ਼ਾਖਾ ਨਕਸ਼ੱਤਰ ਆਯੁਸ਼ਮਾਨ ਅਤੇ ਕਿਸਮਤ ਯੋਗ ਅਤੇ ਤੁਲਾ ਰਾਸ਼ੀ 'ਚ ਦੀਵਾਲੀ ਪੈਣ ਕਾਰਨ ਵਪਾਰ 'ਚ ਕਾਫੀ ਵਾਧਾ ਹੋਵੇਗਾ। ਵਪਾਰੀਆਂ ਲਈ ਪੂਰਾ ਸਾਲ, ਸ਼ੁੱਭ ਅਤੇ ਲਾਭਕਾਰੀ ਰਹੇਗਾ। ਇਸ ਵਾਰ ਲਕਸ਼ਮੀ ਪੂਜਾ ਨਾਲ ਵੀ ਸਾਰਿਆਂ ਨੂੰ ਧਨ, ਵੈਭਵ ਅਤੇ ਸੰਪਤੀ ਅਤੇ ਸਿੱਕਿਆਂ ਦੀ ਦ੍ਰਿਸ਼ਟੀ ਨਾਲ ਵਿਸ਼ੇਸ਼ ਲਾਭ ਪ੍ਰਾਪਤ ਹੋਵੇਗਾ। ਖਾਦ ਸਮੱਗਰੀ, ਧਾਤੁਆਂ,ਵਾਹਨਾਂ ਆਦਿ ਦੇ ਵਪਾਰੀਆਂ ਨੂੰ ਬਹੁਤ ਲਾਭ ਹੋਵੇਗਾ।  ਦੀਵਾਲੀ 'ਤੇ ਆਂਸ਼ਿਕ ਕਲਾਸਰਪ ਦੋਸ਼ ਵਿਆਪਤ ਹੋਣਾ ਅਤੇ ਸੂਰਜ ਦਾ ਨੀਚ ਰਾਸ਼ੀ ਤੁਲਾ 'ਚ ਹੋਣਾ ਅਤੇ ਰਾਹੁ ਦਾ ਚੰਦਰ ਦੀ ਕਰਕ ਰਾਸ਼ੀ 'ਚ ਹੋਣਾ ਇਕ ਤਰ੍ਹਾਂ ਨਾਲ ਦੀਵਾਲੀ ਨੂੰ ਗ੍ਰਹਿਣ ਗ੍ਰਸਤ ਕਿਹਾ ਜਾ ਸਕਦਾ ਹੈ ਜੋ ਦੇਸ਼ ਦੀ ਸੁਰੱਖਿਆ,ਸਰਕਾਰ ਅਤੇ ਨਿਆ ਵਿਵਸਥਾ ਲਈ ਚੰਗੇ ਸੰਕੇਤ ਨਹੀਂ ਹਨ।   - ਘਰ ਦੀ ਸਾਫ-ਸਫਾਈ ਕਰੋ। ਪ੍ਰਵੇਸ਼ ਦੁਆਰ 'ਤੇ ਘਿਉ ਅਤੇ ਸਿੰਧੂਰ ਨਾਲ ਓਮ ਜਾਂ ਸਵਾਸਤਿਕ ਦਾ ਚਿੰਨ ਬਣਾਓ।  - ਸ਼ਾਮ ਦੇ ਸਮੇਂ ਬਤਾਸ਼ੇ, ਅਖਰੋਟ, ਪੰਜ ਤਰ੍ਹਾਂ ਦੀਆਂ ਮਠਿਆਈਆਂ, ਫਲ ਮੰਦਰ 'ਚ ਦੀਵਾ ਜਗਾ ਕੇ ਚੜਾਓ।  - ਦੀਵਾਲੀ ਵਾਲੇ ਦਿਨ ਮਿੱਟੀ ਜਾਂ ਚਾਂਦੀ ਦੀ ਲਕਸ਼ਮੀ ਜੀ ਦੀ ਮੂਰਤੀ ਖਰੀਦੋ। ਇਕ ਨਵਾਂ ਝਾੜੂ ਲੈ ਕੇ ਕਿਚਨ 'ਚ ਰੱਖੋ।  - ਲਕਸ਼ਮੀ ਪੂਜਾ ਕਰੋ।  - ਕਿਤਾਬਾਂ, ਪੈੱਨ, ਸਟੇਸ਼ਨਰੀ, ਤਰਾਜੂ, ਕੰਪਿਊਟਰ ਜਾਂ ਇਹ ਵਸਤੂਆਂ ਜੋ ਤੁਸੀਂ ਰੁਜ਼ਗਾਰ ਲਈ ਵਰਤੋਂ ਕਰਦੇ ਹੋ ਉਨ੍ਹਾਂ ਦੀ ਪੂਜਾ ਕਰੋ।  ਓਮ ਸ਼੍ਰੀ ਹੀਂ ਸ਼੍ਰੀ ਮਹਾਲਕਸ਼ਮਯੈ ਨਮ: 5 ਕਮਲ ਗੱਟੇ, 20 ਕਮਲ ਦੇ ਫੁੱਲ, ਫੁੱਲ ਮਾਲਾ, ਖੁਲ੍ਹੇ ਫੁੱਲ, 5 ਫਲ, 5 ਮਠਿਆਈਆਂ, ਦੁੱਧ ਅੱਧਾ ਕਿਲੋ, ਦਹੀਂ 250 ਗ੍ਰਾਮ, ਸ਼ਹਿਦ, ਕੇਸਰ,ਲਕਸ਼ਮੀ,ਗਣੇਸ਼ ਜੀ ਦੀ ਫੋਟੋ ਜਾਂ ਮੂਰਤੀ, ਅੰਬ ਦੇ ਪੱਤੇ, ਕਪੂਰ,ਜਨੇਊ, ਚੰਦਨ, ਦੂਬ, ਮਿੱਟੀ ਦੇ ਦੀਵੇ, 12 ਛੋਟੇ ਇਕ ਵੱਡਾ, ਸਰ੍ਹੋਂ ਦਾ ਤੇਲ, ਦੇਸੀ ਘਿਉ, ਰੂੰ, ਜੋਤੀ ਪੰਡ ਮੇਵਾ, ਪੰਜ ਮੇਵਾ ਪੰਜ ਮਠਿਆਈਆਂ, ਚਾਂਦੀ ਦਾ ਸਿੱਕਾ, ਅੱਸ਼ਟ ਗੰਧ, ਮਾਤਾ ਦਾ ਸ਼ਿੰਗਾਰ, ਚੌਲ, ਸਵਾ ਕਿਲੋ ਸ਼ੱਕਰ, 50 ਗ੍ਰਾਮ ਖੀਲਾਂ, ਬਤਾਸ਼ੇ, ਮਠਿਆਈ, ਮੋਮਬੱਤੀਆਂ, ਗੰਗਾਜਲ, ਮਾਚਿਸ ਸ਼ੰਖ, ਰੇਸ਼ਮੀ ਕੱਪੜੇ, ਪੀਲੀ ਸਰ੍ਹੋਂ, ਸਿੰਧੂਰ, ਪੰਚਅੰਮ੍ਰਿਤ, ਹਵਨ ਸਮੱਗਰੀ, ਜੌਂ, ਤਿਲ, ਤੁਲਸੀ ਦੀ ਮਾਲਾ, ਹਵਨ ਕੁੰਡ, ਆਸਨ, ਦਕਸ਼ਿਣਾ ਆਦਿ। ਆਮ ਪੂਜਾ ਵਿਧੀ  ਨਹਾ ਕੇ ਪੂਜਾ ਲਈ ਉੱਤਰ-ਪੂਰਵ ਦਿਸ਼ਾ ਵੱਲ ਮੂੰਹ ਕਰੋ ਅਤੇ ਜ਼ਮੀਨ 'ਤੇ ਕੋਈ ਦਰੀ ਜਾਂ ਕੰਬਲ ਵਿਛਾ ਲਓ। ਦੁਆਰ 'ਤੇ ਰੰਗੋਲੀ ਬਣਾ ਲਓ। ਥਾਲੀ 'ਚ ਅਸ਼ਟ ਦਲ ਬਣਾ ਕੇ ਨੌ ਗ੍ਰਹਾਂ ਦਾ ਆਕਾਰ ਆਟੇ ਨਾਲ ਬਣਾ ਕੇ ਲਕਸ਼ਮੀ ਜੀ ਦੀ ਮੂਰਤੀ ਨੂੰ ਪਾਣੀ 'ਚ ਪ੍ਰਵਾਹਿਤ ਕਰੋ। ਗਣੇਸ਼ ਜੀ ਲਕਸ਼ਮੀ ਜੀ ਅਤੇ ਸਰਸਵਤੀ ਜੀ ਦੀਆਂ ਮੂਰਤੀਆਂ ਰੱਖੋ। ਚੌਕੀ 'ਤੇ ਲਾਲ ਕੱਪੜਾ ਵਿਸ਼ਾ ਕੇ ਥਾਲੀ ਰੱਖੋ। ਕਲਸ਼,ਧੂਫ, ਦੀਪ ਰੱਖੋ। ਕਲਸ਼ 'ਚ ਪਾਣੀ ਭਰ ਦਿਓ ਕਲਸ਼ 'ਤੇ ਅੰਬ ਦੇ 5 ਜਾਂ 7 ਪੱਤੇ ਰੱਖੋ। ਪਾਣੀ ਵਾਲੇ ਨਾਰੀਅਲ 'ਤੇ 3 ਜਾਂ 5 ਚੱਕਰ ਕਲਾਵਾ ਜਾਂ ਮੌਲੀ ਬਣ ਕੇ ਕਲਸ਼ 'ਤੇ ਰੱਖ ਦਿਓ। ਕੇਸਰ ਚੰਦਨ ਨਾਲ ਸਵਾਸਤਿਕ ਬਣਾ ਕੇ ਗਣੇਸ਼ ਜੀ ਲਕਸ਼ਮੀ ਜੀ ਅਤੇ ਸ਼੍ਰੀਯੰਤਰ ਨੂੰ ਸਥਾਪਤ ਕਰੋ। ਲਕਸ਼ਮੀ ਜੀ ਨੂੰ ਗਣੇਸ਼ ਜੀ ਦੇ ਸੱਜੇ ਪਾਸੇ ਰੱਖੋ। ਗਣੇਸ਼ ਜੀ 'ਤੇ ਫੁੱਲ ਚੜ੍ਹਾਓ। ਪੰਚਅੰਮ੍ਰਿਤ ਦੁੱਧ, ਦਹੀਂ, ਘਿਉ, ਸ਼ਹਿਦ ਅਤੇ ਸ਼ੱਕਰ ਨਾਲ ਸਨਾਨ ਕਰਵਾਓ ਫਿਰ ਜਲ ਚੜ੍ਹਾਓ। ਫਿਰ ਮੌਲੀ, ਚੰਦਨ, ਕੁਮਕੁਮ, ਚੌਲ,ਫੁੱਲ, ਦੁਰਵਾ, ਸਿੰਧੂਰ, ਰੋਲੀ, ਇੱਤਰ,ਧੂਫ, ਮੇਵੇ, ਪ੍ਰਸਾਦ, ਫਲ, ਪਾਨ, ਸੁਪਾਰੀ, ਲੌਂਗ, ਇਲਾਇਚੀ 11 ਰੁਪਏ ਬਾਰੀ-ਬਾਰੀ ਚੜ੍ਹਾਓ। ਦੁੱਧ, ਦਹੀਂ, ਘਿਉ, ਮਧੂ, ਸ਼ੱਕਰ ਪੰਚਾਮ੍ਰਿਤ, ਚੰਦਨ, ਗੰਗਾਜਲ ਨਾਲ ਮੂਰਤੀ ਨੂੰ ਸਨਾਨ ਕਰੋ। ਕੱਪੜੇ,ਗਹਿਨੇ, ਚੰਦਨ, ਸਿੰਧੂਰ, ਕੁਮਕੁਮ, ਇੱਤਰ, ਫੁੱਲ ਆਦਿ ਸਮਰਪਿਤ ਕਰੋ। ਲਕਸ਼ਮੀ ਜੀ ਮੂਰਤੀ ਦੀ ਹਰ ਹਿੱਸੇ ਨੂੰ ਫੁੱਲਾਂ ਨਾਲ ਸਜਾਓ।  ਤੇਲ ਦਾ ਇਕ ਚੌਮੁੱਖੀ ਦੀਵਾ ਅਤੇ 21 ਛੋਟੇ ਦੀਵੇ ਜਗਾਓ। ਸਭ ਤੋਂ ਪਹਿਲਾਂ ਮੂਰਤੀਆਂ 'ਤੇ ਤਿਲਕ ਲਗਾ ਕੇ ਫਿਰ ਆਪਣੇ ਅਤੇ ਹੋਰ ਮੈਂਬਰਾਂ ਦੇ ਕਲਾਵਾ ਬੰਨ੍ਹੋ, ਅਤੇ ਤਿਲਕ ਲਗਾਓ। ਗੁਰੂ ਅਤੇ ਲਕਸ਼ਮੀ ਜੀ ਦਾ ਧਿਆਨ ਕਰੋ। ਮੂਰਤੀਆਂ 'ਤੇ ਚੌਲ, ਪਾਨ, ਸੁਪਾਰੀ, ਲੌਂਗ, ਫਲ, ਕਲਾਵਾ, ਮਠਿਆਈ, ਮੇਵੇ ਆਦਿ ਚੜਾਓ। ਅਕਸ਼ਤ ਫੁੱਲ ਸੱਜੇ ਹੱਥ 'ਚ ਲੈ ਕੇ ਧਰਤੀ ਅਤੇ ਨੌ ਗ੍ਰਹਾਂ -ਸੂਰਜ, ਚੰਦਰ, ਮੰਗਲ, ਬੁੱਧ, ਗੁਰੂ, ਸ਼ੁੱਕਰ, ਸ਼ਨੀ, ਰਾਹੁ, ਕੇਤੁ, ਕੁਬਰੇ ਦੇਵਤਾ, ਸਥਾਨ ਦੇਵਤਾ, ਨਗਰ ਖੇੜਾ, ਵਾਸਤੂ ਦੇਵਤਾ ਕੁੱਲ ਦੇਵੀ ਜਾਂ ਦੇਵਤਾ ਦਾ ਧਿਆਨ ਕਰੋ। ਹੱਥ ਜੋੜ ਕੇ ਗਣਪਤੀ ਅਤੇ ਹੋਰ ਦੇਵੀ-ਦੇਵਤਿਆਂ ਨੂੰ ਨਮਸਕਾਰ ਕਰੋ। ਸੰਕਲਪ ਕਰੋ।  ਦੇਹਰੀ ਪੂਜਾ ਪ੍ਰਵੇਸ਼ ਦੁਆਰ 'ਤੇ ਸਿੰਧੂਰ ਨਾਲ ਸਵਸਤਿਕ ਬਣਾਓ ਜਾਂ ਓਮ ਗਣੇਸ਼ਾਯ ਨਮ: ਜਾਂ ਸ਼ੁੱਭ ਲਾਭ ਲਿਖੋ। ਦੀਵਾ ਜਗਾਓ।   ਲੇਖਨੀ ਪੂਜਨ  ਪੈੱਨ, ਸਟੇਸ਼ਨਰੀ, ਕੰਪਿਊਟਰ, ਕੈਲਕੁਲੇਟਰ, ਬਹੀ ਖਾਤੇ ਆਦਿ 'ਤੇ ਕੇਸਰ ਯੁਕਤ ਚੰਦਨ ਨਾਲ ਸਵਾਸਤਿਕ ਬਣਾਓ। ਮੌਲੀ ਲਪੇਟੋ, ਸਰਸਵਤੀ ਜੀ ਦਾ ਧਿਆਨ ਕਰੋ। ਧੂਫ ਦੀਪ ਕਰੋ। ਵਿਦਿਆਰਥੀ ਆਪਣੀਆਂ ਕਿਤਾਬਾਂ, ਨੋਟ ਬੁੱਕ 'ਤੇ ਵੀ ਅਜਿਹਾ ਹੀ ਕਰੋ। ਜੋ ਵਿਦਿਆਰਥੀ ਕੰਪੀਟੀਸ਼ਨ 'ਚ ਬੈਠ ਰਹੇ ਹਨ ਜਾਂ ਪਰੀਖਿਆ ਦੇ ਰਹੇ ਹਨ ਕਲਮ ਪੂਜਨ ਇਸ ਮੌਕੇ 'ਤੇ ਕਰ ਸਕਦੇ ਹਨ।  

ਕੁਬੇਰ ਪੂਜਨ  ਤਿਜੌਰੀ, ਕੈਸ਼ ਬਾਕਸ, ਲਾਕਰ ਆਦਿ 'ਤੇ ਸਵਸਤਿਕ ਚਿੰਨ੍ਹ ਬਣਾ ਕੇ ਕੁਬੇਰ ਨੂੰ ਨਮਸਕਾਰ ਕਰੋ ਅਤੇ ਧਨ ਦੀ ਕਾਮਨਾ ਕਰੋ।  ਤੁਲਾ, ਮਾਨਕ,ਕੰਪਿਊਟਰ, ਨੋਟ ਕਾਊਂਟਿਕ ਮਸ਼ੀਨ 'ਤੇ ਸਿੰਧੂਰ ਨਾਲ ਸਵਾਸਤਿਕ ਬਣਾਓ। ਸ਼ੁੱਭ ਲਾਭ ਲਿਖੋ, ਮੌਲੀ ਲਪੇਟੋ ਪੂਜਨ ਕਰੋ।   ਦੀਪ ਮਾਲਾ  5,7 ਜਾਂ 11 ਦੀਵੇ ਜਗਾਓ। ਲਕਸ਼ਮੀ-ਗਣੇਸ਼ ਜੀ ਦੀ ਆਰਤੀ ਕਰੋ। ਇਨ੍ਹਾਂ ਦੀਵਿਆਂ ਨੂੰ ਘਰ ਦੇ ਕੌਨੇ-ਕੌਨੇ 'ਚ ਰੱਖੋ। ਇਕ ਮੰਦਰ 'ਚ ਜਗਾਓ।   ਪ੍ਰਸਾਦ ਵੰਡੋ ਖੀਲੇ, ਗੁੜ ਦੇ ਬਣੇ ਖਿਡੌਣੇ ਅਤੇ ਸੁੱਕੇ ਮੇਵੇ।  ਹਵਨ ਕਰੋ:ਪੂਜਾ ਦੇ ਬਾਅਦ ਹਵਨ ਅਤੇ ਆਰਤੀ ਕਰ ਸਕਦੇ ਹੋ। ਵਿਸ਼ੇਸ਼:ਦੀਵਾਲੀ 'ਤੇ ਜਗਦਾ ਹੋਇਆ ਦੀਵਾ ਭੁੱਲ ਕੇ ਵੀ ਨਾ ਬੁਝਾਓ।  ਕੁਝ ਵਿਸ਼ਵਾਸ  ਜੇਕਰ ਦੀਵਾਲੀ ਦੀ ਰਾਤ ਕਿਰਲੀ ਦਿੱਸ ਜਾਵੇ ਤਾਂ ਧਨ ਆਉਂਦਾ ਹੈ। ਛਛੂੰਦਰ ਦਿੱਸਣ ਆਰਥਿਕ ਲਾਭ ਦਾ ਸੂਚਕ ਮੰਨਿਆ ਜਾਂਦਾ ਹੈ। ਜੇਕਰ ਦੀਵਾਲੀ ਦੀ ਰਾਤ ਬਿੱਲੀ ਦੁੱਧ ਪੀ ਜਾਵੇ ਤਾਂ ਇਸ ਨੂੰ ਵੀ ਚੰਗਾ ਸ਼ਗਨ ਕਿਹਾ ਜਾਂਦਾ ਹੈ ਅਤੇ ਲਕਸ਼ਮੀ ਜੀ ਦਾ ਵਾਹਨ ਉੱਲੂ ਤੁਹਾਡੇ ਘਰ ਦੇ ਬਨੇਰੇ 'ਤੇ ਦਰਸ਼ਨ ਦੇ ਦੇਵੇ ਤਾਂ ਉਸ ਸਾਲ ਦੀ ਗੱਲ ਹੀ ਕੁਝ ਹੋਰ ਹੁੰਦੀ ਹੈ। ਦੀਵਾਲੀ 'ਤੇ ਕੁਝ ਉਪਾਅ - ਕਰਜ਼ਾ ਵਾਪਸ ਨਾ ਕਰਨ ਵਾਲੇ ਦਾ ਨਾਂ ਕੋਇਲੇ ਦੀ ਰਾਖ ਜਾਂ ਕਾਜਲ ਨਾਲ ਭੋਜਪੱਤਰ 'ਤੇ ਲਿੱਖ ਕੇ ਇਕ ਪੱਥਰ ਦੇ ਹੇਠਾਂ ਦਬਾ ਦਿਓ।  - ਧਨ 'ਚ ਵਾਧੇ ਲਈ- ਚਾਂਦੀ ਦੀ ਗੋਲ ਡੱਬੀ 'ਚ ਸ਼ਹਿਦ ਅਤੇ ਨਾਗਕੇਸਰ ਭਰ ਕੇ ਧਨ ਵਾਲੀ ਥਾਂ 'ਤੇ ਰੱਖ ਦਿਓ।  - ਘਰ ਦੀ ਨਜ਼ਰ ਉਤਾਰਨ ਲਈ- ਇਕ ਨਾਰੀਅਲ ਅਤੇ ਖੀਰ ਹੱਥ 'ਚ ਲੈ ਕੇ ਪੂਰੇ ਘਰ ਦੀ ਪਰਿਕਰਮਾ ਕਰਕੇ ਪ੍ਰਵੇਸ਼ ਦੁਆਰ 'ਤੇ ਤੋੜ ਕੇ ਖੀਰ ਉੱਥੇ ਰੱਖ ਦਿਓ।  - ਕਰਜ਼ਾ ਮੁਕਤੀ ਲਈ- ਸਫਟਿਕ ਦੀ ਮਾਲਾ ਨਾਲ ਇਸ ਮੰਤਰ ਦਾ ਜਾਪ ਕਰੋ।   ਓਮ ਨਮੋਂ ਹੀਂ ਸ਼੍ਰੀ ਕਲੀਂ ਸ਼੍ਰੀਂ ਲਕਸ਼ਮੀ ਮਮ ਗ੍ਰਿਹੇ ਧਨਮ ਚਿੰਤਾ ਦੂਰ ਕਰੋਤੀ ਸਵਾਹਾ!

- ਵਿੱਦਿਆ ਦੀ ਪ੍ਰਾਪਤੀ ਲਈ:ਓਮ ਏ ਕ੍ਰੀਂ ਏਂ ਓਮ ਦਾ 21 ਵਾਰ ਜਾਪ ਕਰੋ।  - ਨੌਕਰੀ ਪ੍ਰਾਪਤ ਕਰਨ ਲਈ:ਓਮ ਹੀਂ ਕਾਰਯ ਸਿੱਧੀ ਓਮ ਨਮਯ: ਦਾ ਜਾਪ ਕਰੋ। - ਸ਼ੱਤਰੁ ਦੇ ਨਾਸ਼ ਲਈ:ਓਮ ਕਲੀਂ ਹੀਂ ਏ, ਸ਼ੱਤਰੂਨਾਸ਼ਾਏ ਫੱਟ ਦਾ ਤਿੰਨ ਦਿਨ ਜਾਪ ਇਕ-ਇਕ ਮਾਲਾ ਕਰੋ। ਇਸ ਸਾਲ ਦੀ ਦੀਵਾਲੀ  ਇਸ ਸਾਲ ਬੁੱਧਵਾਰ ਦੀ ਦੀਵਾਲੀ ਕੱਲ ਕਾਰਖਾਨਾ ਮਾਲਿਕਾਂ, ਉਦਯੋਗ-ਧੰਧੇ, ਸ਼ੇਅਰ ਬਾਜਾਰ, ਰਾਜਨੇਤਾਵਾਂ ਅਤੇ ਬੁੱਧੀਜੀਵੀਆਂ , ਜੱਜਾਂ ਆਦਿ ਲਈ ਸ਼ੁੱਭ ਫਲਦਾਈ ਹੈ। ਇਨ੍ਹਾਂ ਨੂੰ ਭਰਪੂਰ ਮਾਤਰਾ 'ਚ ਧਨ ਲਾਭ ਹੋਵੇਗਾ ਅਤੇ ਮਿਥੁਨ, ਸਿੰਘ, ਤੁਲਾ, ਮਕਰ, ਕੁੰਭ ਰਾਸ਼ੀ ਵਾਲੇ ਵਿਅਕਤੀਆਂ ਅਤੇ ਰਾਜਨੇਤਾਵਾਂ 'ਤੇ ਲਕਸ਼ਮੀ ਵਰਸੇਗੀ ਅਤੇ ਉੱਚੇ ਅਹੁਦੇ ਦੀ ਪ੍ਰਾਪਤੀ ਦੇ ਯੋਗ ਬਣਨਗੇ। ਉੱਥੇ ਹੀ ਮੇਖ, ਬ੍ਰਿਖ, ਬ੍ਰਿਸ਼ਚਕ, ਧਨ ਅਤੇ ਮੀਨ ਰਾਸ਼ੀ ਵਾਲੇ ਵਿਅਕਤੀ, ਮੁਖ ਮੰਤਰੀਆਂ, ਰਾਜਨੇਤਾਵਾਂ ਅਤੇ ਅਭਿਨੇਤਾਵਾਂ ਲਈ ਚੁਨੌਤੀ, ਅਗਿਨੀ ਪਰੀਖਿਆ ਅਤੇ ਤਾਜਹਰਨ ਵਾਲਾ ਸਾਬਤ ਹੋਵੇਗਾ। ਸਾਵਧਾਨ ਰਹਿਣ ਦੀ ਜ਼ਰੂਰਤ ਹੈ।  ਸੁਪਰੀਮ ਕੋਰਟ ਦੀ ਚਮਕ-ਦਮਕ ਵਧੇਗੀ। ਜਨਹਿਤ 'ਚ ਇਤਿਹਾਸਿਕ ਫੈਸਲਾ ਸੁਣਾਏ ਜਾਣ ਅਤੇ ਭ੍ਰਸ਼ਟ ਨੇਤਾਵਾਂ 'ਤੇ ਗਾਜ ਡਿੱਗੇਗੀ। ਰਾਮ ਮੰਦਰ ਦਾ ਫੈਸਲਾ ਹੋਵੇਗਾ ਅਤੇ ਰਾਫੇਲ 'ਚ ਘਮਾਸਾਨ ਹੋਵੇਗਾ। ਮਹਿੰਗਾਈ ਨਾਲ ਜਨਤਾ ਤ੍ਰਸਦ ਹੋ ਕੇ ਉਗਰ ਅੰਦੋਲਨ ਕਰੇਗੀ ਅਤੇ ਦੁਨੀਆ ਲਈ ਪਰਿਵਤਰਨ ਦਾ ਸਾਲ ਸਾਬਤ ਹੋਵੇਗਾ।

  • Topics :

Related News