ਕਸਟਮ ਵਿਭਾਗ ਦੀ ਟੀਮ ਨੇ 35 ਲੱਖ ਰੁਪਏ ਦਾ ਸੋਨਾ ਕੀਤਾ ਬਰਾਮਦ

Jul 16 2018 03:31 PM

ਅੰਮ੍ਰਿਤਸਰ ਸ੍ਰੀ ਗੁਰੂ ਰਾਮਦਾਸ ਇੰਟਰਨੈਸ਼ਨਲ ਏਅਰਪੋਰਟ 'ਤੇ ਕਸਟਮ ਵਿਭਾਗ ਦੀ ਟੀਮ ਨੇ 2 ਵੱਖ-ਵੱਖ ਕੇਸਾਂ 'ਚ 35 ਲੱਖ ਰੁਪਏ ਦੀ ਕੀਮਤ ਦਾ ਸੋਨਾ ਬਰਾਮਦ ਕੀਤਾ ਹੈ, ਜਿਸ ਵਿਚ ਦਿੱਲੀ ਤੋਂ ਅੰਮ੍ਰਿਤਸਰ ਆਏ ਯਾਤਰੀ ਦੇ ਗੁਪਤ ਅੰਗ 'ਚੋਂ 901 ਗ੍ਰਾਮ ਸੋਨਾ ਬਰਾਮਦ ਕੀਤਾ ਗਿਆ। ਇਸ ਦੀ ਕੀਮਤ 27 ਲੱਖ ਰੁਪਏ ਬਣਦੀ ਹੈ। ਇਕ ਹੋਰ ਕੇਸ ਵਿਚ ਤੁਰਕਮੇਨਿਸਤਾਨ ਤੋਂ ਆਏ 2 ਯਾਤਰੀਆਂ ਤੋਂ ਕਸਟਮ ਵਿਭਾਗ ਦੀ ਟੀਮ ਨੇ 8 ਲੱਖ ਰੁਪਏ ਦੀ ਕੀਮਤ ਦਾ ਸੋਨਾ ਬਰਾਮਦ ਕੀਤਾ ਹੈ । ਕਸਟਮ ਐਕਟ ਅਨੁਸਾਰ ਫੜੇ ਗਏ ਵਿਅਕਤੀ ਨੂੰ ਜ਼ਮਾਨਤ ਵੀ ਦੇ ਦਿੱਤੀ ਗਈ।

  • Topics :

Related News