ਨਸ਼ਾ ਖਤਮ ਕਰਨ ਵਿੱਚ ਲੋਕ ਪੁਲੀਸ ਦੀ ਮਦਦ ਲਈ ਆਉਣ ਅੱਗੇ- ਸੁਰੇਸ਼ ਅਰੋੜਾ

Jul 21 2018 01:43 PM

ਹੁਸ਼ਿਆਰਪੁਰ ਪੰਜਾਬ ਦੇ ਡਾਇਰੈਕਟਰ ਜਨਰਲ ਸੁਰੇਸ਼ ਅਰੋੜਾ ਨੇ ਅੱਜ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਅੱਤਵਾਦ ਦੇ ਖਾਤਮੇ ਦੀ ਤਰ•ਾਂ ਹੀ ਸੂਬੇ 'ਚ ਨਸ਼ੇ ਦੀ ਸਮੱਸਿਆ ਨੂੰ ਖਤਮ ਕਰਨ 'ਚ ਪੁਲਸ ਦੀ ਸਹਾਇਤਾ ਕਰਨ। ਉਨ•ਾਂ ਨੇ ਕਿਹਾ ਕਿ ਪੁਲਸ ਸੂਬੇ 'ਚੋਂ ਇਸ ਸਮੱਸਿਆ ਨੂੰ ਖਤਮ ਕਰਨ ਲਈ ਵਚਨਬੱਧ ਹੈ ਅਤੇ ਉਨ•ਾ ਨੇ ਭਰੋਸਾ ਦਿਵਾਇਆ ਕਿ ਇਸ ਸੰਬੰਧ 'ਚ ਕਈ ਕਦਮ ਚੁੱਕੇ ਜਾ ਰਹੇ ਹਨ। ਡੀ. ਜੀ. ਪੀ. ਨੇ ਦੋਰਾਹਾ 'ਚ ਨਸ਼ਾਖੋਰੀ ਜਾਗਰੂਕਤਾ ਪ੍ਰੋਗਰਾਮ 'ਚ ਕਿਹਾ ਕਿ ਪੰਜਾਬ ਇਸ ਸਮੇਂ ਬਦਲਾਅ ਦੇ ਦੌਰ 'ਚੋਂ ਲੰਘ ਰਿਹਾ ਹੈ। ਉਨ•ਾਂ ਕਿਹਾ ਕਿ ਇਸ ਸਕਾਰਾਤਮਕ ਬਦਲਾਵ ਦੌਰਾਨ ਵੱਡੀ ਗਿਣਤੀ 'ਚ ਨਸ਼ੇ ਦੇ ਆਦੀ ਲੋਕ ਨਸ਼ੀਲੇ ਪਦਾਰਥਾਂ ਨੂੰ ਛੱਡਣ ਲਈ ਅੱਗੇ ਆ ਰਹੇ ਹਨ। ਅਰੋੜਾ ਨੇ ਕਿਹਾ ਕਿ ਸਰਕਾਰ ਨੇ ਪੰਜਾਬ ਪੁਲਸ ਵਲੋਂ ਪਿਛਲੇ 3-4 ਸਾਲਾਂ 'ਚ ਗ੍ਰਿਫਤਾਰ ਕੀਤੇ ਗਏ ਨਸ਼ੀਲੇ ਪਦਾਰਥਾਂ ਦੇ ਤਸਕਰਾਂ ਤੋਂ 220 ਕਰੋੜ ਦੀ ਰਕਮ ਹਾਸਲ ਕੀਤੀ ਹੈ। ਉਨ•ਾਂ ਨੇ ਕਿਹਾ ਕਿ ਇਹ ਸਾਰੀ ਰਕਮ ਕੇਂਦਰ ਸਰਕਾਰ ਨੂੰ ਜਾਂਦੀ ਹੈ, ਜੇਕਰ ਇਸ 'ਚੋਂ ਕੁੱਝ ਰਕਮ ਸੂਬਾ ਸਰਕਾਰ ਨੂੰ ਮਿਲੇ ਤਾਂ ਇਹ ਨਸ਼ੀਲੇ ਪਦਾਰਥਾਂ ਨੂੰ ਰੋਕਣ ਅਤੇ ਨਸ਼ਿਆਂ ਨੂੰ ਮੁੱਖ ਧਾਰਾਵਾਂ 'ਚ ਲਿਆਉਣ ਲਈ ਸਹਾਇਕ ਹੋਵੇਗੀ। ਡੀ. ਜੀ. ਪੀ. ਨੇ ਕਿਹਾ ਕਿ ਸੂਬੇ 'ਚ ਜ਼ਮੀਨੀ ਪੱਧਰ 'ਤੇ ਅੱਤਵਾਦ ਦੀ ਸਮੱਸਿਆ ਦਾ ਖਾਤਮਾ ਕੀਤਾ ਗਿਆ ਕਿਉਂਕਿ ਜਨਤਾ ਨੇ ਪੰਜਾਬ ਪੁਲਸ ਦਾ ਸਮਰਥਨ ਕੀਤਾ। ਉਨ•ਾਂ ਨੇ ਕਿਹਾ ਕਿ ਜੇਕਰ ਇਸੇ ਤਰੀਕੇ ਨਾਲ ਜੇਕਰ ਲੋਕ ਨਸ਼ੇ ਦੀ ਸਮੱਸਿਆ ਨਾਲ ਨਜਿੱਠਣ ਲਈ ਪੁਲਸ ਨੂੰ ਸਹਿਯੋਗ ਦੇਣਗੇ ਤਾਂ ਉਹ ਦਿਨ ਦੂਰ ਨਹੀਂ ਜਦੋਂ ਸੂਬੇ 'ਚੋਂ ਨਸ਼ੇ ਦਾ ਖਾਤਮਾ ਹੋ ਜਾਵੇਗਾ।

  • Topics :

Related News