31 ਅਕਤੂਬਰ 2018 ਤੋਂ ਬਾਅਦ ਕੋਈ ਵੀ ਮੈਨੂਅਲ ਚਲਾਨ ਨਹੀਂ ਲਿਆ ਜਾਵੇਗਾ।

Oct 16 2018 03:37 PM

ਪਠਾਨਕੋਟ ਪੰਜਾਬ ਸਰਕਾਰ ਵਿੱਤ ਵਿਭਾਗ ਵੱਲੋਂ ਪੰਜਾਬ ਰਾਜ ਦੀਆਂ ਸਾਰੀਆਂ ਪ੍ਰਾਪਤੀਆਂ ਪੰਜਾਬ ਸਰਕਾਰ ਦੇ ਰਸੀਟ ਪੋਰਟਲ ਸਾਈਬਰ ਟਰੇਜ਼ਰੀ ਪੋਰਟਲ (3“P) ਉਪਰ ਕਰਨ ਦਾ ਫੈਸਲਾ ਲਿਆ ਗਿਆ ਹੈ। ਇਸ ਮੰਤਵ ਲਈ ਪੰਜਾਬ ਸਰਕਾਰ ਵੱਲੋਂ ਸਾਈਬਰ ਟਰੇਜ਼ਰੀ ਪੋਰਟਲ (3“P) ਬਣਿਆ ਗਿਆ ਹੈ। ਜਿਸ ਵਿੱਚ ਸਾਰੇ ਵਿਭਾਗ ਉਨ•ਾਂ ਦੇ ਡੀ.ਡੀ.ਓਜ਼ ਅਤੇ ਉਨ•ਾਂ ਦੀਆਂ ਪ੍ਰਾਪਤੀਆਂ ਦੇ ਹੈਡ ਆਫ਼ ਅਕਾਊਂਟ ਦਰਜ ਹਨ। ਇਹ ਜਾਣਕਾਰੀ ਸ਼੍ਰੀ ਸੁਖਵਿੰਦਰ ਸਿੰਘ ਖਜ਼ਾਨਾ ਅਫ਼ਸਰ ਪਠਾਨਕੋਟ ਨੇ ਦਿੰਦਿਆ ਦੱਸਿਆ ਕਿ ਜਿਹੜੇ ਵੀ ਡੀ.ਡੀ.ਓਜ਼/ਨਾਗਰਿਕ ਸਰਕਾਰੀ ਖਜ਼ਾਨੇ ਵਿੱਚ ਸਰਕਾਰੀ ਫੀਸ/ਪ੍ਰਾਪਤੀ/ਟੈਕਸ ਆਦਿ ਜਮ•ਾਂ ਕਰਵਾਉਣਾ ਚਾਹੁੰਦੇ ਹਨ ਤਾਂ ਉਹ http://www.ctp.punjabgovt.gov.in 'ਤੇ ਜਾ ਕੇ ਸਰਕਾਰੀ ਰਸੀਟ ਜਮ•ਾ ਕਰਵਾ ਸਕਦੇ ਹਨ। ਉਨ•ਾਂ ਦੱਸਿਆ ਕਿ 3“P ਦੀ ਸਾਈਟ ਤੇ ਜਾ ਕੇ ਡੀ.ਡੀ.ਓਜ਼/ਨਾਗਰਿਕ ਆਪਣਾ ਲਾਗਇੰਨ ਬਣਾ ਸਕਦੇ ਹਨ ਜਾਂ ਫਿਰ ਗੈਸਟ ਯੂਜ਼ਰ ਦੀ ਤਰ•ਾਂ ਚਲਾਨ ਕਰੀਏਟ ਕਰ ਸਕਦੇ ਹਨ। ਚਲਾਨ ਕਰੀਏਟ ਕਰਦੇ ਸਮੇਂ ਆਨਲਾਈਨ (ਜਿਸ ਦੀ ਅਦਾਇਗੀ ਨੈਟ ਬੈਕਿੰਗ ਰਾਹੀਂ/ਡੈਬਿਟ/ਕਰੈਡਿਟ ਕਾਰਡ ਰਾਹੀਂ ਕਰ ਸਕਦਾ ਹੈ) ਅਤੇ ਆਫ਼ ਲਾਈਨ ਚਲਾਨ (ਜਿਸ ਦੀ ਅਦਾਇਗੀ ਬੈਂਕ ਦੇ ਕਾਊਟਰ 'ਤੇ ਕੀਤੀ ਜਾ ਸਕਦੀ ਹੈ) ਦੀ ਸੁਵਿਧਾ ਹੈ, ਭਾਵ ਨਾਗਰਿਕ/ਡੀ.ਡੀ.ਓ ਅਦਾਇਗੀ ਆਨ-ਲਾਈਨ ਜਾਂ ਆਫ਼ ਲਾਈਨ ਕਰ ਸਕਦਾ ਹੈ ਪਰ ਚਲਾਨ ਇਸ ਪੋਰਟ 'ਤੇ ਹੀ ਕਰੀਏਟ ਕਰਨਾ ਹੋਵੇਗਾ।ਖਜ਼ਾਨਾ ਅਫ਼ਸਰ ਨੇ ਦੱਸਿਆ ਕਿ 31 ਅਕਤੂਬਰ 2018 ਤੋਂ ਬਾਅਦ ਮੈਨੂਅਲ ਚਲਾਨ ਬੈਂਕ ਜਾਂ ਖਜ਼ਾਨਾ ਸਵੀਕਾਰ ਨਹੀਂ ਕਰੇਗਾ। ਉਨ•ਾਂ ਦੱਸਿਆ ਕਿ ਸਮੂਹ ਡੀ.ਡੀ.ਓਜ਼ ਵੱਲੋਂ ਉਨ•ਾਂ ਦੇ ਵਿਭਾਗ ਦੀ ਰਸੀਟ ਜ਼ੋ ਕਿ ਸਾਈਬਰ ਟਰੇਜ਼ਰੀ ਪੋਰਟਲ ਤੇ ਪ੍ਰਾਪਤ ਹੋਈ ਹੈ ਦੀ ਰਿਪੋਰਟ ਉਨ•ਾਂ ਦੇ 96MS ਦੇ Login Link 'ਤੇ ਪ੍ਰਾਪਤ ਹੋਵੇਗੀ। ਉਨ•ਾਂ ਦੱਸਿਆ ਕਿ ਜੇਕਰ ਕਿਸੇ ਵਿਭਾਗ ਵੱਲੋਂ ਸਾਈਬਰ ਟਰੇਜ਼ਰੀ ਪੋਰਟਲ 'ਤੇ ਆਪਣੇ ਵਿਭਾਗ ਨਾਲ ਸਬੰਧਤ ਡਾਟਾ ਅਪਲੋਡ ਨਹੀਂ ਕਰਵਾਇਆ ਗਿਆ ਹੈ, ਉਹ ਟੀ.ਸੀ.ਐਸ., ਪੰਜਾਬ ਸਿਵਲ ਸਕੱਤਰੇਤ, ਚੰਡੀਗੜ• ਦੇ ਦਫ਼ਤਰ ਵਿੱਚ ਜਾ ਕੇ ਇਹ ਕੰਮ ਮੁਕੰਮਲ ਕਰਾਉਣ। ਇਸ ਦੀ ਜਿੰਮੇਵਾਰੀ ਸਬੰਧਤ ਵਿਭਾਗ ਦੀ ਹੋਵੇਗੀ ਕਿਉਂਕਿ 31 ਅਕਤੂਬਰ 2018 ਤੋਂ ਬਾਅਦ ਕੋਈ ਵੀ ਮੈਨੂਅਲ ਚਲਾਨ ਨਹੀਂ ਲਿਆ ਜਾਵੇਗਾ।  

  • Topics :

Related News