ਪੋਰਟਲ 'ਤੇ ਦਰਖਾਸਤਾ ਦੇਣ ਦੀ ਮਿਤੀ 15 ਅਕਤੂਬਰ ਤੋਂ ਵਧਾ ਕੇ 31 ਅਕਤੂਬਰ 2018

Oct 18 2018 03:55 PM

ਪਠਾਨਕੋਟ ਡਾਇਰੈਕਟਰ ਸਮਾਜਿਕ ਨਿਆਂ, ਅਧਿਕਾਰਤਾ, ਘੱਟ ਗਿਣਤੀ, ਪੰਜਾਬ, ਚੰਡੀਗੜ• ਵੱਲੋਂ ਲਾਗੂ ਕੀਤੀ ਗਈ ਘੱਟ ਗਿਣਤੀ ਵਰਗ ਦੀਆਂ ਪ੍ਰੀ-ਮੈਟ੍ਰਿਕ ਸਕਾਰਲਸ਼ਿਪ ਅਤੇ ਪੋਸਟ ਮੈਟ੍ਰਿਕ ਸਕਾਰਲਸ਼ਿਪ ਫਾਰ ਐਸ.ਸੀ. ਸਕੀਮ ਤਹਿਤ ਜ਼ੋ ਦਰਖਾਸਤਾ ਦੀ ਮੰਗ ਪੋਰਟਲ 'ਤੇ 15 ਅਕਤੂਬਰ 2018 ਤੱਕ ਕੀਤੀ ਗਈ ਸੀ, ਉਹ ਡਾਇਰੈਕਟਰ ਸਮਾਜਿਕ ਨਿਆਂ, ਅਧਿਕਾਰਤਾ ਅਤੇ ਘੱਟ ਗਿਣਤੀ ਵਿਭਾਗ ਚੰਡੀਗੜ• ਵੱਲੋਂ ਪੋਰਟਲ 'ਤੇ ਦਰਖਾਸਤਾ ਦੇਣ ਦੀ ਮਿਤੀ 15 ਅਕਤੂਬਰ ਤੋਂ ਵਧਾ ਕੇ 31 ਅਕਤੂਬਰ 2018 ਤੱਕ ਕਰ ਦਿੱਤੀ ਗਈ। ਇਹ ਜਾਣਕਾਰੀ ਸ਼੍ਰੀ ਸੁਖਵਿੰਦਰ ਸਿੰਘ ਘੁੰਮਣ ਜ਼ਿਲ•ਾ ਭਲਾਈ ਅਫ਼ਸਰ ਪਠਾਨਕੋਟ ਨੇ ਦਿੱਤੀ।  ਉਨ•ਾਂ ਦੱਸਿਆ ਕਿ ਇਸ ਸਕੀਮ ਤਹਿਤ ਸਬੰਧਤ ਸਕੂਲਾਂ, ਕਾਲਜਾਂ ਅਤੇ ਹੋਰ ਵਿਦਿਅਕ ਅਦਾਰਿਆਂ ਨੂੰ ਦੱਸਿਆ ਜਾਂਦਾ ਹੈ ਕਿ ਵੱਧ ਤੋਂ ਵੱਧ ਲੋੜਵੰਦ ਵਿਦਿਆਰਥੀਆਂ ਨੂੰ ਬਣਦੇ ਨਿਯਮਾਂ ਤਹਿਤ ਅਪਲਾਈ ਕਰਵਾਇਆ ਜਾਵੇ ਅਤੇ ਵਿਦਿਆਰਥੀ ਵੀ ਇਸ ਵਿੱਚ ਨਿੱਜੀ ਦਿਲਚਸਪੀ ਲੈਂਦੇ ਹੋਏ ਸਮੇਂ ਸਿਰ ਆਨ ਲਾਈਨ ਪੋਰਟਲ 'ਤੇ ਅਪਲਾਈ ਕਰਨ। ਇਸ ਤੋਂ ਇਲਾਵਾਂ ਜ਼ਿਲ•ਾ ਭਲਾਈ ਅਫ਼ਸਰ ਨੇ ਦੱਸਿਆ ਕਿ ਸ਼ਗਨ ਸਕੀਮ ਹੁਣ ਅਸ਼ੀਰਵਾਦ ਸਕੀਮ ਤਹਿਤ ਜ਼ੋ ਦਰਖਾਸਤਾ ਮਹੀਨਾ ਫਰਵਰੀ, 2018 ਤੱਕ ਪ੍ਰਾਪਤ ਹੋਈਆਂ ਸਨ,ਉਨ•ਾਂ ਦੀ ਅਦਾਇਗੀ ਮੁੱਖ ਦਫ਼ਤਰ ਚੰਡੀਗੜ• ਵੱਲੋਂ ਆਨ-ਲਾਈਨ ਕਰ ਦਿੱਤੀ ਗਈ ਹੈ।   

  • Topics :

Related News