ਮਿਸ਼ਨ ਤੰਦਰੁਸਤ ਪੰਜਾਬ ਅਧੀਨ ਮਾਰਕਿਟ ਕਮੇਟੀ ਪਠਾਨਕੋਟ ਦਾ ਦੋਰਾ

Oct 27 2018 03:15 PM

ਪਠਾਨਕੋਟ ਸ੍ਰੀ ਰਾਮਵੀਰ ਡਿਪਟੀ ਕਮਿਸ਼ਨਰ ਪਠਾਨਕੋਟ ਦੇ ਨਿਰਦੇਸਾਂ ਅਨੁਸਾਰ ਬਾਗਬਾਨੀ ਵਿਭਾਗ ਦੀ ਟੀਮ ਵੱਲੋਂ ਮਿਸ਼ਨ ਤੰਦਰੁਸਤ ਪੰਜਾਬ ਅਧੀਨ ਮਾਰਕਿਟ ਕਮੇਟੀ ਪਠਾਨਕੋਟ ਦਾ ਦੋਰਾ ਕੀਤਾ ਗਿਆ। ਟੀਮ ਵਿੱਚ ਸਰਵਸ੍ਰੀ ਸੰਮੀ ਕੁਮਾਰ ਬਾਗਬਾਨੀ ਵਿਕਾਸ ਅਫਸ਼ਰ ਘਿਆਲਾ, ਬਲਬੀਰ ਸਿੰਘ ਸੈਕਟਰੀ ਮਾਰਕਿਟ ਕਮੇਟੀ ਪਠਾਨਕੋਟ ਸਾਮਲ ਸਨ। ਦੋਰੇ ਦੋਰਾਨ ਅਧਿਕਾਰੀਆਂ ਨੇ ਆੜਤੀਆਂ , ਬਾਗਾਂ ਦੇ ਠੇਕੇਦਾਰ ਅਤੇ ਸਬਜੀਆਂ ਵੇਚਣ ਅਤੇ ਖਰੀਦਣ ਆਏ ਲੋਕਾਂ ਨੂੰ ਵੀ ਫਲ ਇਥਲੀਨ ਗੈਸ/ਐਥੀਫੋਨ ਦੀ ਵਰਤੋਂ ਕਰਕੇ ਪਕਾਉਂਣ ਦੀ ਸਲਾਹ ਦਿੱਤੀ ਅਤੇ ਗ੍ਰਾਹਕਾਂ ਨੂੰ ਚੰਗੇ ਫਲ ਖਰੀਦਣ ਦੇ ਲਈ ਜਾਗਰੁਕ ਕੀਤਾ ਗਿਆ। ਉਨ•ਾਂ ਦੱਸਿਆ ਕਿ ਜੋ ਫਲ ਮਸਾਲੇ (ਕੈਲਸ਼ੀਅਮ ਕਾਰਬਾਈਡ) ਨਾਲ ਪਕਾਏ ਜਾਂਦੇ ਹਨ ਉਹ ਫਲ ਮਨੁੱਖੀ ਸਿਹਤ ਲਈ ਬਹੁਤ ਹਾਨੀਕਾਰਕ ਹੁੰਦੇ ਹਨ। ਉਨ•ਾਂ ਕਿਸਾਨਾਂ ਨੂੰ ਵੀ ਜਾਗਰੁਕ ਕਰਦਿਆਂ ਕਿਹਾ ਕਿ ਬਾਗਾਂ ਅਤੇ ਸਬਜੀਆਂ ਤੇ ਘੱਟ ਤੋਂ ਘੱਟ /ਲੋੜ ਅਨੁਸਾਰ ਹੀ ਦਵਾਈਆਂ ਅਤੇ ਖਾਦਾਂ ਦੀ ਵਰਤੋਂ ਕਰਨ। ਉਨ•ਾਂ ਕਿਹਾ ਕਿ ਫਲਾਂ, ਸਬਜੀਆਂ ਅਤੇ ਹੋਰ ਖਾਣ ਵਾਲੀਆਂ ਜਿਨਸਾਂ ਜਿਨ•ਾਂ ਦੀ ਪੈਦਾਵਾਰ ਕਿਸਾਨਾਂ ਵੱਲੋਂ ਕੀਤੀ ਜਾਂਦੀ ਹੈ ਤੇ ਜਰੂਰਤ ਤੋਂ ਜਿਆਦਾ ਦਵਾਈਆਂ ਅਤੇ ਖਾਦਾਂ ਦੀ ਵਰਤੋਂ ਸਿਹਤ ਨੂੰ ਨੁਕਸਾਨ ਪਹੁੰਚਾ ਸਕਦੀ ਹੈ। 

  • Topics :

Related News