ਨਵਜੋਤ ਸਿੰਘ ਸਿੱਧੂ ਉੱਪਰ ਭਾਰਤੀ ਜਨਤਾ ਪਾਰਟੀ ਦੀ ਮਹਿਲਾ ਮੇਅਰ ਲਈ ਅਸ਼ਲੀਲ ਟਿੱਪਣੀ ਕੀਤੇ ਜਾਣ ਦਾ ਦੋਸ਼ ਲੱਗਾ

Nov 27 2018 03:21 PM

ਇੰਦੌਰ:

ਪੰਜਾਬ ਦੇ ਮੰਤਰੀ ਨਵਜੋਤ ਸਿੰਘ ਸਿੱਧੂ ਉੱਪਰ ਭਾਰਤੀ ਜਨਤਾ ਪਾਰਟੀ ਨਾਲ ਸਬੰਧਤ ਮੱਧ ਪ੍ਰਦੇਸ਼ ਦੀ ਮਹਿਲਾ ਮੇਅਰ ਲਈ ਅਸ਼ਲੀਲ ਟਿੱਪਣੀ ਕੀਤੇ ਜਾਣ ਦਾ ਦੋਸ਼ ਲੱਗਾ ਹੈ। ਬੀਜੇਪੀ ਨੇ ਸਿੱਧੂ ਤੋਂ ਆਪਣੀ ਟਿੱਪਣੀ ਬਾਰੇ ਮੁਆਫ਼ੀ ਮੰਗਣ ਲਈ ਵੀ ਕਿਹਾ ਗਿਆ ਹੈ। 28 ਨਵੰਬਰ ਨੂੰ ਮੱਧ ਪ੍ਰਦੇਸ਼ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਸਿੱਧੂ ਕਾਂਗਰਸੀ ਉਮੀਦਵਾਰਾਂ ਲਈ ਚੋਣ ਪ੍ਰਚਾਰ ਕਰ ਰਹੇ ਹਨ। ਇਸੇ ਦੌਰਾਨ ਇੰਦੌਰ ਦੀ ਮੇਅਰ ਮਾਲਿਨੀ ਲਕਸ਼ਮਣਸਿੰਘ ਗੌੜ ਵੱਲੋਂ ਸ਼ਹਿਰ ਵਿੱਚ ਨਾਜਾਇਜ਼ ਉਸਾਰੀਆਂ ਢਾਹੁਣ ਲਈ ਵਿੱਢੀ ਮੁਹਿੰਮ ਦੀ ਖ਼ਿਲਾਫ਼ਤ ਕਰਦਿਆਂ ਸਿੱਧੂ ਦੀ ਜ਼ੁਬਾਨ ਤਿਲ੍ਹਕ ਗਈ। ਸਿੱਧੂ ਆਪਣੀ ਰੈਲੀ ਵਿੱਚ ਕਹਿ ਬੈਠੇ, "ਤਾਲੀ ਠੋਕੋ ਔਰ ਸਾਥ ਮੇਂ ਮਹਾਪੌਰ ਕੋ ਭੀ ਠੋਕੋ"। ਸਿੱਧੂ ਨੇ ਮੇਅਰ 'ਤੇ ਲੋਕਾਂ ਨੂੰ ਬਗ਼ੈਰ ਮੁਆਵਜ਼ਾ ਦਿੱਤੇ ਉਨ੍ਹਾਂ ਦੇ ਘਰ ਤੋੜਨ ਦਾ ਦੋਸ਼ ਵੀ ਲਾਇਆ। ਬੀਜੇਪੀ ਦੀ ਮਹਿਲਾ ਬੁਲਾਰਾ ਮੀਨਾਕਸ਼ੀ ਲੇਖੀ ਨੇ ਇਸ ਬਿਆਨ 'ਤੇ ਸਿੱਧੂ ਨੂੰ ਮਿਸਟਰ ਮੂਰਖ ਸੱਦਿਆ ਤੇ ਇਸ ਭੱਦੀ ਟਿੱਪਣੀ ਲਈ ਮੁਆਫ਼ੀ ਦੀ ਮੰਗ ਕੀਤੀ।

  • Topics :

Related News