ਭਾਜਪਾ ਨੇਤਾ ਹੰਸ ਰਾਜ ਹੰਸ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿੱਤ ਹੋਏ ਨਤਮਸਤਕ

Sep 08 2018 03:19 PM

ਅੰਮ੍ਰਿਤਸਰ :  ਸਮਾਜਿਕ ਨਿਆਂ ਮੰਤਰਾਲੇ ਭਾਰਤ ਸਰਕਾਰ ਵਲੋਂ ਸਫਾਈ ਕਰਮਚਾਰੀ ਕੌਮੀ ਕਮਿਸ਼ਨ ਦੇ ਉਪ ਚੇਅਰਮੈਨ ਬਣਾਏ ਜਾਣ ਤੋਂ ਬਾਅਦ ਪਹਿਲੀ ਵਾਰ ਗੁਰੂ ਨਗਰੀ ਪਹੁੰਚਣ 'ਤੇ ਭਾਜਪਾ ਨੇਤਾ ਹੰਸ ਰਾਜ ਹੰਸ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨਤਮਸਤਕ ਹੋਏੇ। ਇਸ ਦੌਰਾਨ ਉਨ•ਾਂ ਨੇ ਸਰਬੱਤ ਦੇ ਭਲੇ ਲਈ ਅਰਦਾਸ ਕੀਤੀ। ਅੰਮ੍ਰਿਤਸਰ ਫੇਰੀ ਦੌਰਾਨ ਹੰਸਰਾਜ ਹੰਸ ਸਥਾਨਕ ਭਾਜਪਾ ਦਫਤਰ ਸ਼ਹੀਦ ਹਰਬੰਸ ਲਾਲ ਖੰਨਾ ਸਮਾਰਕ ਪੁੱਜੇ ਤਾਂ ਉੱਥੇ ਉਨ•ਾਂ ਦਾ ਜ਼ਿਲ•ਾ ਭਾਜਪਾ ਪ੍ਰਧਾਨ ਆਨੰਦ ਸ਼ਰਮਾ ਦੀ ਅਗਵਾਈ ਭਰਵਾਂ ਸਵਾਗਤ ਕੀਤਾ ਗਿਆ ਅਤੇ ਪ੍ਰਦੇਸ਼ ਭਾਜਪਾ ਬੁਲਾਰੇ ਕੇਵਲ ਗਿੱਲ, ਪ੍ਰਦੇਸ਼ ਭਾਜਪਾ ਸਕੱਤਰ ਰਾਕੇਸ਼ ਗਿੱਲ ਅਤੇ ਹੋਰ ਜ਼ਿਲ•ਾ ਅਤੇ ਪ੍ਰਦੇਸ਼ ਅਹੁਦੇਦਾਰਾਂ ਨੇ ਉਨ•ਾਂ ਨੂੰ ਜੀ ਆਇਆਂ ਕਿਹਾ।  ਇਸ ਦੌਰਾਨ ਹੰਸ ਰਾਜ ਹੰਸ ਨੇ ਸ਼ਹੀਦ ਹਰਬੰਸ ਲਾਲ ਖੰਨਾ ਦੇ ਬੁੱਤ 'ਤੇ ਫੁੱਲਾਂ ਦੀ ਮਾਲਾ ਭੇਟ ਕੀਤੀ। ਉਨ•ਾਂ ਕਿਹਾ ਕਿ ਭਾਜਪਾ ਇਕ ਅਜਿਹੀ ਪਾਰਟੀ ਹੈ ਜਿਸਦੇ ਵਰਕਰ ਮਿਹਨਤੀ ਹੋਣ ਦੇ ਨਾਲ-ਨਾਲ ਬਿਨਾਂ ਕਿਸੇ ਭੇਦਭਾਵ ਦੇ ਪਾਰਟੀ ਅਹੁਦੇਦਰਾਂ ਦਾ ਸਨਮਾਨ ਕਰਨਾ ਜਾਣਦੇ ਹਨ।ਇਸ ਮੌਕੇ ਪ੍ਰਦੇਸ਼ ਮਹਿਲਾ ਮੋਰਚਾ ਪ੍ਰਧਾਨ ਰੀਨਾ ਜੇਤਲੀ, ਪ੍ਰਦੇਸ਼ ਮੀਡੀਆ ਮੁਖੀ ਹਰਵਿੰਦਰ ਸੰਧੂ, ਪ੍ਰਦੇਸ਼ ਐੱਸ.ਸੀ. ਮੋਰਚਾ ਸਕੱਤਰ ਵਰਿੰਦਰ ਭੱਟੀ, ਅਵਿਨਾਸ਼ ਸ਼ੈਲਾ ਅਤੇ ਗੌਰਵ ਭੰਡਾਰੀ ਮੌਜੂਦ ਸਨ।

  • Topics :

Related News