ਹੁਣ ਸੀਬੀਐਸਸੀ ਦੇ ਪੇਪਰ ਈਮੇਲ ਰਹਾ ਲਾਕ ਰਹਿਣਗੇ

Jul 21 2018 01:57 PM

ਨਵੀਂ ਦਿੱਲੀ ਸੀ. ਬੀ. ਐੱਸ. ਈ. ਦਾ ਇਰਾਦਾ ਹੈ ਕਿ ਅਗਲੇ ਸਾਲ ਤੋਂ 10ਵੀਂ ਤੇ 12ਵੀਂ ਦੀ ਬੋਰਡ ਪ੍ਰੀਖਿਆ 'ਚ ਇਨਕ੍ਰਿਪਟਿਡ ਪ੍ਰਸ਼ਨ ਪੱਤਰ ਦੀ ਵਰਤੋਂ ਕੀਤੀ ਜਾਵੇ ਮਤਲਬ ਪ੍ਰੀਖਿਆ ਸੈਂਟਰਾਂ 'ਤੇ ਪਹਿਲਾਂ ਤੋਂ ਛਪੇ ਪ੍ਰਸ਼ਨ ਪੱਤਰ ਨਹੀਂ ਭੇਜੇ ਜਾਣਗੇ। ਇਸ ਦੀ ਥਾਂ ਪ੍ਰੀਖਿਆ ਤੋਂ ਕੁਝ ਦੇਰ ਪਹਿਲਾਂ ਈਮੇਲ ਰਾਹੀਂ ਪੇਪਰ ਵੀ ਪਾਸਵਰਡ ਨਾਲ ਲਾਕ ਰਹਿਣਗੇ। ਸੀ. ਬੀ. ਐੱਸ. ਈ. ਨੇ ਹਾਲ ਹੀ ਵਿਚ 10ਵੀਂ ਦੀ ਕੰਪਾਰਟਮੈਂਟ ਪ੍ਰੀਖਿਆ ਵਿਚ ਇਸ ਪ੍ਰਕਿਰਿਆ ਦਾ ਸਫਲ ਟੈਸਟ ਕੀਤਾ ਸੀ।  ਹੁਣ ਸੀ. ਬੀ. ਐੱਸ. ਈ. ਇਸ ਨੂੰ ਪੂਰੀ ਤਰ•ਾਂ ਲਾਗੂ ਕਰਨ ਦਾ ਪ੍ਰੋਜੈਕਟ ਸ਼ੁਰੂ ਕਰੇਗਾ। ਸੀ. ਬੀ. ਐੱਸ. ਈ. ਦੇ ਸੈਕਟਰੀ ਅਨੁਰਾਗ ਤ੍ਰਿਪਾਠੀ ਨੇ ਦੱਸਿਆ ਕਿ ਜੇ ਪੂਰਾ ਪ੍ਰਾਜੈਕਟ 100 ਫੀਸਦੀ ਸਫਲ ਰਿਹਾ ਤਾਂ ਅਗਲੇ ਸਾਲ ਦੀ ਪ੍ਰੀਖਿਆ ਨਵੇਂ ਤਰੀਕੇ ਨਾਲ ਹੋਵੇਗੀ। ਜਿਨ•ਾਂ ਸੈਂਟਰਾਂ 'ਚ ਇਨਫ੍ਰਾਸਟਰੱਕਚਰ ਨਹੀਂ ਹੋਵੇਗਾ, ਉਥੇ ਏਜੰਸੀ ਦੀ ਮਦਦ ਲਈ ਜਾਵੇਗੀ।

  • Topics :

Related News