ਚੰਦਰਯਾਨ-2 ਅਗਲੇ ਸਾਲ ਚੰਦ 'ਤੇ ਭੇਜਿਆ ਜਾ ਸਕਦਾ ਹੈ

Oct 27 2018 03:24 PM

ਨਵੀਂ ਦਿੱਲੀ

ਇਸਰੋ ਦੇ ਮੁਖੀ ਕੈਲਾਸ਼ਵਾਦਿਵੂ ਸੀਵਨ ਨੇ ਦੱਸਿਆ ਹੈ ਕਿ ਇਸਰੋ ਪਹਿਲੀ ਵਾਰ 2022 ਵਿਚ ਕਿਸੇ ਮਨੁੱਖ ਨੂੰ ਪੁਲਾੜ ਵਿਚ ਭੇਜੇਗਾ, ਜਦਕਿ ਚੰਦਰਯਾਨ-2 ਪ੍ਰਾਜੈਕਟ ਜਨਵਰੀ ਜਾਂ ਫਰਵਰੀ 2019 'ਚ ਪੂਰਾ ਹੋ ਜਾਏਗਾ। ਉਨ੍ਹਾਂ ਨੇ ਪੱਤਰਕਾਰਾਂ ਨਾਲ ਗੱਲਬਾਤ ਵਿਚ ਕਿਹਾ ਕਿ ਅਸੀਂ ਮਨੁੱਖ ਨੂੰ ਪੁਲਾੜ ਵਿਚ ਭੇਜਣ ਦੀ ਡੈੱਡਲਾਈਨ ਤੈਅ ਕਰ ਦਿੱਤੀ ਹੈ, ਇਹ 2021 ਦੇ ਅਖੀਰ 'ਚ ਜਾਂ 2022 ਦੀ ਸ਼ੁਰੂਆਤ 'ਚ ਹੋ ਸਕਦੀ ਹੈ।

ਉਨ੍ਹਾਂ ਕਿਹਾ ਕਿ ਚੰਦਰਯਾਨ-2 ਅਗਲੇ ਸਾਲ ਜਨਵਰੀ ਜਾਂ ਫਰਵਰੀ 'ਚ ਚੰਦ 'ਤੇ ਭੇਜਿਆ ਜਾ ਸਕਦਾ ਹੈ। ਚੰਦਰਯਾਨ-2 ਨੂੰ ਇਸ ਤਰ੍ਹਾਂ ਡਿਜ਼ਾਈਨ ਕੀਤਾ ਗਿਆ ਹੈ ਕਿ ਉਹ ਆਰਾਮ ਨਾਲ ਨਾਲ ਚੰਦ 'ਤੇ ਉਤਰ ਜਾਏ ਤਾਂ ਚੰਦ ਦੀ ਸਤਹਿ ਤੋਂ ਖੋਜ ਲਈ ਬਹੁਤ ਸਾਰੀ ਸਮੱਗਰੀ ਜੁਟਾ ਸਕੀਏ। ਅਗਲੇ 3 ਤੋਂ 6 ਮਹੀਨੇ ਵਿਚ ਇਸਰੋ ਦੇ ਵਿਗਿਆਨਕ ਤਿੰਨ ਤੋਂ ਚਾਰ ਮਿਸ਼ਨ 'ਤੇ ਕੰਮ ਕਰਨਗੇ।

  • Topics :

Related News