ਇੰਗਲੈਂਡ ਵਿੱਚ ਕੋਹਲੀ ਦਾ ਟੈਸਟ ਰਿਕਾਰਡ ਮਾੜਾ

Jul 31 2018 03:36 PM

ਨਵੀਂ ਦਿੱਲੀ

ਵਿਰਾਟ ਕੋਹਲੀ ਨੇ ਦੁਨੀਆ ਭਰ 'ਚ ਦੌੜਾਂ ਬਣਾਈਆਂ ਹਨ, ਪਰ ਇੰਗਲੈਂਡ 'ਚ ਉਨ•ਾਂ ਦਾ ਰਿਕਾਰਡ ਬੇਹੱਦ ਖ਼ਰਾਬ ਰਿਹਾ ਹੈ। ਇਕ ਪਾਸੇ ਜਿੱਥੇ ਸਾਰੀ ਦੁਨੀਆ ਦੇ ਕ੍ਰਿਕਟ ਮਾਹਰ ਕੋਹਲੀ ਨੂੰ ਮਹਾਨ ਕ੍ਰਿਕਟਰ ਮੰਨ ਰਹੇ ਹਨ ਅਤੇ ਕਹਿ ਰਹੇ ਹਨ ਕਿ ਇਸ ਵਾਰ ਕੋਹਲੀ ਦਾ ਪ੍ਰਦਰਸ਼ਨ ਚੰਗਾ ਰਹੇਗਾ, ਜਦਕਿ ਕੁਝ ਦਾ ਮੰਨਣਾ ਹੈ ਕਿ ਕੋਹਲੀ ਨੂੰ ਆਪਣੀ ਮਹਾਨਤਾ ਨੂੰ ਸਾਬਤ ਕਰਨ ਲਈ ਇਸ ਵਾਰ ਐਂਡਰਸਨ ਦੇ ਖਿਲਾਫ ਕੁਝ ਖ਼ਾਸ ਕਰਨਾ ਹੋਵੇਗਾ। ਅਜਿਹੇ 'ਚ ਅਸੀਂ ਤੁਹਾਨੂੰ ਇਕ ਅਜਿਹੀ ਜਾਣਕਾਰੀ ਦੇਣ ਜਾ ਰਹੇ ਹਨ, ਜਿਸ ਨੂੰ ਪੜ• ਕੇ ਤੁਸੀਂ ਹੈਰਾਨ ਹੋ ਜਾਵੋਗੇ। ਕਪਤਾਨ ਕੋਹਲੀ ਦਾ ਰਿਕਾਰਡ ਇੰਗਲੈਂਡ 'ਚ ਕਾਫੀ ਖਰਾਬ ਰਿਹਾ ਹੈ। ਵਿਰਾਟ ਕੋਹਲੀ ਇੰਗਲੈਂਡ 'ਚ ਖੇਡੇ ਗਏ ਪੰਜ ਟੈਸਟ ਦੀਆਂ 10 ਪਾਰੀਆਂ 'ਚ 13.4 ਦੇ ਔਸਤ ਨਾਲ ਸਿਰਫ 134 ਦੌੜਾਂ ਬਣਾਈਆਂ ਹਨ। ਇੱਥੋਂ ਤੱਕ ਕਿ ਇਸ ਦੌਰਾਨ ਉਨ•ਾਂ ਨੇ ਕੋਈ ਵੀ ਸੈਂਕੜਾ ਜਾਂ ਅਰਧ ਸੈਂਕੜਾ ਨਹੀਂ ਲਗਾਇਆ ਹੈ। ਉਨ•ਾਂ ਦਾ ਸਰਵਸ੍ਰੇਸ਼ਠ ਸਕੋਰ 39 ਦੌੜਾਂ ਦਾ ਰਿਹਾ ਹੈ।  ਜਦਕਿ ਇਸ ਦੌਰਾਨ ਭੁਵਨੇਸ਼ਵਰ ਕੁਮਾਰ ਦੇ ਪ੍ਰਦਰਸ਼ਨ ਦੀ ਗੱਲ ਕਰੀਏ ਤਾਂ ਉਨ•ਾਂ ਦਾ ਪ੍ਰਦਰਸ਼ਨ ਵਿਰਾਟ ਕੋਹਲੀ ਤੋਂ ਬਿਹਤਰ ਹੀ ਸੀ। ਉਨ•ਾਂ ਨੇ ਇਸ ਸੀਰੀਜ਼ 'ਚ 247 ਦੌੜਾਂ ਬਣਾਈਆਂ ਸਨ। ਇਸ ਦੌਰਾਨ ਉਨ•ਾਂ ਦਾ ਔਸਤ 27.44 ਦਾ ਸੀ। ਜਦਕਿ ਇਸ ਸੀਰੀਜ਼ 'ਚ ਉਨ•ਾਂ ਨੇ ਤਿੰਨ ਅਰਧ ਸੈਂਕੜੇ ਵੀ ਲਗਾਏ ਸਨ। ਜਦਕਿ ਵਿਰਾਟ ਕੋਹਲੀ ਨੇ ਇਸ ਸੀਰੀਜ਼ 'ਚ ਇਕ ਵੀ ਅਰਧ ਸੈਂਕੜਾ ਨਹੀਂ ਲਗਾਇਆ ਸੀ।

  • Topics :

Related News